ਕੈਨੇਡਾ-ਭਾਰਤ ਦੇ ਰਿਸ਼ਤਿਆਂ ਵਿਚ ਹੁਣ ‘ਵੀਜ਼ਾ’ ਬਣਿਆ ਅੜਿੱਕਾ
ਟੋਰਾਂਟੋ, 13 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਖਾਲਿਸਤਾਨ ਹਮਾਇਤੀ ਦੀਆਂ ਸਰਗਰਮੀਆਂ ਅਤੇ ਕੈਨੇਡਾ ਵਿਚ ਵਿਦੇਸ਼ੀ ਦਖਲ ਵਰਗੇ ਮਸਲਿਆਂ ਕਾਰਨ ਤਣਾਅਪੂਰਨ ਹੋਏ ਭਾਰਤ ਅਤੇ ਕੈਨੇਡਾ ਦੇ ਸਬੰਧ ਹੋਰ ਉਲਝਦੇ ਮਹਿਸੂਸ ਹੋਏ ਜਦੋਂ ਇਕ ਸਾਬਕਾ ਡਿਪਲੋਮੈਟ ਨੇ ਦਾਅਵਾ ਕੀਤਾ ਕਿ ਸਾਬਕਾ ਫੌਜੀਆਂ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕੈਨੇਡੀਅਨ ਵੀਜ਼ਾ ਲੈਣ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ […]
By : Editor (BS)
ਟੋਰਾਂਟੋ, 13 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਖਾਲਿਸਤਾਨ ਹਮਾਇਤੀ ਦੀਆਂ ਸਰਗਰਮੀਆਂ ਅਤੇ ਕੈਨੇਡਾ ਵਿਚ ਵਿਦੇਸ਼ੀ ਦਖਲ ਵਰਗੇ ਮਸਲਿਆਂ ਕਾਰਨ ਤਣਾਅਪੂਰਨ ਹੋਏ ਭਾਰਤ ਅਤੇ ਕੈਨੇਡਾ ਦੇ ਸਬੰਧ ਹੋਰ ਉਲਝਦੇ ਮਹਿਸੂਸ ਹੋਏ ਜਦੋਂ ਇਕ ਸਾਬਕਾ ਡਿਪਲੋਮੈਟ ਨੇ ਦਾਅਵਾ ਕੀਤਾ ਕਿ ਸਾਬਕਾ ਫੌਜੀਆਂ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕੈਨੇਡੀਅਨ ਵੀਜ਼ਾ ਲੈਣ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਜੇ ਪਾਸੇ ਭਾਰਤੀ ਮੀਡੀਆ ਵਿਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਸਟਿਨ ਟਰੂਡੋ ਨੂੰ ਆਪਣਾ ਜਹਾਜ਼ ਦੇਣ ਦੀ ਪੇਸ਼ਕਸ਼ ਕੀਤੀ ਗਈ ਪਰ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਨਾਂਹ ਕਰ ਦਿਤੀ।
ਕਿਸੇ ਕੈਨੇਡੀਅਨ ਮੀਡੀਆ ਅਦਾਰੇ ਵੱਲੋਂ ਇਸ ਖਬਰ ਦੀ ਤਸਦੀਕ ਨਹੀਂ ਕੀਤੀ ਗਈ।
‘ਇੰਡੀਆ ਟੁਡੇ’ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਸਾਬਕਾ ਰਾਜਦੂਤ ਵਿਵੇਕ ਕਾਟਜੂ ਨੇ ਕਿਹਾ ਕਿ ਕੈਨੇਡਾ ਵੱਲੋਂ ਜੰਮੂ ਕਸ਼ਮੀਰ ਵਿਚ ਸੇਵਾਵਾਂ ਨਿਭਾਅ ਚੁੱਕੇ ਫੌਜੀਆਂ ਨੂੰ ਵੀਜ਼ੇ ਤੋਂ ਸਾਫ਼ ਨਾਂਹ ਕੀਤੀ ਜਾ ਰਹੀ ਹੈ। ਸਿਰਫ ਐਨਾ ਹੀ ਨਹੀਂ ਪੰਜਾਬ ਪੁਲਿਸ ਦੇ ਕਈ ਅਫ਼ਸਰਾਂ ਨੂੰ ਕੈਨੇਡੀਅਨ ਵੀਜ਼ਾ ਹਾਸਲ ਕਰਨ ਵਿਚ ਦਿੱਕਤਾਂ ਆਈਆਂ।