ਜਲੰਧਰ ’ਚ ਦਹਿਸ਼ਤ ਫੈਲਾਉਣ ਵਾਲਾ ਕੀਤਾ ਕਾਬੂ
ਜਲੰਧਰ, 7 ਫਰਵਰੀ : ਜਲੰਧਰ ਦੇ ਮਸ਼ਹੂਰ ਕਰਮਾ ਫ਼ੈਸ਼ਨ ਦੇ ਬਾਹਰ ਜਾਨੋਂ ਮਾਰਨ ਦੀ ਧਮਕੀ ਭਰੀ ਚਿੱਠੀ ਮਿਲਣ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਇਹ ਮੁਲਜ਼ਮ ਕਿਹੜੇ ਗੈਂਗ ਨਾਲ ਜੁੜਿਆ ਹੋਇਆ ਏ, ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਚਿੱਠੀ ਵਿਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ […]
By : Makhan Shah
ਜਲੰਧਰ, 7 ਫਰਵਰੀ : ਜਲੰਧਰ ਦੇ ਮਸ਼ਹੂਰ ਕਰਮਾ ਫ਼ੈਸ਼ਨ ਦੇ ਬਾਹਰ ਜਾਨੋਂ ਮਾਰਨ ਦੀ ਧਮਕੀ ਭਰੀ ਚਿੱਠੀ ਮਿਲਣ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਇਹ ਮੁਲਜ਼ਮ ਕਿਹੜੇ ਗੈਂਗ ਨਾਲ ਜੁੜਿਆ ਹੋਇਆ ਏ, ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਚਿੱਠੀ ਵਿਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ ਵੀ ਲਿਖਿਆ ਹੋਇਆ ਸੀ।
ਬੀਤੀ 27 ਜਨਵਰੀ ਨੂੰ ਜਲੰਧਰ ਦੇ ਮਸ਼ਹੂਰ ਕਰਮਾ ਫ਼ੈਸ਼ਨ ਦੇ ਬਾਹਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ ਲਿਖ ਕੇ ਧਮਕੀ ਭਰੀ ਚਿੱਠੀ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਕਿਸੇ ਗੈਂਗ ਦੇ ਨਾਲ ਨਹੀਂ ਜੁੜਿਆ ਹੋਇਆ ਬਲਕਿ ਇਹ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰਨ ਦੀ ਕੋਸ਼ਿਸ਼ ਕਰਦਾ ਸੀ। ਚਿੱਠੀ ਮਿਲਣ ਤੋਂ ਬਾਅਦ ਥਾਣਾ ਚਾਰ ਦੀ ਪੁਲਿਸ ਨੇ ਕਰਮਾ ਫੈਸ਼ਨ ਮਾਲਕ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ, ਉਦੋਂ ਤੋਂ ਹੀ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਪਰ ਇਹ ਮੁਲਜ਼ਮ ਸਪੈਸ਼ਲ ਸੈੱਲ ਪੁਲਿਸ ਦੇ ਅੜਿੱਕੇ ਚੜ੍ਹ ਗਿਆ।
ਮੁਲਜ਼ਮ ਨੇ ਸ਼ੋਅਰੂਮ ਦੇ ਬਾਹਰ ਸੁੱਟੀ ਚਿੱਠੀ ਦੇ ਨਾਲ ਇਕ ਰੌਂਦ ਵੀ ਰੱਖਿਆ ਸੀ। ਚਿੱਠੀ ਵਿਚ ਲਿਖਿਆ ਸੀ ਕਿ ਇਹ ਰੌਂਦ ਤੁਹਾਨੂੰ ਬਤੌਰ ਗਿਫਟ ਭੇਜਿਆ ਗਿਆ ਏ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰੋਗੇ ਤਾਂ ਇਸੇ ਰੌਂਦ ਨਾਲ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਾਂ। ਇਹ ਚਿੱਠੀ ਸ਼ੋਅਰੂਮ ਦੇ ਗਾਰਡ ਨੂੰ ਮਿਲੀ ਸੀ ਅਤੇ ਚਿੱਠੀ ਉਸ ਜਗ੍ਹਾ ’ਤੇ ਸੁੱਟੀ ਗਈ ਸੀ, ਜਿੱਥੇ ਸੀਸੀਟੀਵੀ ਕਵਰ ਨਹੀਂ ਕਰਦਾ। ਹਿੰਦੀ ਵਿਚ ਲਿਖੀ ਗਈ ਇਸ ਚਿੱਠੀ ਵਿਚ ਜੀਬੀ ਯਾਨੀ ਗੋਲਡੀ ਬਰਾੜ ਅਤੇ ਐਲਬੀ ਯਾਨੀ ਲਾਰੈਂਸ ਬਿਸ਼ਨੋਈ ਲਿਖਿਆ ਹੋਇਆ ਸੀ।
ਕਰਮਾ ਫ਼ੈਸ਼ਨ ਦੇ ਮਾਲਕ ਰਾਘਵ ਦਾ ਕਹਿਣਾ ਸੀ ਕਿ ਉਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਧਮਕੀ ਭਰੇ ਕਾਲ ਆ ਰਹੇ ਸੀ ਪਰ ਉਨ੍ਹਾਂ ਨੇ ਇਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਉਨ੍ਹਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਸਾਈਬਰ ਠੱਗ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਏ, ਜਿਸ ਕਰਕੇ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ ਸੀ। ਫ਼ੋਨ ਕਰਨ ਵਾਲਾ ਵਿਅਕਤੀ ਕਾਲ ਕਰਨ ਤੋਂ ਬਾਅਦ ਨੰਬਰ ਨੂੰ ਬਲਾਕ ਕਰ ਦਿੰਦਾ ਸੀ।
ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਆਖ਼ਰ ਉਸ ਦੀ ਮਕਸਦ ਕੀ ਸੀ ਅਤੇ ਉਸ ਨੇ ਰੌਂਦ ਕਿੱਥੋਂ ਲਿਆਂਦਾ ਸੀ।