ਚੋਣ ਮਗਰੋਂ ਲਿਬਰਲ ਪਾਰਟੀ ਨਾਲ ਗਠਜੋੜ ਨਹੀਂ : ਜਗਮੀਤ ਸਿੰਘ
ਔਟਵਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) :ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਮਗਰੋਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ., ਲਿਬਰਲ ਪਾਰਟੀ ਨਾਲ ਗਠਜੋੜ ਸਰਕਾਰ ਨਹੀਂ ਬਣਾਵੇਗੀ। ਇਹ ਦਾਅਵਾ ਜਗਮੀਤ ਸਿੰਘ ਨੇ ਮੌਜੂਦਾ ਵਰ੍ਹੇ ਦੀ ਅੰਤਲੀ ਇੰਟਰਵਿਊ ਦੌਰਾਨ ਕਰਦਿਆਂ ਕਿਹਾ ਕਿ ਅਸੀਂ ਲੋਕਾਂ ਵਾਸਤੇ ਬਹੁਤ ਕੁਝ ਕਰਨ ਵੱਲ ਧਿਆਨ […]
By : Editor Editor
ਔਟਵਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) :ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਮਗਰੋਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ., ਲਿਬਰਲ ਪਾਰਟੀ ਨਾਲ ਗਠਜੋੜ ਸਰਕਾਰ ਨਹੀਂ ਬਣਾਵੇਗੀ। ਇਹ ਦਾਅਵਾ ਜਗਮੀਤ ਸਿੰਘ ਨੇ ਮੌਜੂਦਾ ਵਰ੍ਹੇ ਦੀ ਅੰਤਲੀ ਇੰਟਰਵਿਊ ਦੌਰਾਨ ਕਰਦਿਆਂ ਕਿਹਾ ਕਿ ਅਸੀਂ ਲੋਕਾਂ ਵਾਸਤੇ ਬਹੁਤ ਕੁਝ ਕਰਨ ਵੱਲ ਧਿਆਨ ਕੇਂਦਰਤ ਕੀਤਾ ਹੈ ਤਾਂਕਿ ਜਿੱਤ ਹਾਸਲ ਕੀਤੀ ਜਾ ਸਕੇ। ਜਗਮੀਤ ਸਿੰਘ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਚੋਣਾਂ ਤੋਂ ਬਾਅਦ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਗਠਜੋੜ ਸਰਕਾਰ ਬਣਾਉਣ ਬਾਰੇ ਹਾਲੇ ਕੋਈ ਗੱਲ ਨਹੀਂ ਹੋਈ। ਜਗਮੀਤ ਸਿੰਘ ਨੇ ਆਖਿਆ ਕਿ ਲਿਬਰਲ ਪਾਰਟੀ ਨਾਲ ਪਿਛਲੇ ਸਾਲ ਹੋਏ ਸਮਝੌਤੇ ਰਾਹੀਂ ਕਾਫੀ ਕੁਝ ਸਮਝਣ ਦਾ ਮੌਕਾ ਮਿਲਿਆ। ਜਿਥੇ ਅਸੀਂ ਲਿਬਰਲ ਪਾਰਟੀ ਨੂੰ ਨੇੜਿਉਂ ਹੋ ਕੇ ਦੇਖਿਆ, ਉਥੇ ਹੀ ਕੈਨੇਡਾ ਵਾਸੀਆਂ ਦੀ ਬਿਹਤਰੀ ਲਈ ਉਠਾਏ ਜਾਣ ਵਾਲੇ ਕਦਮਾਂ ਦੇ ਤੌਰ ਤਰੀਕੇ ਵੀ ਪਤਾ ਲੱਗੇ ਪਰ ਇਥੇ ਇਕ ਗੱਲ ਸਪੱਸ਼ਟ ਕਰਨੀ ਲਾਜ਼ਮੀ ਹੈ ਕਿ ਲੋਕਾਂ ਦੀ ਮਦਦ ਵਾਸਤੇ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ।
ਇਥੇ ਦਸਣਾ ਬਣਦਾ ਹੈ ਕਿ ਮਾਰਚ 2022 ਵਿਚ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਸੱਤਾ ਬਚਾਉਣ ਲਈ ਐਨ.ਡੀ.ਪੀ. ਨਾਲ ਇਕ ਲਿਖਤੀ ਸਮਝੌਤਾ ਕੀਤਾ ਗਿਆ ਜਿਸ ਵਿਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਵੱਲੋਂ ਯੂਨੀਵਰਸਲ ਫਾਰਮਾਕੇਅਰ ਅਤੇ ਦੰਦਾਂ ਦੇ ਸਸਤੇ ਇਲਾਜ ਨਾਲ ਸਬੰਧਤ ਕਈ ਕਾਨੂੰਨ ਲਿਆਉਣ ’ਤੇ ਜ਼ੋਰ ਦਿਤਾ ਗਿਆ। ਦੰਦਾਂ ਦੇ ਸਸਤੇ ਇਲਾਜ ਵਾਲਾ ਕਾਨੂੰਨ ਲਿਆਂਦਾ ਜਾ ਚੁੱਕਾ ਹੈ ਪਰ ਹਰ ਉਮਰ ਵਰਗ ਦੇ ਲੋਕ ਇਸ ਦੇ ਘੇਰੇ ਵਿਚ ਨਹੀਂ ਆਏ ਜਦਕਿ ਯੂਨੀਵਰਸਲ ਫਾਰਮਾਕੇਅਰ ਦਾ ਸਮਾਂ ਹੱਲ ਅਗਲੇ ਸਾਲ ਤੱਕ ਵਧਾ ਦਿਤੀ ਗਈ ਹੈ। ਪਿਛਲੇ ਦਿਨੀਂ ਹਾਊਸਿੰਗ ਸੰਕਟ ਦੇ ਮਸਲੇ ’ਤੇ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨੂੰ ਕਰੜੇ ਹੱਥੀਂ ਲਿਆ ਤਾਂ ਮੁਲਕ ਵਿਚ ਮੁੜ ਮੱਧਕਾਲੀ ਚੋਣਾਂ ਦੇ ਚਰਚੇ ਛਿੜ ਗਏ। ਜਸਟਿਨ ਟਰੂਡੋ ਨੇ ਪਿਛਲੇ ਦਿਨੀਂ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਮ ਚੋਣਾਂ 2025 ਦੀ ਪਤਝੜ ਰੁੱਤ ਵਿਚ ਹੋਣੀਆਂ ਹਨ ਅਤੇ ਇਸ ਹਿਸਾਬ ਨਾਲ ਹੀ ਤਿਆਰੀ ਕੀਤੀ ਜਾ ਰਹੀ ਹੈ।