Begin typing your search above and press return to search.

ਨਿਹੰਗ ਸਿੰਘ ਨੂੰ ਹੁਣ ਅਯੁੱਧਿਆ ਵਿਚ ਲਗਾਉਣਗੇ ਲੰਗਰ

ਚੰਡੀਗੜ੍ਹ, 18 ਦਸੰਬਰ, ਨਿਰਮਲ : 22 ਜਨਵਰੀ, 2024 ਨੂੰ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਮੌਕੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੰਜਾਬ ਤੋਂ ਆਏ ਨਿਹੰਗ ਸਿੰਘਾਂ ਦੇ ਜਥੇ ਵੱਲੋਂ ਸੰਗਤਾਂ ਲਈ ਲੰਗਰ ਲਗਾਇਆ ਜਾਵੇਗਾ। ਇਹ ਐਲਾਨ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਜਥੇਦਾਰ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ […]

ਨਿਹੰਗ ਸਿੰਘ ਨੂੰ ਹੁਣ ਅਯੁੱਧਿਆ ਵਿਚ ਲਗਾਉਣਗੇ ਲੰਗਰ
X

Editor EditorBy : Editor Editor

  |  18 Dec 2023 4:45 AM IST

  • whatsapp
  • Telegram


ਚੰਡੀਗੜ੍ਹ, 18 ਦਸੰਬਰ, ਨਿਰਮਲ : 22 ਜਨਵਰੀ, 2024 ਨੂੰ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਮੌਕੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੰਜਾਬ ਤੋਂ ਆਏ ਨਿਹੰਗ ਸਿੰਘਾਂ ਦੇ ਜਥੇ ਵੱਲੋਂ ਸੰਗਤਾਂ ਲਈ ਲੰਗਰ ਲਗਾਇਆ ਜਾਵੇਗਾ। ਇਹ ਐਲਾਨ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਜਥੇਦਾਰ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕੀਤਾ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਵਾਂਗ ਉਨ੍ਹਾਂ ਦੀ ਵੀ ਭਗਵਾਨ ਸ਼੍ਰੀ ਰਾਮ ਪ੍ਰਤੀ ਸੱਚੀ ਸ਼ਰਧਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ 22 ਜਨਵਰੀ 2024 ਨੂੰ ਉਹ ਨਿਹੰਗ ਸਿੰਘਾਂ ਨਾਲ ਅਯੁੱਧਿਆ ਵਿਖੇ ਲੰਗਰ ਲਗਾ ਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸੇਵਾ ਕਰਨਗੇ। ਸ੍ਰੀ ਰਾਮ ਪ੍ਰਤੀ ਨਿਹੰਗ ਸਿੰਘਾਂ ਦੀ ਸ਼ਰਧਾ ਦਾ ਜ਼ਿਕਰ ਕਰਦਿਆਂ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਬਾਬਰੀ ਮਸਜਿਦ ’ਤੇ ਨਿਹੰਗ ਸਿੰਘਾਂ ਨੇ ਕਬਜ਼ਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨਵੰਬਰ 1858 ਵਿੱਚ ਨਿਹੰਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿੱਚ 25 ਨਿਹੰਗ ਸਿੰਘਾਂ ਨੇ ਬਾਬਰੀ ਮਸਜਿਦ ’ਤੇ ਕਬਜ਼ਾ ਕਰਕੇ ਇਸ ਵਿੱਚ ਹਵਨ ਕੀਤਾ ਅਤੇ ਦੀਵਾਰਾਂ ’ਤੇ ਰਾਮ-ਰਾਮ ਲਿਖਿਆ ਭਗਵਾ ਝੰਡਾ ਵੀ ਲਹਿਰਾਇਆ। ਇਸ ਤੋਂ ਬਾਅਦ ਬਾਬਰੀ ਮਸਜਿਦ ਦੇ ਤਤਕਾਲੀ ਮੁਅਜ਼ਿਮ (ਮਸਜਿਦ ਅਧਿਕਾਰੀ) ਦੀ ਸ਼ਿਕਾਇਤ ’ਤੇ ਥਾਣਾ ਅਵਧ ਪੁਲਿਸ ਨੇ 30 ਨਵੰਬਰ 1858 ਨੂੰ ਉਕਤ 25 ਨਿਹੰਗ ਸਿੰਘਾਂ ਵਿਰੁੱਧ ਦਰਜ ਕਰਵਾਈ ਗਈ ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਨਿਹੰਗ ਸਿੱਖ ਬਾਬਰੀ ਮਸਜਿਦ ਵਿੱਚ ਦਾਖ਼ਲ ਹੋਏ ਅਤੇ ਉੱਥੇ ਰਾਮ ਦੇ ਨਾਮ ’ਤੇ ਹਵਨ ਕਰ ਰਹੇ ਸਨ। ਇਸ ਮਾਮਲੇ ਵਿੱਚ ਨਿਹੰਗ ਬਾਬਾ ਫਕੀਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਸੰਪਰਦਾ ਨੂੰ ਹਿੰਦੂ ਧਰਮ ਤੋਂ ਵੱਖ ਕਰਨ ਵਾਲੇ ਕੱਟੜਪੰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫਆਈਆਰ ਹਿੰਦੂਆਂ ਵਿਰੁੱਧ ਨਹੀਂ ਸਗੋਂ ਸਿੱਖਾਂ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਸਿੱਖ ਸੰਪਰਦਾ ਸਨਾਤਨ ਹਿੰਦੂ ਧਰਮ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਧਰਮ ਦੀ ਰਾਖੀ ਕਰਨ ਵਾਲਾ ਯੋਧਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਕੇਵਲ ਸਨਾਤਨ ਪਰੰਪਰਾਵਾਂ ਦਾ ਧਾਰਨੀ ਹੈ। ਉਹ ਕਈ ਵਾਰ ਅਯੁੱਧਿਆ ਵੀ ਜਾ ਚੁੱਕੇ ਹਨ। ਹੁਣ ਉਨ੍ਹਾਂ ਨੇ 22 ਜਨਵਰੀ ਨੂੰ ਮੂਰਤੀ ਸਥਾਪਨਾ ਦੇ ਮੌਕੇ ’ਤੇ ਅਯੁੱਧਿਆ ’ਚ ਲੰਗਰ ਵਰਤਾਉਣ ਦਾ ਫੈਸਲਾ ਕੀਤਾ ਹੈ।

Next Story
ਤਾਜ਼ਾ ਖਬਰਾਂ
Share it