Begin typing your search above and press return to search.

ਐਨਆਈਏ ਨੇ ਹਰਦੀਪ ਨਿੱਜਰ ਦੀ ਰਿਹਾਇਸ਼ ’ਤੇ ਚਿਪਕਾਇਆ ਨੋਟਿਸ

ਚੰਡੀਗੜ੍ਹ, 23 ਸਤੰਬਰ, ਹ.ਬ. : ਕੌਮੀ ਸੁਰੱਖਿਆ ਏਜੰਸੀ ਨੇ 2021 ਵਿੱਚ ਜਲੰਧਰ ਦੇ ਫਿਲੌਰ ਵਿੱਚ ਇੱਕ ਪੁਜਾਰੀ ਦੇ ਕਤਲ ਦੀ ਛਾਣਬੀਣ ਅਤੇ ਜਾਂਚ ਦੌਰਾਨ ਹਰਦੀਪ ਸਿੰਘ ਨਿੱਜਰ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਨਾਲ ਜੁੜਿਆ ਹੋਇਆ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦਾ ਕਾਰਨ ਬਣੇ […]

ਐਨਆਈਏ ਨੇ ਹਰਦੀਪ ਨਿੱਜਰ ਦੀ ਰਿਹਾਇਸ਼ ’ਤੇ ਚਿਪਕਾਇਆ ਨੋਟਿਸ
X

Hamdard Tv AdminBy : Hamdard Tv Admin

  |  23 Sept 2023 5:44 AM IST

  • whatsapp
  • Telegram


ਚੰਡੀਗੜ੍ਹ, 23 ਸਤੰਬਰ, ਹ.ਬ. : ਕੌਮੀ ਸੁਰੱਖਿਆ ਏਜੰਸੀ ਨੇ 2021 ਵਿੱਚ ਜਲੰਧਰ ਦੇ ਫਿਲੌਰ ਵਿੱਚ ਇੱਕ ਪੁਜਾਰੀ ਦੇ ਕਤਲ ਦੀ ਛਾਣਬੀਣ ਅਤੇ ਜਾਂਚ ਦੌਰਾਨ ਹਰਦੀਪ ਸਿੰਘ ਨਿੱਜਰ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਨਾਲ ਜੁੜਿਆ ਹੋਇਆ ਹੈ।

ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦਾ ਕਾਰਨ ਬਣੇ ਹਰਦੀਪ ਨਿੱਜਰ ਦੇ ਜਲੰਧਰ ਸਥਿਤ ਘਰ ’ਤੇ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਨੋਟਿਸ ਚਿਪਕਾਇਆ ਹੈ। ਹਰਦੀਪ ਸਿੰਘ ਨਿੱਜਰ ਪੰਜਾਬ ਵਿੱਚ ਟਾਰਗੈਟ ਕਿਲਿੰਗ ਦਾ ਮਾਸਟਰਮਾਈਂਡ ਸੀ। ਉਸ ਨੇ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲ ਅਤੇ ਸ਼ਿੰਗਾਰ ਸਿਨੇਮਾ ਬਲਾਸਟ ਕੇਸ ਦਾ ਤਾਣਾ-ਬਾਣਾ ਬੁਣਿਆ ਸੀ।

ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ’ਚ ਜੂਨ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਹਰਦੀਪ ਨਿੱਜਰ ’ਤੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਉਸ ਦੀ ਲਾਸ਼ ਕਾਰ ’ਚੋਂ ਮਿਲੀ। ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਪੀਐੱਮ ਨੇ ਨਿੱਜਰ ਦੇ ਕਤਲ ਦਾ ਇਲਜ਼ਾਮ ਭਾਰਤ ’ਤੇ ਲਾਇਆ ਸੀ।

2021 ਵਿੱਚ ਜਲੰਧਰ ਦੇ ਫਿਲੌਰ ਵਿੱਚ ਇੱਕ ਪੁਜਾਰੀ ਦੇ ਕਤਲ ਦੀ ਛਾਣਬੀਣ ਅਤੇ ਜਾਂਚ ਦੌਰਾਨ, ਰਾਸ਼ਟਰੀ ਸੁਰੱਖਿਆ ਏਜੰਸੀ ਨੇ ਅੱਤਵਾਦੀ ਹਰਦੀਪ ਸਿੰਘ ਨਿੱਜਰ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਨਾਲ ਜੁੜਿਆ ਹੋਇਆ ਹੈ। ਇਸ ਦਾ ਉਦੇਸ਼ ਪੁਜਾਰੀ ਨੂੰ ਮਾਰ ਕੇ ਪੰਜਾਬ ਨੂੰ ਅੱਗ ਲਾਉਣਾ ਸੀ। ਐਨਆਈਏ ਨੇ ਹਰਦੀਪ ਨਿੱਜਰ ’ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਸੀ।

Next Story
ਤਾਜ਼ਾ ਖਬਰਾਂ
Share it