ਕੁਵੈਤ ਤੋਂ ਆਏ ਮੁੰਡੇ ਦੀ ਸੜਕ ਹਾਦਸੇ ’ਚ ਮੌਤ
ਤਰਨਤਾਰਨ, 9 ਸਤੰਬਰ (ਮਾਨ ਸਿੰਘ) : ਜ਼ਿਲ੍ਹਾ ਤਰਨਤਾਰਨ ਆਉਂਦੇ ਪਿੰਡ ਕੰਗ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਵਸਨੀਕ 31ਸਾਲਾ ਨੌਜਵਾਨ ਨਵਰੂਪ ਸਿੰਘ ਪੁੱਤਰ ਧਰਮ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਰੂਪ ਸਿੰਘ ਹਾਲੇ ਕੁਝ ਦਿਨ ਪਹਿਲਾਂ ਹੀ ਵਿਦੇਸ਼ (ਕੁਵੈਤ) ਤੋਂ ਵਾਪਸ […]

Tarn taran accident news
By : Hamdard Tv Admin
ਤਰਨਤਾਰਨ, 9 ਸਤੰਬਰ (ਮਾਨ ਸਿੰਘ) : ਜ਼ਿਲ੍ਹਾ ਤਰਨਤਾਰਨ ਆਉਂਦੇ ਪਿੰਡ ਕੰਗ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਵਸਨੀਕ 31ਸਾਲਾ ਨੌਜਵਾਨ ਨਵਰੂਪ ਸਿੰਘ ਪੁੱਤਰ ਧਰਮ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਰੂਪ ਸਿੰਘ ਹਾਲੇ ਕੁਝ ਦਿਨ ਪਹਿਲਾਂ ਹੀ ਵਿਦੇਸ਼ (ਕੁਵੈਤ) ਤੋਂ ਵਾਪਸ ਪੁੱਜਾ ਸੀ।
ਨਵਰੂਪ ਸਿੰਘ ਆਪਣੇ ਬੁਲਟ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਤਰਨਤਾਰਨ ਗਿਆ ਸੀ ਅਤੇ ਜਦੋਂ ਉਹ ਸਰਵਿਸ ਕਰਵਾਉਣ ਉਪਰੰਤ ਮੋਟਰਸਾਈਕਲ ਦੀ ਟਰਾਈ ਲੈਣ ਲਈ ਗਿਆ ਤਾਂ ਪਿੰਡ ਸੰਘੇ ਨਜ਼ਦੀਕ ਇਸਦੇ ਮੋਟਰਸਾਈਕਲ ਦੀ ਟੱਕਰ ਇਕ ਸਾਹਮਣਿਓਂ ਆਉਂਦੇ ਮੋਟਰਸਾਈਕਲ ਨਾਲ ਹੋਈ ਅਤੇ ਬਾਅਦ ਵਿੱਚ ਇਸ ਦਾ ਮੋਟਰ ਇਕ ਸੜਕ ਕਿਨਾਰੇ ਖੜੋਤੀ ਕਾਰ ਨਾਲ ਟਕਰਾ ਗਿਆ।
ਹਾਦਸਾ ਇੰਨਾਂ ਜ਼ਬਰਦਸਤ ਸੀ ਕਿ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਨੌਜਵਾਨ ਦਾ ਥੋੜ੍ਹੇ ਦਿਨਾਂ ਤੱਕ ਵਿਆਹ ਸੀ, ਨੌਜਵਾਨ ਦੀ ਹੋਈ ਬੇਵਕਤੀ ਮੌਤ ਨਾਲ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। - Shah


