Begin typing your search above and press return to search.

ਫਾਸਟੈਗ ਨੂੰ ਲੈ ਕੇ ਆ ਗਈ ਵੱਡੀ ਖ਼ਬਰ

ਚੰਡੀਗੜ੍ਹ : ਫਾਸਟੈਗ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਐ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਨੂੰ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਏ। ਹੁਣ ਫਾਸਟੈਗ ਕਰਨ ਵਾਲੇ ਨਵੇਂ ਬੈਂਕਾਂ ਦੀ ਸੂਚੀ ਜਾਰੀ ਕੀਤੀ ਗਈ ਐ। ਇਹ ਫ਼ੈਸਲਾ ਪੇਟੀਐਮ ਪੇਮੈਂਟ ਬੈਂਕ […]

nhai issued new guidelines for fastag
X

Makhan ShahBy : Makhan Shah

  |  13 March 2024 10:13 AM IST

  • whatsapp
  • Telegram

ਚੰਡੀਗੜ੍ਹ : ਫਾਸਟੈਗ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਐ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਨੂੰ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਏ। ਹੁਣ ਫਾਸਟੈਗ ਕਰਨ ਵਾਲੇ ਨਵੇਂ ਬੈਂਕਾਂ ਦੀ ਸੂਚੀ ਜਾਰੀ ਕੀਤੀ ਗਈ ਐ।

ਇਹ ਫ਼ੈਸਲਾ ਪੇਟੀਐਮ ਪੇਮੈਂਟ ਬੈਂਕ ’ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਲਿਆ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਹੁਣ ਨਵੀਂ ਗਾਈਡਲਾਈਨਜ਼ ਦੇ ਮੁਤਾਬਕ ਕਿੱਥੋਂ ਖ਼ਰੀਦਿਆ ਜਾ ਸਕੇਗਾ ਫਾਸਟੈਗ ਅਤੇ ਕਿਹੜੀਆਂ ਕਿਹੜੀਆਂ ਬੈਂਕਾਂ ਨੂੰ ਦਿੱਤੇ ਗਏ ਨੇ ਫਾਸਟੈਗ ਵੇਚਣ ਦੇ ਅਧਿਕਾਰ?

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਨੂੰ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਏ, ਜਿਸ ਤੋਂ ਬਾਅਦ ਹੁਣ ਕਮਿਸ਼ਨ ਵੱਲੋਂ ਫਾਸਟੈਗ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਐ। ਯਾਨੀ ਕਿ ਹੁਣ ਨਵੀਂ ਸੂਚੀ ਵਿਚ ਸ਼ਾਮਲ ਬੈਂਕਾਂ ਤੋਂ ਹੀ ਫਾਸਟੈਗ ਖ਼ਰੀਦਿਆ ਜਾ ਸਕੇਗਾ। ਐਨਐਚਏਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਵਿਚ 39 ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਏ ਜੋ ਕਾਰ ਮਾਲਕਾਂ ਨੂੰ ਫਾਸਟੈਗ ਜਾਰੀ ਕਰ ਸਕਣਗੀਆਂ।

ਇਨ੍ਹਾਂ ਬੈਂਕਾਂ ਵਿਚ ਏਅਰਟੈਲ ਪੇਮੈਂਟਸ ਬੈਂਕ, ਐਕਸਿਸ ਬੈਂਕ ਲਿਮਿਟੇਡ, ਬੰਧਨ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ ਮਹਾਰਾਸ਼ਟਰ, ਕੇਨਰਾ ਬੈਂਕ, ਇਲਾਹਾਬਾਦ ਬੈਂਕ, ਏਯੂ ਸਮਾਲ ਫਾਈਨਾਂਸ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਸਿਟੀ ਯੂਨੀਅਨ ਬੈਂਕ ਲਿਮਿਟੇਡ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਬੀਆਈ ਬੈਂਕ, ਕੋਸਮੌਸ ਬੈਂਕ, ਡੋਂਬੀਵਲੀ ਨਗਰੀ ਸਹਿਕਾਰੀ ਬੈਂਕ, ਇਕੁਇਟਾਸ ਸਮਾਲ ਫਾਈਨਾਂਸ ਬੈਂਕ, ਫੈਡਰਲ ਬੈਂਕ, ਫਿਨੋ ਪੇਮੈਂਟ ਬੈਂਕ, ਆਈਡੀਐਫਸੀ ਫਸਟ ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਇੰਡਸਲੈਂਡ ਬੈਂਕ, ਜੇ ਐਂਡ ਕੇ ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਲਿਵਕੁਇਕ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ, ਨਾਗਪੁਰ ਸਿਟੀਜ਼ਨਜ਼ ਕੋ-ਅਪ੍ਰੇਟਿਵ ਬੈਂਕ ਲਿਮਟਿਡ, ਪੰਜਾਬ ਮਹਾਰਾਸ਼ਟਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਰਸਵਤ ਬੈਂਕ, ਸਾਊਥ ਇੰਡੀਅਨ ਬੈਂਕ, ਸਟੇਟ ਬੈਂਕ ਆਫ ਇੰਡੀਆ, ਸਿੰਡੀਕੇਟ ਬੈਂਕ, ਜਲਗਾਓਂ ਪੀਪਲਜ਼ ਕੋ-ਆਪ ਬੈਂਕ, ਤ੍ਰਿਸ਼ੂਰ ਡਿਸਟ੍ਰਿਕਟ ਕੋ-ਆਪ ਬੈਂਕ, ਯੂ.ਸੀ.ਓ. ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਦੇ ਨਾਮ ਸ਼ਾਮਲ ਨੇ।

ਹੁਣ ਫਾਸਟੈਗ ਖ਼ਰੀਦਣ ਵਾਲੇ ਲੋਕ ਇਨ੍ਹਾਂ 39 ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਤੋਂ ਫਾਸਟੈਗ ਖਰੀਦ ਸਕਦੇ ਨੇ। ਜੇਕਰ ਕਿਸੇ ਵੀ ਪੇਟੀਐਮ ਫਾਸਟੈਗ ਖ਼ਪਤਕਾਰ ਦੇ ਕਾਰਡ ਵਿਚ ਬੈਲੇਂਸ ਬਾਕੀ ਬਚਿਆ ਹੋਇਆ ਏ ਤਾਂ ਉਹ ਕਾਰਡ ਵਿਚਲੀ ਬਕਾਇਆ ਰਾਸ਼ੀ ਖਤਮ ਹੋਣ ਤੱਕ ਉਸ ਕਾਰਡ ਦੀ ਵਰਤੋਂ ਕਰ ਸਕਦਾ ਏ। ਐਨਐਚਏਆਈ ਅਤੇ ਆਰਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 15 ਮਾਰਚ ਤੋਂ ਬਾਅਦ ਕਿਸੇ ਵੀ ਪੇਟੀਐਮ ਫਾਸਟੈਗ ਵਿਚ ਟਾਪ-ਅੱਪ ਦੀ ਸਹੂਲਤ ਵੀ ਬੰਦ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਪੇਟੀਐਮ ਫਾਸਟੈਗ ਖ਼ਪਤਕਾਰਾਂ ਨੂੰ ਤੁਰੰਤ ਕਿਸੇ ਹੋਰ ਅਧਿਕਾਰਤ ਬੈਂਕ ਤੋਂ ਫਾਸਟੈਗ ਖਰੀਦਣਾ ਹੋਵੇਗਾ।

Next Story
ਤਾਜ਼ਾ ਖਬਰਾਂ
Share it