ਐਨਆਰਆਈ ਵੱਲੋਂ ਭਾਜਪਾ ਨੇਤਾ ’ਤੇ ਮਿੱਟੀ ਚੋਰੀ ਦੇ ਇਲਜ਼ਾਮ
ਜਲੰਧਰ : ਜਲੰਧਰ ਦੇ ਇਕ ਬਜ਼ੁਰਗ ਐਨਆਰਆਈ ਵੱਲੋਂ ਸਾਬਕਾ ਅਕਾਲੀ ਵਿਧਾਇਕ ਅਤੇ ਮੌਜੂਦਾ ਸਮੇਂ ਭਾਜਪਾ ਨੇਤਾ ਸਰਬਜੀਤ ਸਿੰਘ ਮੱਕੜ ’ਤੇ ਉਨ੍ਹਾਂ ਦੀ ਜ਼ਮੀਨ ਵਿਚੋਂ ਮਿੱਟੀ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਐਨਆਰਆਈ ਪ੍ਰਤਾਪ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਆਪਣੀ ਸਾਰੀ ਹੱਡਬੀਤੀ ਸੁਣਾਈ ਅਤੇ ਆਖਿਆ ਕਿ ਉਸ ਦੀ ਇਹ ਵੀਡੀਓ ਸੀਐਮ ਭਗਵੰਤ ਮਾਨ ਤੱਕ […]
By : Makhan Shah
ਜਲੰਧਰ : ਜਲੰਧਰ ਦੇ ਇਕ ਬਜ਼ੁਰਗ ਐਨਆਰਆਈ ਵੱਲੋਂ ਸਾਬਕਾ ਅਕਾਲੀ ਵਿਧਾਇਕ ਅਤੇ ਮੌਜੂਦਾ ਸਮੇਂ ਭਾਜਪਾ ਨੇਤਾ ਸਰਬਜੀਤ ਸਿੰਘ ਮੱਕੜ ’ਤੇ ਉਨ੍ਹਾਂ ਦੀ ਜ਼ਮੀਨ ਵਿਚੋਂ ਮਿੱਟੀ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਐਨਆਰਆਈ ਪ੍ਰਤਾਪ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਆਪਣੀ ਸਾਰੀ ਹੱਡਬੀਤੀ ਸੁਣਾਈ ਅਤੇ ਆਖਿਆ ਕਿ ਉਸ ਦੀ ਇਹ ਵੀਡੀਓ ਸੀਐਮ ਭਗਵੰਤ ਮਾਨ ਤੱਕ ਪਹੁੰਚਾਈ ਜਾਵੇ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ।
ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਾਸੀ ਇਕ ਬਜ਼ੁਰਗ ਐਨਆਰਆਈ ਪ੍ਰਤਾਪ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜ਼ਰੀਏ ਭਾਜਪਾ ਨੇਤਾ ਸਰਬਜੀਤ ਸਿੰਘ ਮੱਕੜ ’ਤੇ ਉਸ ਦੀ ਜ਼ਮੀਨ ਵਿਚੋਂ ਮਿੱਟੀ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ। ਅਮਰੀਕਾ ਤੋਂ ਆਏ ਐਨਆਰਆਈ ਪ੍ਰਤਾਪ ਸਿੰਘ ਨੇ ਆਖਿਆ ਕਿ ਮੱਕੜ ਨੇ ਉਸ ਦੀ ਜ਼ਮੀਨ ਵਿਚੋਂ 10 ਫੁੱਟ ਤੱਕ ਮਿੱਟੀ ਚੋਰੀ ਕੀਤੀ ਐ ਅਤੇ ਉਹ ਇਨਸਾਫ਼ ਲਈ ਪਿਛਲੇ 5 ਮਹੀਨੇ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਆਪਣੀ ਰਿਪੋਰਟ ਵਿਚ ਮੱਕੜ ਦੇ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ ਪਰ ਮੋਹਾਲੀ ਵਿਚ ਤਾਇਨਾਤ ਵੱਡੇ ਅਫ਼ਸਰ ਦੀ ਮਦਦ ਕਾਰਨ ਭਾਜਪਾ ਨੇਤਾ ਮੱਕੜ ’ਤੇ ਕੋਈ ਕਾਰਵਾਈ ਨਹੀਂ ਹੋ ਸਕੀ।
ਦੱਸ ਦਈਏ ਕਿ ਬਜ਼ੁਰਗ ਐਨਆਰਆਈ ਪ੍ਰਤਾਪ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਐਨਆਰਆਈ ਪ੍ਰਤਾਪ ਸਿੰਘ ਨੂੰ ਇਨਸਾਫ਼ ਕਦੋਂ ਦਿਵਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ :
ਪਟਿਆਲਾ : ਰਾਜਿੰਦਰਾ ਹਸਪਤਾਲ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜਿਆਦਾ ਵਾਇਰਲ ਹੋ ਰਹੀ ਐ, ਜਿਸ ਵਿਚ ਕੁੱਝ ਲੋਕ ਹਸਪਤਾਲ ਦੇ ਅੰਦਰ ਦਾਖ਼ਲ ਹੋ ਕੇ ਇਕ ਮਰੀਜ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਦਿਖਾਈ ਦਿੰਦੇ ਨੇ, ਪਰ ਜਿਵੇਂ ਹੀ ਇਹ ਵੀਡੀਓ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਧਿਆਨ ਵਿਚ ਆਈ ਤਾਂ ਉਨ੍ਹਾਂ ਤੁਰੰਤ ਹਸਪਤਾਲ ਦਾ ਦੌਰਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਬੁਲਾ ਕੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ।
ਉਨ੍ਹਾਂ ਆਖਿਆ ਕਿ ਹਸਪਤਾਲ ਦੇ ਅੰਦਰ ਇਸ ਤਰ੍ਹਾਂ ਦੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਪੰਜਾਬ ਦਾ ਵੱਡਾ ਹਸਪਤਾਲ ਹੈ, ਇੱਥੇ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਨੇ ਪਰ ਜੋ ਕੋਈ ਵੀ ਇੱਥੇ ਗੁੰਡਾਗਰਦੀ ਕਰੇਗਾ, ਉਸ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ।