ਹਥਿਆਰਾਂ ਦੀ Online ਡਿਲੀਵਰੀ ਕਰਨ ਵਾਲਾ, ਪੜ੍ਹੋ ਕੀ ਕੀਤਾ ਕਾਰਾ ?
ਲੁਧਿਆਣਾ : ਹੁਣ ਪੰਜਾਬ ਵਿਚ ਨਾਜਾਇਜ਼ ਹਥਿਆਰਾਂ ਦੀ ਆਨਲਾਈਨ ਡਲੀਵਰੀ ਵੀ ਹੋਣ ਲੱਗ ਪਈ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕੀਤਾ। ਅਸਲ ਵਿਚ ਲੁਧਿਆਣਾ ਪੁਲਿਸ ਨੇ ਇੱਕ ਹਥਿਆਰ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਆਨਲਾਈਨ ਬੁਕਿੰਗ ਕਰਵਾ ਕੇ ਪਿਸਤੌਲ ਸਪਲਾਈ ਕਰਨ ਲਈ ਸ਼ਹਿਰ ਆਇਆ ਸੀ। ਨਾਰਕੋਟਿਕਸ ਸੈੱਲ-2 […]
By : Editor (BS)
ਲੁਧਿਆਣਾ : ਹੁਣ ਪੰਜਾਬ ਵਿਚ ਨਾਜਾਇਜ਼ ਹਥਿਆਰਾਂ ਦੀ ਆਨਲਾਈਨ ਡਲੀਵਰੀ ਵੀ ਹੋਣ ਲੱਗ ਪਈ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕੀਤਾ। ਅਸਲ ਵਿਚ ਲੁਧਿਆਣਾ ਪੁਲਿਸ ਨੇ ਇੱਕ ਹਥਿਆਰ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਆਨਲਾਈਨ ਬੁਕਿੰਗ ਕਰਵਾ ਕੇ ਪਿਸਤੌਲ ਸਪਲਾਈ ਕਰਨ ਲਈ ਸ਼ਹਿਰ ਆਇਆ ਸੀ। ਨਾਰਕੋਟਿਕਸ ਸੈੱਲ-2 ਦੇ ਐਸਐਚਓ ਅੰਮ੍ਰਿਤਪਾਲ ਦੀ ਟੀਮ ਨੇ ਸਿਵਲ ਹਸਪਤਾਲ ਨੇੜੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ।
ਤਲਾਸ਼ੀ ਲੈਣ 'ਤੇ ਦੋਸ਼ੀ ਕੋਲੋਂ 32 ਬੋਰ ਦੇ 4 ਪਿਸਤੌਲ, ਮੈਗਜ਼ੀਨ ਸਮੇਤ 32 ਬੋਰ ਦੇ 8 ਜਿੰਦਾ ਕਾਰਤੂਸ ਅਤੇ 4 ਖਾਲੀ ਮੈਗਜ਼ੀਨ ਬਰਾਮਦ ਹੋਏ। ਮੁਲਜ਼ਮ ਇੰਸਟਾਗ੍ਰਾਮ ਅਤੇ ਵਟਸਐਪ ਆਦਿ 'ਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ। ਮੁਲਜ਼ਮਾਂ ਨੇ ਇਹ ਪਿਸਤੌਲ ਸ਼ਹਿਰ ਵਿੱਚ ਚੱਲ ਰਹੇ ਗਰੋਹ ਨੂੰ ਪਹੁੰਚਾਉਣਾ ਸੀ।
ਜਾਣਕਾਰੀ ਦਿੰਦਿਆਂ ਡੀਸੀਪੀ ਰੁਪਿੰਦਰ ਕੌਰ ਸਰਾਂ ਅਤੇ ਏਡੀਸੀਪੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਤੇਜ ਸਿੰਘ ਵਾਸੀ ਮਕਾਨ ਨੰਬਰ 98 ਬਲਾਕ 98 ਬਲਾਕ ਨੰਬਰ 7 ਪਹਿਲੀ ਮੰਜ਼ਿਲ ਸੁਭਾਸ਼ ਨਗਰ ਦਿੱਲੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ ਅਸਲਾ ਆਦਿ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਮੁਲਜ਼ਮ ਕੋਲੋਂ ਮੋਬਾਈਲ ਬਰਾਮਦ ਕਰਨ ਤੋਂ ਬਾਅਦ ਪੁਲੀਸ ਉਸ ਦੇ ਕਾਲ ਰਿਕਾਰਡ ਦੀ ਡਿਟੇਲ ਹਾਸਲ ਕਰ ਰਹੀ ਹੈ। ਉਸ ਨੇ ਇੱਕ ਪਿਸਤੌਲ 70 ਤੋਂ 80 ਹਜ਼ਾਰ ਰੁਪਏ ਵਿੱਚ ਵੇਚਣਾ ਸੀ। ਰਿਮਾਂਡ ਦੌਰਾਨ Police ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਇਹ ਹਥਿਆਰ ਕਿਸ ਗਿਰੋਹ ਨੂੰ ਦਿੱਤੇ ਸਨ। ਪੁਲੀਸ ਅਨੁਸਾਰ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।