ਸਟੂਡੈਂਟ ਚੋਣਾਂ ’ਚ ਕਾਂਗਰਸ ਦਾ ਡੰਕਾ, ਐਨਐਸਯੂਆਈ ਦੀ ਸ਼ਾਨਦਾਰ ਜਿੱਤ
ਚੰਡੀਗੜ੍ਹ, 6 ਸਤੰਬਰ (ਸ਼ਾਹ) : ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਕਾਂਗਰਸ ਦੇ ਸਟੂਡੈਂਟ ਵਿੰਗ ਐਨਐਸਯੂਆਈ ਨੇ ਬਾਜ਼ੀ ਮਾਰ ਲਈ ਹੈ। ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ, ਜਿਨ੍ਹਾਂ ਨੂੰ ਇਸ ਚੋਣ ਦੌਰਾਨ 3002 ਵੋਟਾਂ ਮਿਲੀਆਂ। ਇਸ ਜਿੱਤ ਮਗਰੋਂ ਐਨਐਸਯੂਆਈ ਦੇ ਵਰਕਰਾਂ ਵੱਲੋਂ ਯੂਨੀਵਰਸਿਟੀ ਵਿਚ ਜਸ਼ਨ ਮਨਾਇਆ ਗਿਆ। ਇਸ ਤੋਂ […]
![punjab university students election punjab university students election](https://hamdardmediagroup.com/wp-content/uploads/2023/09/pu-chd.jpg)
punjab university students election
ਚੰਡੀਗੜ੍ਹ, 6 ਸਤੰਬਰ (ਸ਼ਾਹ) : ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਕਾਂਗਰਸ ਦੇ ਸਟੂਡੈਂਟ ਵਿੰਗ ਐਨਐਸਯੂਆਈ ਨੇ ਬਾਜ਼ੀ ਮਾਰ ਲਈ ਹੈ। ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ, ਜਿਨ੍ਹਾਂ ਨੂੰ ਇਸ ਚੋਣ ਦੌਰਾਨ 3002 ਵੋਟਾਂ ਮਿਲੀਆਂ। ਇਸ ਜਿੱਤ ਮਗਰੋਂ ਐਨਐਸਯੂਆਈ ਦੇ ਵਰਕਰਾਂ ਵੱਲੋਂ ਯੂਨੀਵਰਸਿਟੀ ਵਿਚ ਜਸ਼ਨ ਮਨਾਇਆ ਗਿਆ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਸੀਵਾਈਐਸਐਸ ਦੇ ਉਮੀਦਵਾਰ ਦਿਵਿਆਂਸ਼ ਠਾਕੁਰ ਨੂੰ 2399 ਵੋਟਾਂ ਮਿਲੀਆਂ ਜਦਕਿ ਏਬੀਵੀਪੀ ਦੇ ਰਾਕੇਸ਼ ਦੇਸ਼ਵਾਲ ਨੂੰ 2182 ਵੋਟਾਂ ’ਤੇ ਸਬਰ ਕਰਨਾ ਪਿਆ।
ਇਸ ਚੋਣ ਦੌਰਾਨ ਸੱਥ ਦੀ ਰਨਮੀਕਜੋਤ ਕੌਰ 4084 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੀ ਗਈ ਜਦਕਿ ਆਈਐਨਐਸਓ ਦਾ ਉਮੀਦਵਾਰ ਦੀਪਕ ਜਨਰਲ ਸਕੱਤਰ ਦੇ ਅਹੁਦੇ ’ਤੇ ਕਾਬਜ਼ ਹੋਣ ਵਿਚ ਕਾਮਯਾਬ ਹੋ ਗਿਆ।
ਵੋਟਿੰਗ ਤੋਂ ਬਾਅਦ ਡੀਜੀਪੀ ਪ੍ਰਵੀਨ ਰੰਜਨ ਅਤੇ ਐਸਐਸਪੀ ਕੰਵਰਦੀਪ ਕੌਰ ਨੇ ਕਾਊਂਟਿੰਗ ਸੈਂਟਰ ਦਾ ਜਾਇਜ਼ਾ ਲਿਆ, ਜਿੱਥੇ ਯੂਨੀਵਰਸਿਟੀ ਸਟਾਫ਼ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਨ੍ਹਾਂ ਚੋਣਾ ਦੌਰਾਨ ਯੂਨੀਵਰਸਿਟੀ ਵਿਚ ਥਾਂ ਥਾਂ ’ਤੇ ਪੁਲਿਸ ਨਾਕੇਬੰਦੀ ਕੀਤੀ ਹੋਈ ਸੀ। ਚੋਣਾਂ ਵਿਚ ਪੰਜਾਬ ਯੂਨੀਵਰਸਿਟੀ ਦੇ ਕਰੀਬ 15693 ਵਿਦਿਆਰਥੀਆਂ ਨੇ ਵੋਟਿੰਗ ਵਿਚ ਹਿੱਸਾ ਲਿਆ। ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਵਿਚ ਚਾਰ ਅਹੁਦਿਆਂ ਦੇ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਸਨ।