ਹਰਦੀਪ ਨਿੱਜਰ ਕਤਲਕਾਂਡ ਬਾਰੇ ਕੈਨੇਡਾ ਦੇ ਦਾਅਵੇ ’ਤੇ ਨਿਊਜ਼ੀਲੈਂਡ ਨੂੰ ਸ਼ੱਕ
ਨਵੀਂ ਦਿੱਲੀ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਕੈਨੇਡਾ ਦੇ ਦਾਅਵੇ ਉਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ, ਯੂ.ਕੇ. ਅਤੇ ਆਸਟ੍ਰੇਲੀਆ ਨਾਲ ‘ਫਾਈਵ ਆਈਜ਼’ ਖੁਫੀਆ ਗਠਜੋੜ ਦੇ ਮੈਂਬਰ ਨਿਊਜ਼ਲੈਂਡ ਨੂੰ ਵੀ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਕੈਨੇਡਾ ਤੋਂ ਇੰਟੈਲੀਜੈਂਸ ਰਿਪੋਰਟ […]
By : Editor Editor
ਨਵੀਂ ਦਿੱਲੀ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਕੈਨੇਡਾ ਦੇ ਦਾਅਵੇ ਉਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ, ਯੂ.ਕੇ. ਅਤੇ ਆਸਟ੍ਰੇਲੀਆ ਨਾਲ ‘ਫਾਈਵ ਆਈਜ਼’ ਖੁਫੀਆ ਗਠਜੋੜ ਦੇ ਮੈਂਬਰ ਨਿਊਜ਼ਲੈਂਡ ਨੂੰ ਵੀ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਕੈਨੇਡਾ ਤੋਂ ਇੰਟੈਲੀਜੈਂਸ ਰਿਪੋਰਟ ਮਿਲੀ ਪਰ ਪੀਟਰਜ਼ ਨੇ ‘ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਕਰਦਿਆਂ ਸਬੂਤਾਂ ’ਤੇ ਪੂਰੀ ਤਰ੍ਹਾਂ ਯਕੀਨ ਕਰਨ ਤੋਂ ਨਾਂਹ ਕਰ ਦਿਤੀ। ਸਰਕਾਰੀ ਦੌਰੇ ’ਤੇ ਭਾਰਤ ਪੁੱਜੇ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਸਰਕਾਰ ਨੂੰ ਇਸ ਸ਼ੱਕ ਬਾਰੇ ਜਾਣੂ ਕਰਵਾ ਦਿਤਾ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਸਿੱਧੇ ਤੌਰ ’ਤੇ ਮਾਮਲੇ ਨਾਲ ਜੁੜੇ ਹੋਏ ਨਹੀਂ ਸਨ।
ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਕੈਨੇਡਾ ਸਰਕਾਰ ਤੋਂ ਮੰਗੇ ਸਬੂਤ
ਇਹ ਮਾਮਲਾ ਸਾਬਕਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਹਮਣੇ ਆਇਆ ਪਰ ਕਈ ਵਾਰ ਜਦੋਂ ਤੁਸੀਂ ਫਾਈਟ ਆਈਜ਼ ਰਾਹੀਂ ਪੁੱਜੀ ਜਾਣਕਾਰੀ ਸੁਣਦੇ ਹੋ ਤਾਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਦੇ। ਜਾਣਕਾਰੀ ਦੇ ਮਿਆਰ ਬਾਰੇ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਪਰ ਤੁਹਾਨੂੰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਤੁਹਾਡੇ ਤੱਕ ਜਾਣਕਾਰੀ ਪੁੱਜ ਗਈ। ਵਿੰਸਟਨ ਪੀਟਰਜ਼ ਨੇ ਅੱਗੇ ਕਿਹਾ, ‘‘ਪੇਸ਼ੇ ਵਜੋਂ ਇਕ ਵਕੀਲ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਸਬੂਤ ਸਾਹਮਣੇ ਆਉਣ। ਪਰ ਸਬੂਤ ਅਜਿਹੀ ਕੋਈ ਚੀਜ਼ ਸਾਹਮਣੇ ਨਹੀਂ ਆਈ।’’ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਦੇ ਕਿਸੇ ਮੈਂਬਰ ਮੁਲਕ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਕੈਨੇਡਾ ਦੇ ਦਾਅਵੇ ’ਤੇ ਸਵਾਲ ਉਠਾਇਆ ਗਿਆ ਹੋਵੇ। ਪਿਛਲੇ ਦਿਨੀਂ ਸਰੀ ਦੇ ਗੁਰਦਵਾਰਾ ਸਾਹਿਬ ਦੀ ਇਕ ਵੀਡੀਓ ਵੀ ਸਾਹਮਣੇ ਆ ਗਈ ਜਿਸ ਵਿਚ ਹਮਲਾਵਰਾਂ ਨੂੰ ਨਿੱਜਰ ’ਤੇ ਗੋਲੀਆਂ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ। 18 ਜੂਨ 2023 ਨੂੰ ਹੋਈ ਵਾਰਦਾਤ ਤੋਂ ਤਿੰਨ ਮਹੀਨੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਤਲਕਾਂਡ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਾਏ ਸਨ ਪਰ ਭਾਰਤ ਸਰਕਾਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿਤਾ। ਵਿਵਾਦ ਐਨਾ ਵਧ ਗਿਆ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਬੰਦ ਕਰ ਦਿਤੇ ਅਤੇ ਕੈਨੇਡਾ ਦੇ ਕਈ ਡਿਪਲੋਮੈਟਸ ਨੂੰ ਭਾਰਤ ਛੱਡਣ ਲਈ ਆਖ ਦਿਤਾ ਗਿਆ। ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਹੁਣ ਤੱਕ ਕਿਸੇ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਪਰ ਸ਼ੱਕੀਆਂ ਬਾਰੇ ਪਤਾ ਲੱਗਣ ਅਤੇ ਨਜ਼ਰ ਰੱਖਣ ਬਾਰੇ ਰਿਪੋਰਟਾਂ ਕੈਨੇਡੀਅਨ ਮੀਡੀਆ ਵਿਚ ਆ ਚੁੱਕੀਆਂ ਹਨ।