Begin typing your search above and press return to search.

ਖੰਨਾ ’ਚ ਨੈਸ਼ਨਲ ਹਾਈਵੇਅ ’ਤੇ ਮੱਚ ਗਏ ਅੱਗ ਦੇ ਭਾਂਬੜ

ਖੰਨਾ, 3 ਜਨਵਰੀ (ਪਰਮਿੰਦਰ ਵਰਮਾ) : ਵੱਡੀ ਖ਼ਬਰ ਖੰਨਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਨੈਸ਼ਨਲ ਹਾਈਵੇਅ ’ਤੇ ਬਣੇ ਇਕ ਪੁਲ ’ਤੇ ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਤੇਲ ਡਿੱਗਣ ਨਾਲ ਪੂਰੇ ਰੋਡ ਅੱਗ ਦੇ ਭਾਂਬੜ ਮੱਚ ਗਏ, ਜਿਸ ਦੌਰਾਨ ਰੋਡ ’ਤੇ ਜਾ ਰਹੀਆਂ ਕੁੱਝ ਗੱਡੀਆਂ ਵੀ ਇਸ ਭਿਆਨਕ […]

Oil tanker Fire khanna
X

Makhan ShahBy : Makhan Shah

  |  3 Jan 2024 9:42 AM IST

  • whatsapp
  • Telegram

ਖੰਨਾ, 3 ਜਨਵਰੀ (ਪਰਮਿੰਦਰ ਵਰਮਾ) : ਵੱਡੀ ਖ਼ਬਰ ਖੰਨਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਨੈਸ਼ਨਲ ਹਾਈਵੇਅ ’ਤੇ ਬਣੇ ਇਕ ਪੁਲ ’ਤੇ ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਤੇਲ ਡਿੱਗਣ ਨਾਲ ਪੂਰੇ ਰੋਡ ਅੱਗ ਦੇ ਭਾਂਬੜ ਮੱਚ ਗਏ, ਜਿਸ ਦੌਰਾਨ ਰੋਡ ’ਤੇ ਜਾ ਰਹੀਆਂ ਕੁੱਝ ਗੱਡੀਆਂ ਵੀ ਇਸ ਭਿਆਨਕ ਅੱਗ ਦੀ ਲਪੇਟ ਵਿਚ ਆ ਗਈਆਂ।

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੋ ਇਹ ਖੰਨਾ ਦੀਆਂ ਨੇ, ਜਿੱਥੇ ਨੈਸ਼ਨਲ ਹਾਈਵੇਅ ’ਤੇ ਜਾ ਰਹੇ ਇਕ ਤੇਲ ਟੈਂਕਰ ਵਿਚ ਭਿਆਨਕ ਅੱਗ ਲੱਗ ਗਈ, ਜਿਸ ਮਗਰੋਂ ਰੋਡ ’ਤੇ ਤੇਲ ਹੀ ਤੇਲ ਬਿਖ਼ਰ ਗਿਆ ਅਤੇ ਪੂਰੇ ਰੋਡ ’ਤੇ ਅੱਗ ਲੱਗ ਗਈ। ਰੋਡ ’ਤੇ ਲੱਗੀ ਭਿਆਨਕ ਅੱਗ ਨੂੰ ਦੇਖ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਅਤੇ ਇਸ ਦੌਰਾਨ ਰੋਡ ’ਤੇ ਜਾ ਰਹੀਆਂ ਕੁੱਝ ਗੱਡੀਆਂ ਵੀ ਇਸ ਭਿਆਨਕ ਅੱਗ ਦੀ ਲਪੇਟ ਵਿਚ ਆ ਜਾਣ ਦੀ ਗੱਲ ਸਾਹਮਣੇ ਆ ਰਹੀ ਐ ਪਰ ਗ਼ਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਜਾਣਕਾਰੀ ਅਨੁਸਾਰ ਮਿੱਟੀ ਦੇ ਤੇਲ ਨਾਲ ਭਰਿਆ ਟੈਂਕਰ ਤੋਂ ਲੁਧਿਆਣਾ ਵਾਲੀ ਸਾਈਡ ਤੋਂ ਆ ਰਿਹਾ ਸੀ, ਇਸੇ ਦੌਰਾਨ ਜਦੋਂ ਉਹ ਖੰਨਾ ਸਥਿਤ ਹਾਈਵੇਅ ’ਤੇ ਬਣੇ ਪੁਲ ਉਪਰੋਂ ਲੰਘਣ ਲੱਗਿਆ ਤਾਂ ਉਸ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਤੇਲ ਡੁੱਲ੍ਹਣ ਕਾਰਨ ਇਹ ਪੂਰੇ ਰੋਡ ’ਤੇ ਫੈਲ ਗਈ।

ਅੱਗ ਲੱਗਣ ਦੀ ਘਟਨਾ ਮਗਰੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਖੰਨਾ, ਗੋਬਿੰਦਗੜ੍ਹ ਸਮੇਤ ਹੋਰ ਕਈ ਥਾਵਾਂ ਤੋਂ ਕਈ ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ, ਜਿਨ੍ਹਾਂ ਨੇ ਕਾਫ਼ੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਕਾਫ਼ੀ ਭਿਆਨਕ ਸੀ ਪਰ ਰੱਬ ਦਾ ਸ਼ੁਕਰ ਰਿਹਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਭਿਆਨਕ ਹਾਦਸੇ ਦਾ ਪਤਾ ਚਲਦਿਆਂ ਹੀ ਕਈ ਉਚ ਅਧਿਕਾਰੀ ਵੀ ਹਾਦਸੇ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਮਿੱਟੀ ਦੇ ਤੇਲ ਵਾਲਾ ਟੈਂਕਰ ਕੁੱਝ ਹੀ ਸਮੇਂ ਵਿਚ ਸੜ ਕੇ ਸੁਆਹ ਹੋ ਗਿਆ।

Next Story
ਤਾਜ਼ਾ ਖਬਰਾਂ
Share it