ਨੇਪਾਲੀ ਪਰਬਤਰੋਹੀ ਨੇ ਤੋੜਿਆ ਖੁ਼ਦ ਦਾ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਨੂੰ ਕੀਤਾ ਸਰ
ਨੇਪਾਲ, 22 ਮਈ, ਪਰਦੀਪ ਸਿੰਘ: ਨੇਪਾਲ ਦੇ ਅਨੁਭਵੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਬੁੱਧਵਾਰ ਨੂੰ 30ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਸ਼ੇਰਪਾ ਨੇ 10 ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ ਸੀ। '14 ਪੀਕਸ ਐਕਸਪੀਡੀਸ਼ਨ' ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਸ਼ੀ ਲਕਪਾ […]
By : Editor Editor
ਨੇਪਾਲ, 22 ਮਈ, ਪਰਦੀਪ ਸਿੰਘ: ਨੇਪਾਲ ਦੇ ਅਨੁਭਵੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਬੁੱਧਵਾਰ ਨੂੰ 30ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਸ਼ੇਰਪਾ ਨੇ 10 ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ ਸੀ। '14 ਪੀਕਸ ਐਕਸਪੀਡੀਸ਼ਨ' ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਸ਼ੀ ਲਕਪਾ ਸ਼ੇਰਪਾ ਮੁਤਾਬਕ 54 ਸਾਲਾ ਪਰਬਤਾਰੋਹੀ ਰੀਟਾ ਸ਼ੇਰਪਾ ਸਥਾਨਕ ਸਮੇਂ ਅਨੁਸਾਰ ਸਵੇਰੇ 7.49 ਵਜੇ 8,849 ਮੀਟਰ ਉੱਚੀ ਚੋਟੀ 'ਤੇ ਪਹੁੰਚੀ। ਕਾਮੀ ਨੇ 10 ਦਿਨ ਪਹਿਲਾਂ ਹੀ 29ਵੀਂ ਵਾਰ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ।
1994 ਵਿੱਚ ਪਹਿਲੀ ਵਾਰ ਐਵਰੈਸਟ ਉੱਤੇ ਚੜ੍ਹਿਆ
ਕਾਮੀ ਰੀਤਾ ਸ਼ੇਰਪਾ ਨੇ 1994 'ਚ ਪਹਿਲੀ ਵਾਰ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ। ਪਿਛਲੇ ਸਾਲ, ਉਸਨੇ ਇੱਕੋ ਸੀਜ਼ਨ ਵਿੱਚ 27ਵੀਂ ਅਤੇ 28ਵੀਂ ਵਾਰ ਐਵਰੈਸਟ ਫਤਹਿ ਕੀਤਾ ਸੀ ਅਤੇ ਇਸ ਤਰ੍ਹਾਂ ਸਭ ਤੋਂ ਵੱਧ ਵਾਰ ਐਵਰੈਸਟ ਉੱਤੇ ਚੜ੍ਹਨ ਵਾਲਾ ਵਿਅਕਤੀ ਬਣ ਗਿਆ ਸੀ।
ਇਹ ਵੀ ਪੜ੍ਹੋੇ:
ਦਿੱਲੀ ਦੇ ਸਭ ਤੋਂ ਸੁਰੱਖਿਅਤ ਥਾਂ ਨਾਰਥ ਬਲਾਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਧਮਕੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਏਜੰਸੀਆਂ ਹਾਈ ਅਲਰਟ ਉੱਤੇ ਹਨ। ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਮੇਲ ਵਿੱਚ ਨਾਰਥ ਬਲਾਕ ਨੂੰ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ। ਮੇਲ ਆਉਣ ਤੋਂ ਬਾਅਦ ਹਫੜਾ-ਦਫ਼ੜੀ ਮਚ ਗਈ। ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆ ਹਨ ਅਤੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ।
ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਧਮਕੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਈਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਸਕੂਲਾਂ ਨੂੰ ਮਿਲੀ ਸੀ ਬੰਬ ਦੀ ਧਮਕੀ
ਦੱਸ ਦੇਈਏ ਕਿ ਬੀਤੇ ਦਿਨਾਂ ਵਿੱਚ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਦਿੱਲੀ ਦੇ 200 ਸਕੂਲਾਂ ਨੂੰ ਧਮਕੀ ਮਿਲੀ ਸੀ ਅਤੇ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਦੋ ਹਫ਼ਤੇ ਪਹਿਲਾਂ ਹੀ ਦਿੱਲੀ ਅਤੇ ਤਿਹਾੜ ਜੇਲ੍ਹ ਦੇ ਸੱਤ ਹਸਪਤਾਲਾਂ ਨੂੰ ਬੰਬ ਨਾਲ ਹਮਲੇ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਈਮੇਲ ਰਾਹੀਂ ਮਿਲੀ ਸੀ। ਇਸ ਤੋਂ ਪਹਿਲਾਂ ਦਿੱਲੀ ਦੇ 20 ਹਸਪਤਾਲਾਂ, ਹਵਾਈ ਅੱਡੇ ਅਤੇ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਦੇ ਦਫ਼ਤਰ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ।
ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ
ਪੁਲਸ ਮੁਤਾਬਕ ਇਹ ਈਮੇਲ ਯੂਰਪ ਆਧਾਰਿਤ ਮੇਲਿੰਗ ਸੇਵਾ ਕੰਪਨੀ 'ਬਾਈਬਲ ਡਾਟ ਕਾਮ' ਤੋਂ ਭੇਜੀਆਂ ਗਈਆਂ ਸਨ ਅਤੇ ਉਨ੍ਹਾਂ 'ਚ ਉਹੀ ਸਮੱਗਰੀ ਸੀ ਜੋ ਐਤਵਾਰ ਨੂੰ ਹਸਪਤਾਲਾਂ ਨੂੰ ਭੇਜੀ ਗਈ ਸੀ। ਧਮਕੀ ਨੇ ਕਿਹਾ, “ਮੈਂ ਤੁਹਾਡੀ ਇਮਾਰਤ ਵਿੱਚ ਵਿਸਫੋਟਕ ਯੰਤਰ ਰੱਖੇ ਹਨ। ਅਗਲੇ ਕੁਝ ਸਮੇਂ ਵਿੱਚ ਇਨ੍ਹਾਂ ਵਿੱਚ ਧਮਾਕਾ ਹੋ ਜਾਵੇਗਾ। ਇਹ ਕੋਈ ਧਮਕੀ ਨਹੀਂ ਹੈ, ਤੁਹਾਡੇ ਕੋਲ ਬੰਬ ਨੂੰ ਨਕਾਰਾ ਕਰਨ ਲਈ ਕੁਝ ਘੰਟੇ ਹਨ, ਨਹੀਂ ਤਾਂ ਤੁਸੀਂ ਇਮਾਰਤ ਦੇ ਅੰਦਰ ਬੇਕਸੂਰ ਲੋਕਾਂ ਦੇ ਖੂਨ ਲਈ ਜ਼ਿੰਮੇਵਾਰ ਹੋਵੋਗੇ।