'ਅੰਮ੍ਰਿਤਪਾਲ 'ਤੇ NSA ਗ਼ਲਤ ਲਾਇਆ', ਪੜ੍ਹੋ ਕੋਰਟ ਵਿਚ ਕੀ ਹੋਇਆ ?
ਇਕ ਜਿਲੇ ਦਾ ਡੀਸੀ ਪੂਰੇ ਪੰਜਾਬ ਵਿਚ NSA ਕਿਵੇਂ ਲਾ ਸਕਦੈਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਇਕ ਸਾਲ ਪਹਿਲਾਂ NSA ਲਾ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਹੁਣ ਇਸ ਵਿਰੁਧ ਅਗਲੀ ਸੁਣਵਾਈ 'ਤੇ ਜਵਾਬ ਦੇਣ ਲਈ ਵੀ ਆਖਿਆ ਹੈ।ਅਸਲ ਵਿਚ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀਆਂ ਸਰਬਜੀਤ ਕਲਸੀ ਉਰਫ਼ ਦਲਜੀਤ ਕਲਸੀ, ਗੁਰਮੀਤ […]
By : Editor (BS)
ਇਕ ਜਿਲੇ ਦਾ ਡੀਸੀ ਪੂਰੇ ਪੰਜਾਬ ਵਿਚ NSA ਕਿਵੇਂ ਲਾ ਸਕਦੈ
ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਇਕ ਸਾਲ ਪਹਿਲਾਂ NSA ਲਾ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਹੁਣ ਇਸ ਵਿਰੁਧ ਅਗਲੀ ਸੁਣਵਾਈ 'ਤੇ ਜਵਾਬ ਦੇਣ ਲਈ ਵੀ ਆਖਿਆ ਹੈ।ਅਸਲ ਵਿਚ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀਆਂ ਸਰਬਜੀਤ ਕਲਸੀ ਉਰਫ਼ ਦਲਜੀਤ ਕਲਸੀ, ਗੁਰਮੀਤ ਸਿੰਘ ਬੁੱਕਣਵਾਲਾ ਤੇ ਬਸੰਤ ਸਿੰਘ ਆਦਿ ਵਲੋਂ ਉਨ੍ਹਾਂ ਤੇ ਲਾਏ ਗਏ NSA ਨੂੰ ਚੁਨੌਤੀ ਦਿੰਦੀਆਂ ਪਟੀਸ਼ਨਾਂ ਉਤੇ ਬਹਿਸ ਕਰਦਿਆਂ ਸੀਨੀਅਰ ਐਡਵੋਕੇਟ ਬਿਪਲ ਘਈ ਨੇ ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਅੱਗੇ ਪੈਰਵੀ ਕੀਤੀ ਕਿ ਅਜਨਾਲਾ Police Station ਵਿਚ ਇਨ੍ਹਾਂ ਵਿਰੁਧ ਪਹਿਲਾਂ ਤੋਂ FIR ਦਰਜ ਸੀ ਤੇ ਜੇਕਰ ਸਰਕਾਰ ਮੁਤਾਬਕ ਇਨ੍ਹਾਂ ਨੂੰ ਫੜਿਆ ਜਾਣਾ ਜ਼ਰੂਰੀ ਸੀ ਤਾਂ ਅਜਨਾਲਾ ਥਾਣੇ ਵਿਚ ਦਰਜ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ NSA ਅਹਿਤਿਆਤ ਦੇ ਤੌਰ 'ਤੇ ਕੀਤੀ ਜਾਣ ਵਾਲੀ ਕਾਰਵਾਈ ਹੈ ਤੇ ਜੇਕਰ ਉਪਰੋਕਤ ਨੂੰ ਐਫ਼ਆਈਆਰ ਦੇ ਸਬੰਧ ਵਿਚ ਗ੍ਰਿਫ਼ਤਾਰ ਕਰ ਲਿਆ ਜਾਂਦਾ ਤਾਂ ਐਨਐਸਏ ਤਹਿਤ ਹਿਰਾਸਤ ਵਿਚ ਲੈਣ ਦੀ ਲੋੜ ਨਹੀ ਸੀ। ਲਿਹਾਜਾ ਐਨਐਸਏ ਗਲਤ ਲਾਇਆ ਗਿਆ ਹੈ।ਇਸ ਤੋਂ ਇਲਾਵਾ ਦਲੀਲ ਦਿੱਤੀ ਕਿ ਸਿਰਫ਼ ਅੰਮ੍ਰਿਤਸਰ ਦੇ ਡੀਸੀ ਵਲੋਂ ਐਨਐਸਏ ਦਾ ਹੁਕਮ ਪਾਸ ਕਰ ਕੇ ਸਮੁੱਚੇ ਪੰਜਾਬ ਵਿਚੋਂ ਮੁਲਜ਼ਮਾਂ ਉਤੇ ਐਨਐਸਏ ਲਾ ਦਿੱਤਾ ਗਿਆ ਪਰ ਇਹ ਗਲਤ ਹੈ ਕਿਉਂਕਿ ਮਹੌਲ ਪੂਰੇ ਸੂਬੇ ਦਾ ਵਿਗੜਨ ਦਾ ਦੋਸ਼ ਲਾਇਆ ਗਿਆ ਹੈ ਤੇ ਸਮੁੱਚੇ ਸੂਬੇ ਲਈ ਇਕ ਜਿਲ੍ਹੇ ਦਾ ਡੀਸੀ ਕਿਵੇਂ ਐਨਐਸਏ ਦਾ ਹੁਕਮ ਦੇ ਸਕਦਾ ਹੈ ? ਇਨ੍ਹਾਂ ਦਲੀਲਾਂ ਦੇ ਨਾਲ ਹੀ ਬਹਿਸ ਸ਼ੁਕਰਵਾਰ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 20 ਭਾਰਤੀ ਨਾਗਰਿਕ ਅਜੇ ਵੀ ਰੂਸ ’ਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ, ਅਸੀਂ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਬਿਆਨ ਜਾਰੀ ਕਰ ਚੁੱਕੇ ਹਾਂ। ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਸਾਡੀ ਸਲਾਹ ਹੈ ਕਿ ਉਹ ਜੰਗ ਦੇ ਮੈਦਾਨ ਤੋਂ ਦੂਰ ਰਹਿਣ।ਵਿਦੇਸ਼ ਮੰਤਰਾਲੇ ਨੇ 25 ਫਰਵਰੀ ਨੂੰ ਕਿਹਾ ਸੀ – ਰੂਸੀ ਫੌਜ ਵਿੱਚ ਭਰਤੀ ਹੋਏ ਕਈ ਭਾਰਤੀਆਂ ਨੂੰ ਬਚਾ ਲਿਆ ਗਿਆ ਹੈ। ਉੱਥੋਂ ਦੀ ਫੌਜ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਮੰਤਰਾਲੇ ਦਾ ਇਹ ਬਿਆਨ ਯੁੱਧ ਲੜਨ ਲਈ ਯੂਕਰੇਨ ਭੇਜੇ ਗਏ ਇੱਕ ਭਾਰਤੀ ਦੀ ਮੌਤ ਤੋਂ ਬਾਅਦ ਆਇਆ ਹੈ।
ਜੈਸਵਾਲ ਨੇ ਕਿਹਾ- ਭਾਰਤ ਸਰਕਾਰ ਇਸ ਮੁੱਦੇ ’ਤੇ ਰੂਸ ਨਾਲ ਗੱਲ ਕਰ ਰਹੀ ਹੈ। ਸਾਡਾ ਦੂਤਾਵਾਸ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਕਰੀਆਂ ਲਈ ਰੂਸ ਗਏ ਕਈ ਭਾਰਤੀ ਇਸ ਸਮੇਂ ਯੂਕਰੇਨ ਵਿਰੁੱਧ ਜੰਗ ਲੜ ਰਹੇ ਹਨ। ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਸੂਫੀਆਨ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਕਥਿਤ ਤੌਰ ’ਤੇ ਨੌਕਰੀ ਦੇ ਬਹਾਨੇ ਰੂਸੀ ਫੌਜ ਨਾਲ ਯੂਕਰੇਨ ਵਿਰੁੱਧ ਲੜਨ ਲਈ ਭੇਜਿਆ ਗਿਆ ਸੀ।
ਇਸ ਤੋਂ ਬਾਅਦ ਸੂਫੀਆਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੀ ਸੁਰੱਖਿਅਤ ਵਾਪਸੀ ਦੀ ਬੇਨਤੀ ਕੀਤੀ। ਪਰਿਵਾਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਜੈਸਵਾਲ ਨੇ ਕਿਹਾ- ਸਾਡੀ ਜਾਣਕਾਰੀ ਮੁਤਾਬਕ 20 ਭਾਰਤੀ ਇਸ ਸਮੇਂ ਰੂਸ ’ਚ ਫਸੇ ਹੋਏ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕੀਤੇ ਹਨ, ਤੁਸੀਂ ਜ਼ਰੂਰ ਦੇਖਿਆ ਹੋਵੇਗਾ।ਫੈਸਲ ਖਾਨ ਬਾਬਾ ਵਲੌਗਸ ਨਾਂ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਉਸਨੇ ਆਪਣੇ ਚੈਨਲ ਵਿੱਚ ਵਿਦੇਸ਼ਾਂ ਵਿੱਚ ਨੌਕਰੀਆਂ ਨਾਲ ਸਬੰਧਤ ਕਈ ਵੀਡੀਓ ਪੋਸਟ ਕੀਤੇ ਹਨ।ਬੁਲਾਰੇ ਨੇ ਅੱਗੇ ਕਿਹਾ- ਅਸੀਂ ਭਾਰਤੀ ਲੋਕਾਂ ਨੂੰ ਕਿਹਾ ਹੈ ਕਿ ਜੰਗ ਦੇ ਮੋਰਚੇ ’ਤੇ ਸਥਿਤੀ ਬਹੁਤ ਖਰਾਬ ਹੈ ਅਤੇ ਲੋਕਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ। ਨਵੀਂ ਦਿੱਲੀ ਅਤੇ ਮਾਸਕੋ ਭਾਰਤੀਆਂ ਦੀ ਸੁਰੱਖਿਆ ਅਤੇ ਵਾਪਸੀ ਲਈ ਮਿਲ ਕੇ ਕੰਮ ਕਰ ਰਹੇ ਹਨ।ਜੈਸਵਾਲ ਨੇ ਅੱਗੇ ਕਿਹਾ, ਇਸ ਮਾਮਲੇ ਵਿਚ ਜੋ ਵੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ, ਅਸੀਂ ਉਸ ਨੂੰ ਰੂਸੀ ਦੂਤਾਵਾਸ ਨਾਲ ਸਾਂਝਾ ਕਰ ਰਹੇ ਹਾਂ। ਇਸ ਪਹਿਲ ਦਾ ਨਤੀਜਾ ਹੈ ਕਿ ਹੁਣ ਤੱਕ ਕਈ ਭਾਰਤੀਆਂ ਨੂੰ ਬਚਾਇਆ ਜਾ ਚੁੱਕਾ ਹੈ। ਇਹ ਮਾਮਲਾ ਸਾਡੇ ਲਈ ਬਹੁਤ ਅਹਿਮ ਹੈ।