ਹੁਸ਼ਿਆਰਪੁਰ ’ਚ ਲੁੱਟਿਆ ‘ਐਨਆਰਆਈ’ ਪਰਿਵਾਰ
ਹੁਸ਼ਿਆਰਪੁਰ, 11 ਸਤੰਬਰ (ਅਮਰੀਕ ਕੁਮਾਰ) : ਆਸਟਰੇਲੀਆ ਤੋਂ ਆਏ ਐਨਆਰਆਈ ਪਰਿਵਾਰ ਨੂੰ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਲਿਆ। ਇਹ ਵੱਡੀ ਵਾਰਦਾਤ ਉਸ ਵੇਲੇ ਹੋਈ, ਜਦੋਂ ਇਹ ਪਰਿਵਾਰ ਆਪਣੀ ਬਰੇਜ਼ਾ ਗੱਡੀ ਵਿੱਚ ਸਵਾਰ ਹੋ ਕੇ ਹਿਮਾਚਲ ਤੋਂ ਜਲੰਧਰ ਜਾ ਰਿਹਾ ਸੀ। ਇਸੇ ਦੌਰਾਨ ਲੁਟੇਰਿਆਂ ਨੇ ਸਾਈਡ ਨਾ ਦੇਣ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਗੱਡੀ ਘੇਰ ਲਈ […]
By : Editor (BS)
ਹੁਸ਼ਿਆਰਪੁਰ, 11 ਸਤੰਬਰ (ਅਮਰੀਕ ਕੁਮਾਰ) : ਆਸਟਰੇਲੀਆ ਤੋਂ ਆਏ ਐਨਆਰਆਈ ਪਰਿਵਾਰ ਨੂੰ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਲਿਆ। ਇਹ ਵੱਡੀ ਵਾਰਦਾਤ ਉਸ ਵੇਲੇ ਹੋਈ, ਜਦੋਂ ਇਹ ਪਰਿਵਾਰ ਆਪਣੀ ਬਰੇਜ਼ਾ ਗੱਡੀ ਵਿੱਚ ਸਵਾਰ ਹੋ ਕੇ ਹਿਮਾਚਲ ਤੋਂ ਜਲੰਧਰ ਜਾ ਰਿਹਾ ਸੀ।
ਇਸੇ ਦੌਰਾਨ ਲੁਟੇਰਿਆਂ ਨੇ ਸਾਈਡ ਨਾ ਦੇਣ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਗੱਡੀ ਘੇਰ ਲਈ ਤੇ ਬੰਦੂਕ ਤਾਣਦੇ ਹੋਏ ਗਹਿਣੇ ਤੇ ਨਕਦੀ ਲੁੱਟ ਲਈ।
ਐਨਆਰਆਈ ਪਰਿਵਾਰ ਨਾਲ ਲੁੱਟ ਦੀ ਇਹ ਵੱਡੀ ਵਾਰਦਾਤ ਹੁਸ਼ਿਆਰਪੁਰ-ਊਨਾ ਮਾਰਗ ’ਤੇ ਪੈਂਦੇ ਪਿੰਡ ਪਟਿਆੜੀਆਂ ਨੇੜੇ ਹੋਈ। ਹੁਸ਼ਿਆਰਪੁਰ ਦੇ ਥਾਣੇ ਵਿੱਚ ਲੁੱਟ ਦੀ ਸ਼ਿਕਾਇਤ ਦਰਜ ਕਰਾਉਣ ਪੁੱਜੇ ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ ਉਸ ਦਾ ਭਰਾ, ਭਰਜਾਈ ਤੇ ਉਨ੍ਹਾਂ ਦਾ ਮੁੰਡਾ ਆਸਟਰੇਲੀਆ ਤੋਂ ਭਾਰਤ ਆਏ ਹੋਏ ਨੇ।
ਇਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਉਹ ਆਪਣੀ ਬਰੇਜ਼ਾ ਗੱਡੀ ਵਿੱਚ ਖੱਡ ਪਿਜੌਰ ਤੋਂ ਜਲੰਧਰ ਜਾ ਰਿਹਾ ਸੀ। ਸਵੇਰੇ ਲਗਭਗ ਸਾਢੇ 9 ਵਜੇਂ ਜਿਵੇਂਹੀ ਉਹ ਪਟਿਆੜੀਆਂ ਨੇੜੇ ਪੁੱਜੇ ਤਾਂ ਇੱਕ ਆਈ ਟਵੰਟੀ ਗੱਡੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਫਿਰ ਹਾਰਨ ਮਾਰਦੇ ਹੋਏ ਉਹ ਇਕਦਮ ਉਨ੍ਹਾਂ ਦੀ ਗੱਡੀ ਅੱਗੇ ਆ ਕੇ ਰੁਕ ਗਈ।
ਇਸ ਦੌਰਾਨ ਉਸ ਵਿੱਚੋਂ ਤਿੰਨ ਬੰਦੇ ਨਿਕਲੇ, ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਨ, ਉਨ੍ਹਾਂ ਨੇ ਸਾਈਡ ਨਾ ਦੇਣ ਦਾ ਬਹਾਨਾ ਬਣਾ ਕੇ ਪਹਿਲਾਂ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ, ਫਿਰ ਹਥਿਆਰ ਦਿਖਾਉਂਦੇ ਹੋਏ ਉਨ੍ਹਾਂ ਕੋਲੋਂ ਗਹਿਣੇ ਤੇ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਲੁਟੇਰਿਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ।
ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਥਾਣਾ ਸਦਰ ਦੇ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਅਪਰਾਧਕ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਨਿੱਤ ਦਿਨ ਚੋਰੀ ਤੇ ਲੁੱਟਖੋਹ ਦੀ ਘਟਨਾ ਵਾਪਰ ਰਹੀ ਹੈ। ਜੇਕਰ ਵਿਦੇਸ਼ ਤੋਂ ਆਪਣੇ ਵਤਨ ਆਏ ਐਨਆਰਆਈਜ਼ ਨਾਲ ਇਹੋ ਜਿਹੀ ਘਟਨਾ ਵਾਪਰ ਰਹੀ ਹੈ ਤਾਂ ਉਹ ਦੁਬਾਰਾ ਆਉਣ ਵੇਲੇ ਲੱਖ ਬਾਰ ਸੋਚਣਗੇ। ਇਸ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੂਬੇ ਵਿੱਚ ਵਿਗੜਦੇ ਜਾ ਰਹੇ ਹਾਲਾਤ ਨੂੰ ਜਲਦ ਤੋਂ ਜਲਦ ਸਾਂਭਣਾ ਚਾਹੀਦਾ ਹੈ।
(ਬਿੱਟੂ)