ਨੀਟੂ 'ਸ਼ਕਤੀਮਾਨ' ਨੇ ਪਤਨੀ ਲਈ ਕੀਤਾ ਚੋਣ ਪ੍ਰਚਾਰ, ਕੀਤੇ ਇਹ ਵੱਡੇ ਦਾਅਵੇ
ਅੰਮ੍ਰਿਤਸਰ, ਪਰਦੀਪ ਸਿੰਘ: ਨੀਟੂ ਸ਼ਟਰਾਂ ਵਾਲਾ ਹਮੇਸ਼ਾ ਮੀਡੀਆਂ ਦੀਆਂ ਸੁਰਖੀਆ ਵਿੱਚ ਬਣਿਆ ਰਹਿਣਾ ਚਾਹੁੰਦਾ ਹੈ। ਅੰਮ੍ਰਿਤਸਰ ਦੇ ਲਾਰੈਂਸ਼ ਰੋਡ ਉੱਤੇ ਨੀਟੂ ਸ਼ਟਰਾਂ ਵਾਲਾ ਨਜ਼ਰ ਆਇਆ। ਇਸ ਦੌਰਾਨ ਉਹ ਸ਼ਕਤੀਮਾਨ ਬਣਿਆ ਹੋਇਆ ਹੈ। ਆਪਣੀ ਪਤਨੀ ਨੀਲਮ ਦੇਵੀ ਲਈ ਚੋਣ ਪ੍ਰਚਾਰ ਕਰਦਾ ਦਿਖਾਈ ਦਿੱਤਾ। ਨੀਟੂ ਨੇ ਪਤਨੀ ਲਈ ਮੰਗੀਆਂ ਵੋਟਾਂ ਨੀਟੂ ਦੀ ਪਤਨੀ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ […]
By : Editor Editor
ਅੰਮ੍ਰਿਤਸਰ, ਪਰਦੀਪ ਸਿੰਘ: ਨੀਟੂ ਸ਼ਟਰਾਂ ਵਾਲਾ ਹਮੇਸ਼ਾ ਮੀਡੀਆਂ ਦੀਆਂ ਸੁਰਖੀਆ ਵਿੱਚ ਬਣਿਆ ਰਹਿਣਾ ਚਾਹੁੰਦਾ ਹੈ। ਅੰਮ੍ਰਿਤਸਰ ਦੇ ਲਾਰੈਂਸ਼ ਰੋਡ ਉੱਤੇ ਨੀਟੂ ਸ਼ਟਰਾਂ ਵਾਲਾ ਨਜ਼ਰ ਆਇਆ। ਇਸ ਦੌਰਾਨ ਉਹ ਸ਼ਕਤੀਮਾਨ ਬਣਿਆ ਹੋਇਆ ਹੈ। ਆਪਣੀ ਪਤਨੀ ਨੀਲਮ ਦੇਵੀ ਲਈ ਚੋਣ ਪ੍ਰਚਾਰ ਕਰਦਾ ਦਿਖਾਈ ਦਿੱਤਾ।
ਨੀਟੂ ਨੇ ਪਤਨੀ ਲਈ ਮੰਗੀਆਂ ਵੋਟਾਂ
ਨੀਟੂ ਦੀ ਪਤਨੀ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਹੈ। ਇਸ ਮੌਕੇ ਨੀਟੂ ਨੇ ਕਿਹਾ ਕਿ ਸਾਡੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਹੈ। ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਹਨ, ਹੁਣ ਇੱਕ ਵਾਰ ਮੇਰੀ ਪਾਰਟੀ ਵੀ ਅਜ਼ਮਾਓ। ਉਨ੍ਹਾਂ ਨੇ ਕਿਹਾ ਕਿ ਮੇਰੀ ਫਿਲਮ ਨੀ ਮੈਂ ਸੱਸ ਕੁੱਟਣੀ ਵਿੱਚ ਵੀ ਪੀਐੱਮ ਦਾ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਜਿੱਤ ਗਿਆ, ਦੂਜੇ ਦਿਨ ਹੀ ਵੋਟਾਂ ਦਾ ਮੁੱਲ ਮੋੜ ਦਿਆਂਗਾ।
ਨੀਟੂ ਨੇ ਪ੍ਰਧਾਨ ਮੰਤਰੀ ਬਣਾਉਣ ਦੀ ਕੀਤੀ ਅਪੀਲ
ਨੀਟੂ ਸ਼ਕਤੀਮਾਨ ਨੇ ਦੱਸਿਆ ਕਿ ਇਸ ਵਾਰ ਉਸ ਦਾ ਚੋਣ ਲੜਨ ਲਈ ਬਜਟ ਵਧਿਆ ਹੈ, ਕਿਉਂਕਿ ਉਹ ਮੋਦੀ ਖਿਲਾਫ ਵਾਰਾਣਸੀ ਤੋਂ ਚੋਣ ਲੜਨ ਜਾ ਰਿਹਾ ਹੈ। ਇਸ ਲਈ ਇਸ ਵਾਰ ਲੱਖ ਰੁਪਏ ਬਜਟ ਰੱਖਿਆ ਹੈ। ਇਹ ਲੱਖ ਰੁਪਏ ਉਸ ਨੇ 10 ਹਜ਼ਾਰ ਘਾਟੇ ਉੱਤੇ 90 ਹਜ਼ਾਰ ਰੁਪਏ ਚੁੱਕੀ ਹੈ, ਸਗੋਂ 10 ਹਜ਼ਾਰ ਉਹ ਲੋਕਾਂ ਤੋਂ ਚੰਦਾ ਇੱਕਠਾ ਕਰਕੇ ਲੱਖ ਰੁਪਏ ਪੂਰੇ ਕਰ ਕੇ ਚਾਰ ਥਾਵਾਂ ਤੋਂ ਚੋਣ ਲੜੇਗਾ। ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਪਿਛਲੀ ਵਾਰ 4,599 ਹੱਕ ਸੱਚ ਦੀਆਂ ਵੋਟਾਂ ਪਈਆਂ ਸੀ।
ਨੀਟੂ ਨੇ ਕੀਤੇ ਵੱਡੇ ਦਾਅਵੇ
ਨੀਟੂ ਸ਼ਟਰਾਂ ਵਾਲੇ ਨੇ ਵੱਡੇ ਦਾਅਵੇ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਲੋਕ ਸੀਟ ਜਿਤਾ ਦਿੰਦੇ ਹਨ ਮੈਂ ਦੂਜੇ ਦਿਨ ਹੀ ਉਨ੍ਹਾਂ ਵੋਟ ਦਾ ਮੁੱਲ ਤਾਰ ਦੇਵਾਗਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਜਿਹੜੀਆਂ ਸਿਕਾਇਤਾਂ ਹਨ ਉਨ੍ਹਾਂ ਨੂੰ ਹੱਲ ਕਰ ਦੇਵਾਂਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਗ਼ਰੀਬਾਂ ਦੇ ਨਾ ਖੜਨ ਵਾਲੀ ਪਾਰਟੀ ਹੈ।
ਇਹ ਵੀ ਪੜ੍ਹੋ: ਸਾਡੀ ਸਰਕਾਰ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਤਿਆਰ : ਮੋਦੀ