Begin typing your search above and press return to search.
ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ, 4 ਜਨਵਰੀ, ਨਿਰਮਲ : ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਢੁੱਕਵੀਂ ਥਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਦੇ ਪਿੰਡ ਸਨੇਟਾ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਦੋ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ। ਇੱਥੇ […]
By : Editor Editor
ਚੰਡੀਗੜ੍ਹ, 4 ਜਨਵਰੀ, ਨਿਰਮਲ : ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਢੁੱਕਵੀਂ ਥਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਦੇ ਪਿੰਡ ਸਨੇਟਾ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਦੋ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ। ਇੱਥੇ ਕਿਸਾਨ ਭਵਨ ਵਿਖੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਅਰਨੀਵਾਲਾ ਵਿਖੇ ਦਾਣਾ ਮੰਡੀ 12 ਏਕੜ ਜਦੋਂਕਿ ਸਨੇਟਾ ਵਿੱਚ ਮੰਡੀ 5 ਏਕੜ ਰਕਬੇ ਵਿੱਚ ਬਣਾਈ ਜਾਵੇਗੀ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਸੂਬੇ ਵਿੱਚ ਕੁੱਲ 1872 ਅਨਾਜ ਮੰਡੀਆਂ ਹਨ। ਕੈਬਨਿਟ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਜੁਆਇੰਟ ਸਕੱਤਰ ਨੂੰ ਇਨ੍ਹਾਂ ਅਨਾਜ ਮੰਡੀਆਂ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਅੰਨਦਾਤਾ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਇਸ ਮੌਕੇ ਵਿਧਾਇਕ ਐਸ.ਏ.ਐਸ.ਨਗਰ ਕੁਲਵੰਤ ਸਿੰਘ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਅਤੇ ਵਿਧਾਇਕ ਸ਼ੁਤਰਾਣਾ ਕੁਲਵੰਤ ਸਿੰਘ ਬਾਜ਼ੀਗਰ, ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ, ਸਕੱਤਰ ਪੰਜਾਬ ਮੰਡੀ ਬੋਰਡ ਮਿਸ ਅੰਮ੍ਰਿਤ ਕੌਰ ਗਿੱਲ, ਵਧੀਕ ਸਕੱਤਰ ਖੇਤੀਬਾੜੀ ਰਾਹੁਲ ਗੁਪਤਾ, ਪੰਜਾਬ ਮੰਡੀ ਬੋਰਡ ਦੇ ਜੁਆਇੰਟ ਸਕੱਤਰ ਸ੍ਰੀਮਤੀ ਗੀਤਿਕਾ ਸਿੰਘ ਅਤੇ ਮੰਡੀ ਬੋਰਡ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ
ਪੁਲਿਸ ਨੇ ਡੀਐਸਪੀ ਦਲਬੀਰ ਸਿੰਘ ਦੇ ਕਤਲ ਕੇਸ ਨੂੰ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਕਾਬੂ ਕੀਤੇ ਕਾਤਲ ਆਟੋ ਚਾਲਕ ਵਿਜੇ ਵਾਸੀ ਲਾਂਬੜਾ ਨੇ ਪੁਲਿਸ ਕੋਲ ਕਈ ਖੁਲਾਸੇ ਕੀਤੇ ਹਨ। ਵਿਜੇ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਉਹ ਪੂਰੀ ਰਾਤ ਸੌਂ ਨਹੀਂ ਸਕਿਆ। ਉਸ ਨੇ ਨੀਂਦ ਲਈ ਦਵਾਈਆਂ ਵੀ ਲਈਆਂ। ਘਟਨਾ ਤੋਂ ਪਹਿਲਾਂ ਦਲਬੀਰ ਸਿੰਘ ਅਤੇ ਉਹ ਇਕੱਠੇ ਹੋਏ ਸਨ ਅਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਸਨ। ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਤਲ ਕੇਸ ਨੂੰ 48 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ। ਪੁਲਸ ਟੀਮਾਂ ਨੇ ਸੀਸੀਟੀਵੀ ਆਦਿ ਦੀ ਮਦਦ ਨਾਲ ਮੁਲਜ਼ਮ ਦਾ ਪਤਾ ਲਗਾ ਲਿਆ ਹੈ। ਗ੍ਰਿਫਤਾਰ ਆਟੋ ਚਾਲਕ ਵਿਜੇ ਪਹਿਲਾਂ ਕੈਂਟਰ ਚਲਾਉਂਦਾ ਸੀ। ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਆਟੋ ਚਾਲਕ ਵਿਜੇ 6 ਸਾਲਾਂ ਤੋਂ ਆਟੋ ਚਲਾ ਰਿਹਾ ਹੈ। ਮੁਲਜ਼ਮ ਕੋਲੋਂ ਇੱਕ ਪਿਸਟਲ, ਕੁਝ ਸਰਕਾਰੀ ਗੋਲੀਆਂ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਹੋਏ ਹਨ। ਮੁਲਜ਼ਮ ’ਤੇ ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਦਰਜ ਹੈ। ਮੁਲਜ਼ਮ ਨੇ ਇੱਕ ਫਾਇਰ ਕੀਤਾ ਹੈ।
ਵਿਜੇ ਨੇ ਪੁਲਸ ਨੂੰ ਦੱਸਿਆ ਕਿ ਡੀਐਸਪੀ ਦਲਬੀਰ ਨੇ ਉਸ ਨਾਲ ਪੈੱਗ ਲਗਾਏ ਸੀ। ਜਦੋਂ ਉਸ ਨੇ ਦਲਬੀਰ ਦੀ ਪਿਸਤੌਲ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਦਲਬੀਰ ਉਸ ’ਤੇ ਗੁੱਸੇ ਵਿਚ ਆ ਗਿਆ ਅਤੇ ਉਸ ਨੂੰ ਕਿਹਾ, ਇਸ ਨੂੰ ਨਾ ਛੂਹ। ਉਹ ਡੀਐਸਪੀ ਨੂੰ ਵਰਕਸ਼ਾਪ ਚੌਕ ਤੋਂ ਆਪਣੇ ਘਰ ਛੱਡਣ ਜਾ ਰਿਹਾ ਸੀ। ਇਸ ਦੌਰਾਨ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਵਿਜੇ ਅਨੁਸਾਰ ਉਹ ਡੀਐਸਪੀ ਦਲਬੀਰ ਨੂੰ ਨਹਿਰ ਕਿਨਾਰੇ ਲੈ ਗਿਆ।
ਡੀਐਸਪੀ ਇੰਨਾ ਸ਼ਰਾਬੀ ਸੀ ਕਿ ਉਸ ਦੇ ਪੈਰ ਜ਼ਮੀਨ ਨੂੰ ਨਹੀਂ ਛੂਹ ਰਹੇ ਸਨ। ਵਿਜੇ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਡੀਐਸਪੀ ਨੇ ਉਸ ਵੱਲ ਪਿਸਤੌਲ ਤਾਣੀ ਤਾਂ ਉਸ ਨੇ ਉਸ ਤੋਂ ਪਿਸਤੌਲ ਖੋਹ ਲਿਆ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਵਿਜੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਨਵੇਂ ਸਾਲ ਤੋਂ ਪਹਿਲਾਂ ਸ਼ਾਮ ਨੂੰ ਬੀਐਮਸੀ ਚੌਕ ਪੁਲ ’ਤੇ ਸਵਾਰੀ ਮਿਲੀ। ਉਸ ਨੂੰ ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਸੀ। ਜਦੋਂ ਸਵਾਰੀ ਆਟੋ ਵਿੱਚ ਬੈਠੀ ਤਾਂ ਉਸ ਕੋਲ ਪਿਸਤੌਲ ਸੀ। ਫਿਰ ਉਸ ਨੂੰ ਪਤਾ ਲੱਗਾ ਕਿ ਉਹ ਪੁਲਿਸ ਅਫ਼ਸਰ ਸੀ। ਦਲਬੀਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਗੱਡੀ ਖਰਾਬ ਸੀ ਅਤੇ ਉਹ ਅਪਣੇ ਦੋਸਤ ਨੂੰ ਮਿਲਣ ਆਇਆ ਸੀ।
ਵਿਜੇ ਅਨੁਸਾਰ ਡੀਐਸਪੀ ਨੇ ਮੈਨੂੰ ਪੈਗ ਲਗਾਉਣ ਲਈ ਕਿਹਾ ਤਾਂ ਅਸੀਂ ਦੋਵਾਂ ਨੇ ਚਿਕਨ ਕਾਰਨਰ ਵਿੱਚ ਪੈੱਗ ਲਗਾਉਣੇ ਸ਼ੁਰੂ ਕਰ ਦਿੱਤੇ। ਚਿਕਨ ਕਾਰਨਰ ਤੋਂ ਬਾਹਰ ਆ ਕੇ ਡੀਐਸਪੀ ਨੇ ਸ਼ਰਾਬ ਦੀ ਬੋਤਲ ਲਈ। ਉਹ ਡੀਐਸਪੀ ਨੂੰ ਪਿੰਡ ਖੋਜੋਵਾਲ ਵਿੱਚ ਛੱਡਣ ਜਾ ਰਿਹਾ ਸੀ। ਉਸ ਨੇ ਰਸਤੇ ਵਿੱਚ ਪੈਟਰੋਲ ਪੰਪ ਤੋਂ ਤੇਲ ਪਵਾਇਆ ਸੀ। ਰਸਤੇ ਵਿਚ ਉਸ ਨੂੰ ਉਲਟੀਆਂ ਆਉਣ ਲੱਗੀਆਂ। ਉਸ ਨੇ ਆਟੋ ਰੋਕ ਲਿਆ। ਕੁਝ ਦੇਰ ਬਾਅਦ ਆਟੋ ਵਿਚ ਨਸ਼ੇ ਦੀ ਹਾਲਤ ਵਿਚ ਉਸ ਨੂੰ ਡੀਐਸਪੀ ਗਾਲ੍ਹਾਂ ਕੱਢਣ ਲੱਗਾ। ਜਿਸ ਤੋਂ ਬਾਅਦ ਝਗੜਾ ਵਧ ਗਿਆ। ਪੁਲਿਸ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।
Next Story