Begin typing your search above and press return to search.

ਕੈਨੇਡਾ ਦਾ ਸਤਿੰਦਰ ਸਿੰਘ ਪਿਉ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਨਾਂਦੇੜ ਤੋਂ ਗ੍ਰਿਫਤਾਰ

ਨਕੋਦਰ, 20 ਸਤੰਬਰ, ਹ.ਬ. : ਥਾਣਾ ਸਿਟੀ ਪੁਲਿਸ ਨੇ 29 ਅਗਸਤ ਨੂੰ ਪਿਤਾ ਹਰਜੀਤ ਸਿੰਘ ਦੀ ਕੈਂਚੀ ਮਾਰ ਕੇ ਹੱਤਿਆ ਕਰਨ ਵਾਲੇ ਐਨਆਰਆਈ ਬੇਟੇ ਸਤਿੰਦਰ ਸਿੰਘ ਛਿੰਦਾ ਨੂੰ ਨਾਂਦੇੜ ਤੋਂ ਗ੍ਰਿਫਤਾਰ ਕਰ ਲਿਆ। ਪਿਤਾ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਬੇਟੇ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ 29 […]

ਕੈਨੇਡਾ ਦਾ ਸਤਿੰਦਰ ਸਿੰਘ ਪਿਉ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਨਾਂਦੇੜ ਤੋਂ ਗ੍ਰਿਫਤਾਰ
X

Hamdard Tv AdminBy : Hamdard Tv Admin

  |  19 Sept 2023 11:33 PM GMT

  • whatsapp
  • Telegram


ਨਕੋਦਰ, 20 ਸਤੰਬਰ, ਹ.ਬ. : ਥਾਣਾ ਸਿਟੀ ਪੁਲਿਸ ਨੇ 29 ਅਗਸਤ ਨੂੰ ਪਿਤਾ ਹਰਜੀਤ ਸਿੰਘ ਦੀ ਕੈਂਚੀ ਮਾਰ ਕੇ ਹੱਤਿਆ ਕਰਨ ਵਾਲੇ ਐਨਆਰਆਈ ਬੇਟੇ ਸਤਿੰਦਰ ਸਿੰਘ ਛਿੰਦਾ ਨੂੰ ਨਾਂਦੇੜ ਤੋਂ ਗ੍ਰਿਫਤਾਰ ਕਰ ਲਿਆ।

ਪਿਤਾ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਬੇਟੇ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ 29 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਨਕੋਦਰ ਦੀ ਪੁਰੇਵਾਲ ਕਲੌਨੀ ਨਿਵਾਸੀ ਹਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।

ਐਸਐਚਓ ਸਤਪਾਲ ਸਿੱਧੂ ਜਾਂਚ ਦੇ ਲਈ ਕਰਾਈਮ ਸੀਨ ’ਤੇ ਪਹੁੰਚੇ ਤਾਂ ਇਹ ਗੱਲ ਸਾਹਮਣੇ ਆਈ ਕਿ ਕਤਲ ਹਰਜੀਤ ਸਿੰਘ ਦੇ ਬੇਟੇ ਛਿੰਦਾ ਨੇ ਕੀਤਾ ਹੈ। ਛਿੰਦਾ ਕੈਨੇਡਾ ਤੋਂ ਆਇਆ ਸੀ। ਗੁੱਸੇ ਵਿਚ ਆਏ ਛਿੰਦਾ ਨੇ ਪਿਤਾ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਹਰਜੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

Next Story
ਤਾਜ਼ਾ ਖਬਰਾਂ
Share it