Begin typing your search above and press return to search.

ਵਿਆਹ ਵਾਲੇ ਦਿਨ ਲਾੜੀ ਨੇ ਦਿੱਤੀ ਜਾਨ, ਪ੍ਰੇਮੀ ਨੇ ਵੀ ਲਿਆ ਫਾਹਾ

ਬਾਰਾਬੰਕੀ, 20 ਅਕਤੂਬਰ, ਨਿਰਮਲ : ਬਾਰਾਬੰਕੀ ’ਚ ਵਿਆਹ ਵਾਲੇ ਦਿਨ ਲਾੜੀ ਨੇ ਖੁਦਕੁਸ਼ੀ ਕਰ ਲਈ। ਲੜਕੀ ਦੀ ਲਾਸ਼ ਘਰ ਦੇ ਕਮਰੇ ’ਚ ਪੱਖੇ ਨਾਲ ਲਟਕਦੀ ਮਿਲੀ। ਜਦੋਂ ਕਿ ਉਸ ਦੇ ਪ੍ਰੇਮੀ ਨੇ ਪਿੰਡ ਦੇ ਬਾਹਰ ਸ਼ਮਸ਼ਾਨਘਾਟ ’ਤੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਵੇਂ ਚਚੇਰੇ ਭਰਾ-ਭੈਣ ਸਨ। ਪਰਿਵਾਰਕ ਮੈਂਬਰਾਂ ਦੇ ਵਿਰੋਧ ਤੋਂ ਬਾਅਦ […]

ਵਿਆਹ ਵਾਲੇ ਦਿਨ ਲਾੜੀ ਨੇ ਦਿੱਤੀ ਜਾਨ, ਪ੍ਰੇਮੀ ਨੇ ਵੀ ਲਿਆ ਫਾਹਾ
X

Hamdard Tv AdminBy : Hamdard Tv Admin

  |  20 Oct 2023 7:05 AM IST

  • whatsapp
  • Telegram


ਬਾਰਾਬੰਕੀ, 20 ਅਕਤੂਬਰ, ਨਿਰਮਲ : ਬਾਰਾਬੰਕੀ ’ਚ ਵਿਆਹ ਵਾਲੇ ਦਿਨ ਲਾੜੀ ਨੇ ਖੁਦਕੁਸ਼ੀ ਕਰ ਲਈ। ਲੜਕੀ ਦੀ ਲਾਸ਼ ਘਰ ਦੇ ਕਮਰੇ ’ਚ ਪੱਖੇ ਨਾਲ ਲਟਕਦੀ ਮਿਲੀ। ਜਦੋਂ ਕਿ ਉਸ ਦੇ ਪ੍ਰੇਮੀ ਨੇ ਪਿੰਡ ਦੇ ਬਾਹਰ ਸ਼ਮਸ਼ਾਨਘਾਟ ’ਤੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਦੋਵੇਂ ਚਚੇਰੇ ਭਰਾ-ਭੈਣ ਸਨ। ਪਰਿਵਾਰਕ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਦੋਵਾਂ ਨੇ ਇਹ ਕਦਮ ਚੁੱਕਿਆ।

ਦੋਵਾਂ ਦੀ ਮੌਤ ਤੋਂ ਬਾਅਦ ਪਰਿਵਾਰਾਂ ’ਚ ਹਫੜਾ-ਦਫੜੀ ਮਚ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ ਸਫਦਰਗੰਜ ਥਾਣਾ ਖੇਤਰ ਦੇ ਕੇਸਰੀਪੁਰ ਮਾਜਰੇ ਦੇ ਰਸੌਲੀ ਪਿੰਡ ਦਾ ਹੈ।

ਇੱਥੋਂ ਦੇ ਇੱਕ 23 ਸਾਲਾ ਨੌਜਵਾਨ ਦਾ ਆਪਣੀ ਚਾਚੀ ਦੀ 20 ਸਾਲਾ ਧੀ ਨਾਲ ਅਫੇਅਰ ਸੀ। ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। ਇਸ ਦੌਰਾਨ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ। ਲੋਕ ਸ਼ਰਮ ਦੇ ਡਰੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਿਸੇ ਹੋਰ ਨੌਜਵਾਨ ਨਾਲ ਤੈਅ ਕਰ ਦਿੱਤਾ। ਲੜਕੀ ਨੇ ਵਿਆਹ ਦਾ ਵਿਰੋਧ ਕੀਤਾ ਪਰ ਉਸ ਦਾ ਪਰਿਵਾਰ ਨਹੀਂ ਮੰਨਿਆ। ਇਸ ਤੋਂ ਪਰੇਸ਼ਾਨ ਹੋ ਕੇ ਧਰਮਰਾਜ ਵੀਰਵਾਰ ਰਾਤ 9 ਵਜੇ ਘਰੋਂ ਚਲਾ ਗਿਆ। ਉਸ ਨੇ ਪਿੰਡ ਦੇ ਬਾਹਰ ਸ਼ਮਸ਼ਾਨਘਾਟ ਵਿੱਚ ਇੱਕ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿੰਡ ਦੇ ਇੱਕ ਨੌਜਵਾਨ ਨੇ ਜਦੋਂ ਦਰੱਖਤ ਨਾਲ ਲਟਕਦੀ ਲਾਸ਼ ਦੇਖੀ ਤਾਂ ਉਸ ਨੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਨੌਜਵਾਨ ਧਰਮਰਾਜ ਦੀ ਮੌਤ ਦੀ ਸੂਚਨਾ ਮਿਲਣ ਤੋਂ ਕੁਝ ਦੇਰ ਬਾਅਦ ਹੀ ਲੜਕੀ ਦੀ ਲਾਸ਼ ਘਰ ਦੇ ਇੱਕ ਕਮਰੇ ਵਿੱਚ ਲਟਕਦੀ ਮਿਲੀ। ਮਾਧੁਰੀ ਦਾ ਵਿਆਹ ਸ਼ੁੱਕਰਵਾਰ 20 ਅਕਤੂਬਰ ਨੂੰ ਕਿਸਾਨ ਯੂਨੀਅਨ ਵੱਲੋਂ ਆਯੋਜਿਤ ਸਮੂਹਿਕ ਵਿਆਹ ਪ੍ਰੋਗਰਾਮ ਵਿੱਚ ਹੋਣਾ ਸੀ। ਇਸ ਘਟਨਾ ਤੋਂ ਬਾਅਦ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ।

Next Story
ਤਾਜ਼ਾ ਖਬਰਾਂ
Share it