Begin typing your search above and press return to search.

PM ਨਰੇਂਦਰ ਮੋਦੀ ਵੱਲੋਂ ਨੌਮੀਨੇਸ਼ਨ, ਤੀਜੀ ਵਾਰ ਵਾਰਾਣਸੀ ਤੋਂ ਲੜ ਰਹੇ ਹਨ ਚੋਣ

ਵਾਰਾਣਸੀ, 14 ਮਈ, ਪਰਦੀਪ ਸਿੰਘ: ਪੀਐਮ ਮੋਦੀ ਨੇ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਪ੍ਰਧਾਨ ਮੰਤਰੀ ਕਾਸ਼ੀ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ। ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਵਾਰਾਣਸੀ ਵਿੱਚ ਇੱਕ ਸ਼ਾਨਦਾਰ ਰੋਡ ਸ਼ੋਅ ਵੀ ਕੀਤਾ ਸੀ। ਇਸ ਸੀਟ 'ਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਲੋਕ ਸਭਾ […]

PM ਨਰੇਂਦਰ ਮੋਦੀ ਵੱਲੋਂ ਨੌਮੀਨੇਸ਼ਨ, ਤੀਜੀ ਵਾਰ ਵਾਰਾਣਸੀ ਤੋਂ ਲੜ ਰਹੇ ਹਨ ਚੋਣ

Editor EditorBy : Editor Editor

  |  14 May 2024 1:33 AM GMT

  • whatsapp
  • Telegram

ਵਾਰਾਣਸੀ, 14 ਮਈ, ਪਰਦੀਪ ਸਿੰਘ: ਪੀਐਮ ਮੋਦੀ ਨੇ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਪ੍ਰਧਾਨ ਮੰਤਰੀ ਕਾਸ਼ੀ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ। ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਵਾਰਾਣਸੀ ਵਿੱਚ ਇੱਕ ਸ਼ਾਨਦਾਰ ਰੋਡ ਸ਼ੋਅ ਵੀ ਕੀਤਾ ਸੀ। ਇਸ ਸੀਟ 'ਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ 2024 ਦੇ ਲਿਹਾਜ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਪੱਤਰ ਭਰਿਆ ਹੈ। ਇਸ ਦੌਰਾਨ ਕਈ ਵੱਡੇ ਲੀਡਰ ਮੌਜੂਦ ਹਨ। ਇਸ ਦੌਰਾਨ ਆਫਿਸ ਦੇ ਬਾਹਰ ਵਰਕਰਾਂ ਦਾ ਅਤੇ ਮੋਦੀ ਨੂੰ ਚਾਹੁਣ ਵਾਲਿਆ ਦਾ ਵੱਡਾ ਇੱਕਠ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੋੇ ਪੱਤਰ ਭਰਨ ਤੋਂ ਪਹਿਲਾਂ ਹੀ ਕਾਲ ਭੈਰਵ ਦੇ ਮੰਦਰ ਵਿੱਚ ਪੂਜਾ ਅਰਚਨਾ ਕੀਤਾ । ਮੋਦੀ ਦੇ ਪੱਤਰ ਭਰਨ ਨੂੰ ਲੈ ਕੇ ਜਨਤਾ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਮੋਦੀ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ:

ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਸ਼ੂਟਰ ਫਾਰੂਖਨਗਰ 'ਚ ਇੰਟਰਨੈਟ ਪ੍ਰੋਵਾਈਡਰ ਦਾ ਕੰਮ ਕਰਦਾ ਸੀ। ਟੀਮ ਨੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਚਾਰ ਹੋਰ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਲਈ ਐਸਟੀਐਫ ਨੇ ਮੁਲਜ਼ਮ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ।

ਪੁਲਿਸ ਅਨੁਸਾਰ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਦਿਨੇਸ਼ ਨਾਂ ਦਾ ਨੌਜਵਾਨ ਫਾਰੂਖਨਗਰ ਵਿਚ ਇੰਟਰਨੈਟ ਪ੍ਰੋਵਾਈਡਰ ਵਜੋਂ ਕੰਮ ਕਰਦਾ ਹੈ। ਉਹ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਦੇ ਸੰਪਰਕ ਵਿਚ ਹੈ। ਇਸ ਤੋਂ ਬਾਅਦ STF ਨੇ ਫਰੂਖਨਗਰ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਦਿਨੇਸ਼ ਉਰਫ ਦੀਨੂ ਵਾਸੀ ਭਿਵਾਨੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ। ਜਦੋਂ ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਹ ਲਾਰੈਂਸ ਗੈਂਗ ਲਈ ਟਿਕਾਣਾ ਤਿਆਰ ਕਰ ਰਿਹਾ ਸੀ।

ਉਸ ਦੇ ਚਾਰ ਹੋਰ ਸਾਥੀ ਪੰਜਾਬ ਦੇ ਅਬੋਹਰ ਵਿਚ ਮੌਜੂਦ ਹਨ, ਜਿਸ ਤੋਂ ਬਾਅਦ STF ਨੇ ਵੀ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਜੱਗੂ ਵਾਸੀ ਅਬੋਹਰ, ਵਿਸ਼ਨੂੰ, ਸਾਗਰ ਵਾਸੀ ਕੋਸੀ (ਉੱਤਰ ਪ੍ਰਦੇਸ਼), ਪ੍ਰਦੀਪ ਵਾਸੀ ਸਮਸਪੁਰ (ਦਿੱਲੀ) ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਪ੍ਰਦੀਪ ਖ਼ਿਲਾਫ਼ ਪਹਿਲਾਂ ਹੀ ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਸੱਤ ਕੇਸ ਦਰਜ ਹਨ ਜਦਕਿ ਸਾਗਰ ਖ਼ਿਲਾਫ਼ ਇਕ ਕੇਸ ਦਰਜ ਹੈ।

ਐਸਟੀਐਫ ਨੇ ਮੁਲਜ਼ਮਾਂ ਕੋਲੋਂ ਪੰਜ ਵਿਦੇਸ਼ੀ ਪਿਸਤੌਲ ਅਤੇ 55 ਕਾਰਤੂਸ ਬਰਾਮਦ ਕੀਤੇ ਹਨ। ਲਾਰੈਂਸ ਗੈਂਗ ਦੇ ਇਕ ਹੋਰ ਅਪਰਾਧੀ ਨੇ ਉਸ ਨੂੰ ਪਿਸਤੌਲ ਮੁਹੱਈਆ ਕਰਵਾਇਆ ਸੀ। ਇਕ ਵਿਦੇਸ਼ੀ ਪਿਸਤੌਲ ਦੀ ਕੀਮਤ 12 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਸਾਰੇ ਨਿਸ਼ਾਨੇਬਾਜ਼ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਲਈ ਕੰਮ ਕਰਦੇ ਸਨ। ਇਸ ਤੋਂ ਪੰਜ ਦਿਨ ਪਹਿਲਾਂ ਦਿੱਲੀ ਦੀ ਸਪੈਸ਼ਲ ਟੀਮ ਅਤੇ ਨੂਹ ਪੁਲਿਸ ਨੇ ਨੂਹ 'ਚ ਐਨਕਾਊਂਟਰ ਕਰਕੇ ਇਸੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਪ੍ਰੀਤਪਾਲ ਸਾਂਗਵਾਨ, ਡੀਐਸਪੀ ਐਸਟੀਐਫ ਗੁਰੂਗ੍ਰਾਮ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਿਨੇਸ਼ ਉਰਫ ਦੀਨੂ ਲਾਰੈਂਸ ਬਿਸ਼ਨੋਈ ਦੇ ਸਾਥੀ ਰੋਹਿਤ ਗੋਦਾਰਾ ਅਤੇ ਨਵੀਨ ਬਾਕਸਰ ਦੇ ਸੰਪਰਕ 'ਚ ਆਇਆ ਸੀ। ਦੋਵਾਂ ਨੇ ਉਸ ਨੂੰ ਫਾਰੂਖਨਗਰ 'ਚ ਇੰਟਰਨੈੱਟ ਪ੍ਰੋਵਾਈਡਰ ਵਜੋਂ ਕੰਮ ਕਰਨ ਅਤੇ ਸ਼ਹਿਰ 'ਤੇ ਨਜ਼ਰ ਰੱਖਣ ਲਈ ਕਿਹਾ। ਮੁਲਜ਼ਮਾਂ ਨੇ ਪੰਜਾਬ ਵਿਚ ਬੰਬਈਆ ਗੈਂਗ ਦੇ ਇਕ ਵਿਅਕਤੀ ਦਾ ਕਤਲ ਕਰਨਾ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਹਰਿਆਣਾ ਅਤੇ ਰਾਜਸਥਾਨ ਵਿਚ ਵੀ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।

Next Story
ਤਾਜ਼ਾ ਖਬਰਾਂ
Share it