ਨਿੱਕੀ ਜਿਹੀ ਜਾਨ ਨਾਲ ਇਨ੍ਹੀ ਬੇਰਹਿਮੀ: ਦੁਕਾਨ ਦੇ ਕਾਊਂਟਰ 'ਤੇ ਕੋਈ ਛੱਡ ਗਿਆ ਨਵਜੰਮੀ ਬੱਚੀ
ਫਤਿਹਗੜ੍ਹ ਸਾਹਿਬ, 19 ਸਤੰਬਰ, ਐੱਸ.ਕੇ: ਫਤਿਹਗੜ੍ਹ ਸਾਹਿਬ ਦੇ ਅਮਲੋਹ 'ਚ ਪੈਂਦੇ ਪਿੰਡ ਸ਼ਾਹਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਦੁਕਾਨ ਦੇ ਕਾਊਂਟਰ 'ਤੇ ਇਕ ਨਵਜੰਮੀ ਬੱਚੀ ਨੂੰ ਛੱਡ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਦੁਕਾਨ ਦੇ ਬਾਹਰ ਕਾਊਂਟਰ 'ਤੇ ਛੱਡ ਕੇ ਫ਼ਰਾਰ ਹੋ ਗਿਆ ਸੀ। ਫਿਲਹਾਲ […]
By : Hamdard Tv Admin
ਫਤਿਹਗੜ੍ਹ ਸਾਹਿਬ, 19 ਸਤੰਬਰ, ਐੱਸ.ਕੇ: ਫਤਿਹਗੜ੍ਹ ਸਾਹਿਬ ਦੇ ਅਮਲੋਹ 'ਚ ਪੈਂਦੇ ਪਿੰਡ ਸ਼ਾਹਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਦੁਕਾਨ ਦੇ ਕਾਊਂਟਰ 'ਤੇ ਇਕ ਨਵਜੰਮੀ ਬੱਚੀ ਨੂੰ ਛੱਡ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਦੁਕਾਨ ਦੇ ਬਾਹਰ ਕਾਊਂਟਰ 'ਤੇ ਛੱਡ ਕੇ ਫ਼ਰਾਰ ਹੋ ਗਿਆ ਸੀ। ਫਿਲਹਾਲ ਦੁਕਾਨ ਮਾਲਕ ਨੇ ਮਾਸੂਮ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਦਾਖਲ ਕਰਵਾਇਆ ਹੈ।
ਦਰਸ਼ਨਾ ਕੌਰ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਨੇੜਲੇ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਕਾਊਂਟਰ 'ਤੇ ਇੱਕ ਬੱਚਾ ਰੋ ਰਿਹਾ ਸੀ। ਉਨ੍ਹਾਂ ਤੁਰੰਤ ਮੌਕੇ 'ਤੇ ਜਾ ਕੇ ਦੇਖਿਆ ਕਿ ਕੋਈ ਨਵਜੰਮੀ ਬੱਚੀ ਨੂੰ ਕਾਊਂਟਰ 'ਤੇ ਕੋਈ ਛੱਡ ਗਿਆ ਸੀ। ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਉਨ੍ਹਾਂ ਨੇ ਬੱਚੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਦਰਸ਼ਨਾ ਕੌਰ ਪਿੰਡ ਸ਼ਾਹਪੁਰ ਵਿੱਚ ਹੀ ਰੇਹੜੀ ਫੜ੍ਹੀ ਲਗਾਉਂਦੀ ਹੈ। ਉਸਦਾ ਪੁੱਤਰ ਦੁਕਾਨ ਚਲਾਉਂਦਾ ਹੈ। ਬੇਟੇ ਦੇ 3 ਬੱਚੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਿਹਾ ਕਿ ਉਹ ਬੱਚੇ ਦੀ ਦੇਖਭਾਲ ਕਰਨ ਲਈ ਤਿਆਰ ਹਨ। ਰੱਬ ਦੀ ਰਜ਼ਾ ਹੈ ਕਿ ਕੋਈ ਲਕਸ਼ਮੀ ਦੇ ਰੂਪ ਵਿੱਚ ਇੱਕ ਕੁੜੀ ਨੂੰ ਉਸਦੀ ਦੁਕਾਨ ਦੇ ਬਾਹਰ ਛੱਡ ਗਿਆ। ਉਹ ਇਸ ਦਾ ਪਾਲਣ ਪੋਸ਼ਣ ਕਰਨਗੇ।
ਜਦਕਿ ਦਰਸ਼ਨਾ ਕੌਰ ਨੇ ਕਿਹਾ ਕਿ ਇਹ ਪਾਪ ਹੈ। ਰੱਬ ਉਸ ਵਿਅਕਤੀ ਨੂੰ ਸਜ਼ਾ ਜ਼ਰੂਰ ਦੇਵੇਗਾ ਜਿਸਨੇ ਅਜਿਹਾ ਕੰਮ ਕੀਤਾ ਹੈ। ਅਮਲੋਹ ਦੇ ਐਸਐਚਓ ਰਣਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਨੂੰ ਚੈੱਕ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬੱਚੀ ਨੂੰ ਦੁਕਾਨ ਦੇ ਬਾਹਰ ਕੌਣ ਛੱਡ ਕੇ ਗਿਆ ਹੈ। ਨੇੜਲੇ ਹਸਪਤਾਲਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ।