ਨੋਰਾ ਫਤੇਹੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
ਮੁੰਬਈ, 11 ਸਤੰਬਰ, ਹ.ਬ. : ਮੋਰੱਕੋ ਵਿੱਚ ਆਏ ਭਿਆਨਕ ਭੂਚਾਲ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਹਾਦਸੇ ’ਤੇ ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਵਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਅਤੇ ਡਾਂਸਰ ਨੋਰਾ ਫਤੇਹੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਲਈ ਬੇਨਤੀ ਕੀਤੀ […]

By : Editor (BS)
ਮੁੰਬਈ, 11 ਸਤੰਬਰ, ਹ.ਬ. : ਮੋਰੱਕੋ ਵਿੱਚ ਆਏ ਭਿਆਨਕ ਭੂਚਾਲ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਹਾਦਸੇ ’ਤੇ ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਵਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਅਤੇ ਡਾਂਸਰ ਨੋਰਾ ਫਤੇਹੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਲਈ ਬੇਨਤੀ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕਰਕੇ ਮੋਰੱਕੋ ’ਚ ਆਏ ਭਿਆਨਕ ਭੂਚਾਲ ’ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੋਰੱਕੋ ਦੀ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਹੈ ਕਿਉਂਕਿ ਪੀਐਮ ਮੋਦੀ ਨੇ ਉੱਥੇ ਦੇ ਲੋਕਾਂ ਦੀ ਮਦਦ ਕੀਤੀ ਹੈ। ਜਾਣਕਾਰੀ ਮੁਤਾਬਕ 8 ਸਤੰਬਰ 2023 ਨੂੰ ਮੋਰੋਕੋ (ਅਫਰੀਕੀ ਮਹਾਦੀਪ ਦੇ ਉੱਤਰ ’ਚ ਸਥਿਤ ਖੇਤਰ) ’ਚ ਭਿਆਨਕ ਭੂਚਾਲ ਆਇਆ ਸੀ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.8 ਸੀ। ਇਸ ਕੁਦਰਤੀ ਹਾਦਸੇ ’ਚ ਹੁਣ ਤੱਕ 2100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹਜ਼ਾਰ ਲੋਕ ਜ਼ਖਮੀ ਹੋ ਚੁੱਕੇ ਹਨ। ਉੱਥੇ ਦੀ ਸਥਿਤੀ ਫਿਲਹਾਲ ਕਾਫੀ ਡਰਾਉਣੀ ਬਣੀ ਹੋਈ ਹੈ। ਹਰ ਵਿਅਕਤੀ ਡਰ ਵਿੱਚ ਜੀਅ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੇ ਮਦਦ ਮੁਹੱਈਆ ਕਰਵਾਈ ਹੈ।


