Begin typing your search above and press return to search.

ਐਨਆਰਆਈ ਪਰਵਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਸਟੇਸ਼ਨਰੀ

ਮਲਸੀਆਂ, 5 ਅਕਤੂਬਰ, ਹ.ਬ. : ਪਰਵਾਸੀ ਭਾਰਤੀ ਅਕਸਰ ਪੰਜਾਬ ਵਿਚ ਕਿਸੇ ਨਾ ਕਿਸੇ ਕੰਮ ਵਿਚ ਸਹਿਯੋਗ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਸਵ. ਮੱਖਣ ਲਾਲ ਦੇ ਪਰਵਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਬਿੱਲੀ ਚੁਹਾਰਮੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦੇ ਲਈ ਉਤਸ਼ਾਹਤ ਕਰਨ ਲਈ […]

ਐਨਆਰਆਈ ਪਰਵਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਸਟੇਸ਼ਨਰੀ
X

Hamdard Tv AdminBy : Hamdard Tv Admin

  |  5 Oct 2023 5:09 AM IST

  • whatsapp
  • Telegram


ਮਲਸੀਆਂ, 5 ਅਕਤੂਬਰ, ਹ.ਬ. : ਪਰਵਾਸੀ ਭਾਰਤੀ ਅਕਸਰ ਪੰਜਾਬ ਵਿਚ ਕਿਸੇ ਨਾ ਕਿਸੇ ਕੰਮ ਵਿਚ ਸਹਿਯੋਗ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਸਵ. ਮੱਖਣ ਲਾਲ ਦੇ ਪਰਵਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਬਿੱਲੀ ਚੁਹਾਰਮੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦੇ ਲਈ ਉਤਸ਼ਾਹਤ ਕਰਨ ਲਈ ਸਟੇਸ਼ਨਰੀ ਵੰਡੀ।

ਇਸ ਮੌਕੇ ’ਤੇ ਨਰਿੰਦਰ ਕੁਮਾਰ ਲੈਕਚਰਾਰ ਫ਼ਿਜੀਕਲ ਐਜੂਕੇਸ਼ਲ ਭੁੱਲਰ ਨੇ ਕਿਹਾ ਕਿ ਉਨ੍ਹਾਂ ਦੇ ਚਾਚਾ ਮੱਖਣ ਲਾਲ, ਜੋ ਇੰਗਲੈਂਡ ਵਿਚ ਰਹਿੰਦੇ ਸੀ, ਦਾ 4.10. 21 ਨੂੰ ਦੇਹਾਂਤ ਹੋ ਗਿਆ ਸੀ। ਪਰਵਾਰ ਨੇ ਉਨ੍ਹਾਂ ਦੀ ਯਾਦ ਵਿਚ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਨੇਕ ਕੰਮ ਕੀਤਾ। ਇਸ ਮੌਕੇ ’ਤੇ ਪ੍ਰਿੰਸੀਪਲ ਦਿਨੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਅਤੇ ਸਟਾਫ਼ ਨੇ ਸਵ. ਮੱਖਣ ਲਾਲ ਦੇ ਪਰਵਾਰ ਦਾ ਧੰਨਵਾਦ ਕੀਤਾ।

Next Story
ਤਾਜ਼ਾ ਖਬਰਾਂ
Share it