ਹੁਣ ਪੀਏਯੂ ਲੁਧਿਆਣਾ ਦੇ ਆਡੀਟੋਰੀਅਮ ਵਿਚ ਹੋਵੇਗੀ ਪੰਜਾਬ ਦੇ ਮੁੱਦਿਆਂ 'ਤੇ ਬਹਿਸ
ਚੰਡੀਗੜ੍ਹ : ਬੀਤੀ ਕੁਝ ਦਿਨ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਸੱਦਾ ਦਿੱਤਾ ਸੀ ਕਿ ਆਓ ਰਲ ਕੇ ਇਕੋ ਸਮੇਂ ਬਹਿਸ ਕਰ ਕੇ ਪੰਜਾਬ ਦੇ ਮੁੱਦਿਆਂ ਉਤੇ ਇਕ ਰਾਏ ਬਣਾ ਲਈਏ ਜਾਂ ਵਾਧੂ ਘਾਟੂ ਬੋਲਣਾ ਬੰਦ ਕਰੀਏ। ਇਸ ਸੱਦੇ ਜਾਂ ਚੁਨੌਤੀ ਮਗਰੋਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਸੁਖਬੀਰ ਬਾਦਲ ਸਣੇ ਭਾਜਪਾ ਦੇ ਪੰਜਾਬ […]
By : Editor (BS)
ਚੰਡੀਗੜ੍ਹ : ਬੀਤੀ ਕੁਝ ਦਿਨ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਸੱਦਾ ਦਿੱਤਾ ਸੀ ਕਿ ਆਓ ਰਲ ਕੇ ਇਕੋ ਸਮੇਂ ਬਹਿਸ ਕਰ ਕੇ ਪੰਜਾਬ ਦੇ ਮੁੱਦਿਆਂ ਉਤੇ ਇਕ ਰਾਏ ਬਣਾ ਲਈਏ ਜਾਂ ਵਾਧੂ ਘਾਟੂ ਬੋਲਣਾ ਬੰਦ ਕਰੀਏ। ਇਸ ਸੱਦੇ ਜਾਂ ਚੁਨੌਤੀ ਮਗਰੋਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਸੁਖਬੀਰ ਬਾਦਲ ਸਣੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਬੂਲ ਕਰ ਲਿਆ ਸੀ। ਇਹ ਕਬੂਲਨਾਮਾ ਬੇਸ਼ੱਕ ਕੁਝ ਸ਼ਰਤਾਂ ਨਾਲ ਸੀ।
ਇਸ ਸੱਭ ਲਈ ਚੰਡੀਗੜ੍ਹ ਦੇ ਸੈਕਟਰ 18 ਵਾਲੇ ਟੈਗੋਰ ਥਿਏਟਰ ਨੂੰ ਚੁਣਿਆ ਸੀ ਪਰ ਥਿਏਟਰ ਦੇ ਡਾਏਰੈਕਟਰੇਟ ਨੇ ਇਹ ਕਹਿ ਕਿ ਥਿਏਟਰ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਇਹ ਥਾਂ ਸਿਆਸਤ ਲਈ ਨਹੀਂ ਵਰਤੀ ਜਾ ਸਕਦੀ, ਇਹ ਥਾਂ ਸਿਰਫ਼ ਨਾਟਕਾਂ ਆਦਿ ਲਈ ਹੈ।
ਹੁਣ ਪੰਜਾਬ ਸਰਕਾਰ ਨੇ ਪੀਏਯੂ ਲੁਧਿਆਣਾ ਦੇ ਆਡੀਟੋਰੀਅਮ ਨੂੰ ਚੁਣਿਆ ਹੈ। ਹੁਣ ਇਸ ਥਾਂ ਉਤੇ ਬਹਿਸ ਹੋਵੇਗੀ।
ਅਸਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਹਾਲ ਵਿਖੇ ਸੂਬੇ ਦੇ ਮੁੱਦਿਆਂ 'ਤੇ ਬਹਿਸ ਕਰਨਗੇ। ਪਹਿਲਾਂ ਇਹ ਬਹਿਸ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਹੋਣੀ ਸੀ, ਪਰ ਐਸਵਾਈਐਲ ਮੁੱਦੇ ਕਾਰਨ ਇਸ ਨੂੰ ਉਥੋਂ ਰੱਦ ਕਰ ਦਿੱਤਾ ਗਿਆ ਸੀ।