ਐਨਆਰਆਈ ਭਰਾਵਾਂ ਵੱਲੋਂ ਮੰਤਰੀ ਧਾਲੀਵਾਲ ਦਾ ਧੰਨਵਾਦ
ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਏ, ਜਿਸ ਨੂੰ ਲੈਕੇ ਐਨਆਰਆਈ ਭਰਾਵਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਤਾਜ਼ਾ ਮਾਮਲਾ ਪਿੰਡ ਬੁੱਘੀਪੁਰਾ ਤੇ ਤਲਵੰਡੀ ਭੰਗੇਰੀਆਂ ਤੋਂ ਸਾਹਮਣੇ ਆਇਆ ਏ, ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਕੈਨੇਡਾ ਦੇ ਤਿੰਨ […]
By : Makhan Shah
ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਏ, ਜਿਸ ਨੂੰ ਲੈਕੇ ਐਨਆਰਆਈ ਭਰਾਵਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਤਾਜ਼ਾ ਮਾਮਲਾ ਪਿੰਡ ਬੁੱਘੀਪੁਰਾ ਤੇ ਤਲਵੰਡੀ ਭੰਗੇਰੀਆਂ ਤੋਂ ਸਾਹਮਣੇ ਆਇਆ ਏ, ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਕੈਨੇਡਾ ਦੇ ਤਿੰਨ ਐਨਆਰਆਈ ਭਰਾਵਾਂ ਦੀ 8 ਏਕੜ ਜ਼ਮੀਨ ਤੋਂ ਇਕ ਬਿਲਡਰ ਦਾ ਨਾਜਾਇਜ਼ ਕਬਜ਼ਾ ਛੁਡਾਇਆ ਗਿਆ। ਹੁਣ ਇਨ੍ਹਾਂ ਐਨਆਰਆਈ ਭਰਾਵਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਏ।
ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਹਿਲ ਦੇ ਆਧਾਰ ’ਤੇ ਐਨਆਰਆਈਜ਼ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਏ। ਪਿਛਲੇ ਮਹੀਨੇ 5 ਫਰਵਰੀ ਨੂੰ ਕੈਨੇਡਾ ਦੇ ਤਿੰਨ ਐਨਆਰਆਈ ਭਰਾਵਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਪਹੁੰਚ ਕੀਤੀ ਸੀ ਕਿ ਉਨ੍ਹਾਂ ਦੀ 8 ਏਕੜ ਜ਼ਮੀਨ ਤੋਂ ਇਕ ਬਿਲਡਰ ਦਾ ਨਾਜਾਇਜ਼ ਕਬਜ਼ਾ ਛੁਡਵਾਇਆ ਜਾਵੇ, ਜਿਸ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਜ਼ਮੀਨ ਤੋਂ ਕਬਜ਼ਾ ਛੁਡਵਾਇਆ। ਹੁਣ ਇਨ੍ਹਾਂ ਐਨਆਰਆਈ ਭਰਾਵਾਂ ਵੱਲੋਂ ਮੰਤਰੀ ਕੁਲਦੀਪ ਧਾਲੀਵਾਲ ਦਾ ਧੰਨਵਾਦ ਕੀਤਾ ਜਾ ਰਿਹਾ ਏ, ਜਿਸ ਦੀ ਵੀਡੀਓ ਖ਼ੁਦ ਧਾਲੀਵਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ਼ ’ਤੇ ਸਾਂਝੀ ਕੀਤੀ ਗਈ ਐ।
ਇਸ ਦੇ ਨਾਲ ਹੀ ਇਨ੍ਹਾਂ ਐਨਆਰਆਈਜ਼ ਭਰਾਵਾਂ ਨੇ ਹੋਰਨਾਂ ਐਨਆਰਆਈਜ਼ ਨੂੰ ਵੀ ਅਪੀਲ ਕੀਤੀ ਕਿ ਉਹ ਬੇਖ਼ੌਫ਼ ਹੋ ਕੇ ਹੁਣ ਪੰਜਾਬ ਵਿਚ ਆ ਸਕਦੇ ਨੇ ਅਤੇ ਇੱਥੇ ਇਨਵੈਸਟਮੈਂਟ ਕਰ ਸਕਦੇ ਨੇ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਐਨਆਰਆਈਜ਼ ਲਈ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਨੇ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਐਨਆਰਆਈ ਭਰਾਵਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਸੂਬੇ ਵਿਚ ਕਈ ਥਾਵਾਂ ’ਤੇ ਐਨਆਰਆਈ ਮਿਲਣੀ ਸਮਾਗਮ ਕਰਵਾਏ ਜਾ ਚੁੱਕੇ ਨੇ, ਜਿਸ ਤਹਿਤ ਸਰਕਾਰ ਵੱਲੋਂ ਬਹੁਤ ਸਾਰੇ ਮਾਮਲਿਆਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾ ਚੁੱਕਿਆ ਏ।