ਦੋਰਾਹਾ ਦੀ ਨਿਰਮਲ ਕੌਰ ਭੱਠਲ ਦਾ ਕੈਨੇਡਾ ਦੇ ਓਕਵਿਲ ’ਚ ਦੇਹਾਂਤ
ਓਕਵਿਲ, 30 ਸਤੰਬਰ : ਕੈਨੇਡਾ ਦੇ ਓਕਵਿਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਆਈ ਏ, ਜਿੱਥੇ ਮਾਤਾ ਨਿਰਮਲ ਕੌਰ ਭੱਠਲ ਦਾ ਦੇਹਾਂਤ ਹੋ ਗਿਆ। ਮਾਤਾ ਨਿਰਮਲ ਕੌਰ ਪੰਜਾਬ ਵਿਚ ਦੋਰਾਹਾ ਨੇੜਲੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਰੀਬ 48 ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਓਕਵਿਲ ਵਿਖੇ ਰਹਿ ਰਹੇ ਸਨ। ਪਿਛਲੇ ਕਾਫ਼ੀ […]

ਓਕਵਿਲ, 30 ਸਤੰਬਰ : ਕੈਨੇਡਾ ਦੇ ਓਕਵਿਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਆਈ ਏ, ਜਿੱਥੇ ਮਾਤਾ ਨਿਰਮਲ ਕੌਰ ਭੱਠਲ ਦਾ ਦੇਹਾਂਤ ਹੋ ਗਿਆ। ਮਾਤਾ ਨਿਰਮਲ ਕੌਰ ਪੰਜਾਬ ਵਿਚ ਦੋਰਾਹਾ ਨੇੜਲੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਰੀਬ 48 ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਓਕਵਿਲ ਵਿਖੇ ਰਹਿ ਰਹੇ ਸਨ। ਪਿਛਲੇ ਕਾਫ਼ੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਅਤੇ ਬੀਤੇ ਦਿਨੀਂ 27 ਸਤੰਬਰ ਨੂੰ ਉਨ੍ਹਾਂ ਨੇ ਓਕਵਿਲ ਦੇ ਹਸਪਤਾਲ ਵਿਚ ਆਖ਼ਰੀ ਸਾਹ ਲਏ।
ਮਾਤਾ ਨਿਰਮਲ ਕੌਰ ਭੱਠਲ ਦਾ ਅੰਤਿਮ ਸਸਕਾਰ ਮਿਤੀ 4 ਅਕਤੂਬਰ ਦਿਨ ਬੁੱਧਵਾਰ ਨੂੰ ਸਾਢੇ 10 ਵਜੇ ਤੋਂ 12 ਵਜੇ ਤੱਕ ਗਲੇਨ ਓਕਸ ਫਿਊਨਰਲ ਹੋਮ ਐਂਡ ਸੈਰੇਮਨੀ, 3164 ਨਾਈਨਥ ਲਾਈਨ ਓਕਵਿਲ ਵਿਖੇ ਹੋਵੇਗਾ। ਇਸ ਤੋਂ ਬਾਅਦ 5 ਅਕਤੂਬਰ ਦਿਨ ਵੀਰਵਾਰ ਨੂੰ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਧੰਨ ਧੰਨ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ, 2403 ਖ਼ਾਲਸਾ ਗੇਟ, ਓਕਵਿਲ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ।
ਨਿਰਮਲ ਕੌਰ ਭੱਠਲ ਸੰਨ 1975 ਵਿਚ ਆਪਣੇ ਪਿਤਾ ਸ. ਹਰਦਿਆਲ ਸਿੰਘ ਗਰੇਵਾਲ ਦੇ ਨਾਲ ਪਿੰਡ ਲੁਹਾਰਾ ਤੋਂ ਕੈਨੇਡਾ ਆਏ ਸੀ। ਉਹ ਆਪਣੇ ਪਤੀ ਸਰਬਜੀਤ ਸਿੰਘ ਭੱਠਲ ਵਾਸੀ ਹਸਨਪੁਰ ਦੇ ਨਾਲ ਪਰਿਵਾਰ ਸਮੇਤ ਇੱਥੇ ਰਹਿ ਰਹੇ ਸੀ। ਉਹ ਆਪਣੇ ਪਿੱਛੇ ਬੇਟਾ ਰਵੀ, ਬੇਟੀ ਅਸ਼ਵਿੰਦਰ ਕੌਰ, ਨੂੰਹ, ਪੋਤੇ ਪੋਤੀਆਂ ਦਾ ਹਰਿਆ ਭਰਿਆ ਛੱਡ ਗਏ। ਉਨ੍ਹਾਂ ਦੇ ਦੇਹਾਂਤ ’ਤੇ ਅਦਾਰਾ ਹਮਦਰਦ ਟੀਵੀ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਏ। ਪਰਿਵਾਰ ਨਾਲ +1-416-804-2862 ’ਤੇ ਸੰਪਰਕ ਕੀਤਾ ਜਾ ਸਕਦਾ ਹੈ।