ਉਨਟਾਰੀਓ ਦੇ ਇਕ ਲੱਖ ਹੋਰ ਪਰਵਾਰਾਂ ਨੂੰ ਮਿਲੇਗੀ ਬਿਜਲੀ ਬਿਲਾਂ ਵਿਚ ਰਾਹਤ
ਟੋਰਾਂਟੋ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਪਹਿਲੀ ਮਾਰਚ ਤੋਂ ਵਧੇਰੇ ਲੋਕ ਬਿਜਲੀ ਸਹਾਇਤਾ ਪ੍ਰੋਗਰਾਮ ਦੇ ਘੇਰੇ ਵਿਚ ਆ ਗਏ ਅਤੇ ਹੁਣ ਉਨ੍ਹਾਂ ਨੂੰ ਵੀ ਹਰ ਮਹੀਨੇ 35 ਡਾਲਰ ਤੋਂ 75 ਡਾਲਰ ਪ੍ਰਤੀ ਮਹੀਨੇ ਦਾ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ 52 ਹਜ਼ਾਰ ਡਾਲਰ ਸਾਲਾਨਾ ਦੀ ਆਮਦਨ ਵਾਲੇ ਪਰਵਾਰ ਯੋਜਨਾ ਦਾ ਫਾਇਦਾ ਲੈ ਸਕਦੇ ਸਨ […]
By : Editor Editor
ਟੋਰਾਂਟੋ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਪਹਿਲੀ ਮਾਰਚ ਤੋਂ ਵਧੇਰੇ ਲੋਕ ਬਿਜਲੀ ਸਹਾਇਤਾ ਪ੍ਰੋਗਰਾਮ ਦੇ ਘੇਰੇ ਵਿਚ ਆ ਗਏ ਅਤੇ ਹੁਣ ਉਨ੍ਹਾਂ ਨੂੰ ਵੀ ਹਰ ਮਹੀਨੇ 35 ਡਾਲਰ ਤੋਂ 75 ਡਾਲਰ ਪ੍ਰਤੀ ਮਹੀਨੇ ਦਾ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ 52 ਹਜ਼ਾਰ ਡਾਲਰ ਸਾਲਾਨਾ ਦੀ ਆਮਦਨ ਵਾਲੇ ਪਰਵਾਰ ਯੋਜਨਾ ਦਾ ਫਾਇਦਾ ਲੈ ਸਕਦੇ ਸਨ ਪਰ ਹੁਣ ਟੈਕਸ ਕਟੌਤੀਆਂ ਮਗਰੋਂ ਆਮਦਨ ਦੀ ਹੱਦ ਵਧਾ ਕੇ 71 ਹਜ਼ਾਰ ਡਾਲਰ ਕਰ ਦਿਤੀ ਗਈ ਹੈ।
ਸੂਬਾ ਸਰਕਾਰ ਨੇ ਆਮਦਨ ਹੱਦ ਵਧਾ ਕੇ 71 ਹਜ਼ਾਰ ਡਾਲਰ ਸਾਲਾਨਾ ਕੀਤੀ
ਸਮਾਜਿਕ ਸੇਵਾਵਾਂ ਬਾਰੇ ਮੰਤਰੀ ਮਾਈਕਲ ਪਾਰਸਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਟਾਰੀਓ ਇਲੈਕਟ੍ਰੀਸਿਟੀ ਸਪੋਰਟ ਪ੍ਰੋਗਰਾਮ ਵਿਚ ਤਾਜ਼ਾ ਨਿਵੇਸ਼ ਦਰਸਾਉਂਦਾ ਹੈ ਕਿ ਪੀ.ਸੀ. ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਪ੍ਰਤੀ ਕਿੰਨੀ ਸੁਹਿਰਦ ਸੋਚ ਰਖਦੀ ਹੈ। ਸੂਬਾ ਸਰਕਾਰ ਸਿਰਫ ਇਥੇ ਹੀ ਨਹੀਂ ਰੁਕੇਗੀ ਅਤੇ ਲੋਕਾਂ ਦੇ ਖਰਚੇ ਘਟਾਉਣ ਵਾਸਤੇ ਹੋਰ ਰਾਹ ਤਲਾਸ਼ ਕੀਤੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਬਿਜਲੀ ਸਹਾਇਤਾ ਪ੍ਰੋਗਰਾਮ ਅਧੀਨ ਘੱਟ ਆਮਦਨ ਵਾਲੇ ਪਰਵਾਰਾਂ ਨੂੰ ਬਿਜਲੀ ਬਿਲਾਂ ਵਿਚ ਮਹੀਨਾਵਾਰ ਰਿਆਇਤ ਦਿਤੀ ਜਾਂਦੀ ਹੈ। ਰਿਆਇਤ ਅਧੀਨ ਮਿਲਣ ਵਾਲੀ ਰਕਮ ਕਈ ਤੱਥਾਂ ’ਤੇ ਨਿਰਭਰ ਕਰਦੀ ਹੈ ਜਿਨ੍ਹਾਂ ਵਿਚ ਪਰਵਾਰ ਦੀ ਕੁਲ ਆਮਦਨ ਤੋਂ ਇਲਾਵਾ ਘਰ ਵਿਚ ਰਹਿੰਦੇ ਲੋਕਾਂ ਦੀ ਗਿਣਤੀ ਵੀ ਦੇਖੀ ਜਾਂਦੀ ਹੈ।
ਹਰ ਮਹੀਨੇ ਹੁੰਦੈ 35 ਡਾਲਰ ਤੋਂ 75 ਡਾਲਰ ਦਾ ਫਾਇਦਾ
ਜ਼ਿਆਦਾਤਰ ਯੋਗ ਖਪਤਕਾਰਾਂ ਨੂੰ 35 ਡਾਲਰ ਤੋਂ 75 ਡਾਲਰ ਪ੍ਰਤੀ ਮਹੀਨਾ ਮਿਲਦੇ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਮੂਲ ਬਾਸ਼ਿੰਦਿਆਂ ਨੂੰ ਕਿਤੇ ਜ਼ਿਆਦਾ ਰਿਆਇਤ ਮੁਹੱਈਆ ਕਰਵਾਈ ਜਾ ਰਹੀ ਹੈ। ਸਾਲਾਨਾ ਆਧਾਰ ’ਤੇ ਦੇਖਿਆ ਜਾਵੇ ਤਾਂ ਉਨਟਾਰੀਓ ਦੇ ਇਕ ਪਰਵਾਰ ਨੂੰ 350 ਡਾਲਰ ਤੋਂ ਵੱਧ ਬੱਚਤ ਹੁੰਦੀ ਹੈ। ਨਵੀਂ ਆਮਦਨ ਹੱਦ ਤੈਅ ਹੋਣ ਮਗਰੋਂ ਪਹਿਲਾਂ ਤੋਂ ਲਾਭ ਲੈ ਰਹੇ ਖਪਤਕਾਰਾਂ ਨੂੰ ਵਧੇਰੇ ਫਾਇਦਾ ਹੋਣ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ 2022 ਵਿਚ 2 ਲੱਖ 12 ਹਜ਼ਾਰ ਪਰਵਾਰ ਬਿਜਲੀ ਸਹਾਇਤਾ ਪ੍ਰੋਗਰਾਮ ਦੇ ਘੇਰੇ ਵਿਚ ਸਨ ਅਤੇ ਹੁਣ ਇਕ ਲੱਖ ਹੋਰ ਪਰਵਾਰ ਇਸ ਯੋਜਨਾ ਦਾ ਲਾਭ ਲੈ ਸਕਣਗੇ।