NEET PG 2024 ਦੀ ਪ੍ਰੀਖਿਆ ਦੀ ਮਿਤੀ 'ਚ ਬਦਲਾਅ
ਨਵੀਂ ਦਿੱਲੀ : NEET PG ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਹੈ। NEET PG 2024 ਦੀ ਪ੍ਰੀਖਿਆ ਦੀ ਮਿਤੀ ਬਦਲ ਦਿੱਤੀ ਗਈ ਹੈ। ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ ਯਾਨੀ NBEMS ਹੁਣ 7 ਜੁਲਾਈ, 2024 ਨੂੰ NEET PG 2024 ਦੀ ਪ੍ਰੀਖਿਆ ਕਰਵਾਏਗਾ। ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ […]
By : Editor (BS)
ਨਵੀਂ ਦਿੱਲੀ : NEET PG ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਹੈ। NEET PG 2024 ਦੀ ਪ੍ਰੀਖਿਆ ਦੀ ਮਿਤੀ ਬਦਲ ਦਿੱਤੀ ਗਈ ਹੈ। ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ ਯਾਨੀ NBEMS ਹੁਣ 7 ਜੁਲਾਈ, 2024 ਨੂੰ NEET PG 2024 ਦੀ ਪ੍ਰੀਖਿਆ ਕਰਵਾਏਗਾ। ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਪਹਿਲਾਂ 3 ਮਾਰਚ ਨੂੰ ਹੋਣੀ ਸੀ।
ਲਾਵਾਰਸ ਮਰੀਜ਼ ਨੂੰ ਪਰਿਵਾਰ ਨਾਲ ਮਿਲਾਇਆ
ਚੰਡੀਗੜ੍ਹ : ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਸ਼੍ਰੀ ਅੰਮ੍ਰਿਤਸਰ ਦੀ ਬਰਾਂਚ ਪਲਸੌਰਾ, ਚੰਡੀਗੜ੍ਹ ਵਿੱਖੇ ਪੁਲਿਸ ਦੀ ਮੱਦਦ ਨਾਲ ਇੱਕ ਸਾਲ ਪਹਿਲਾਂ ਪਹੁੰਚੀ ਲਾਪਤਾ ਮਹਿਲਾ ਮਰੀਜ਼ ਯਾਦਦਾਸ਼ਤ ਬਹਾਲ ਹੋਣ ਤੇ ਉਸ ਦੇ ਪਰਿਵਾਰ ਕੋਲ ਪਹੁੰਚਾ ਦਿੱਤੀ ਹੈ।
ਇਹ ਜਾਣਕਾਰੀ ਸਾਂਝਾ ਕਰਦੇ ਹੋਏ ਪਿੰਗਲਵਾੜਾ ਬਰਾਂਚ ਦੀ ਇੰਚਾਰਜ ਬੀਬੀ ਰਵਿੰਦਰ ਕੌਰ ਨੇ ਦੱਸਿਆ ਕਿ ਸਾਲ ਪਹਿਲਾਂ ਜਦੋਂ ਇਹ ਲਾਪਤਾ ਮਹਿਲਾ ਮਰੀਜ਼ ਪਿੰਗਲਵਾੜਾ ਵਿਖੇ ਪਹੁੰਚੀ ਤਾਂ ਕੁੱਝ ਵੀ ਬੋਲਦੀ ਨਹੀਂ ਸੀ ਤੇ ਨਾ ਹੀ ਆਪਣੇ ਬਾਰੇ ਕੁੱਝ ਦਸ ਸਕਦੀ ਸੀ। ਪਿੰਗਲਵਾੜਾ ਵਿੱਚ ਪਾਲੋ ਨਾਮ ਦੀ ਇਸ ਮਰੀਜ਼ ਦੀ ਦਿਮਾਗੀ ਪਰੇਸ਼ਾਨੀ ਦਾ ਇਲਾਜ ਕੀਤਾ ਗਿਆ ਅਤੇ ਪਿੰਗਲਵਾੜਾ ਦੇ ਮੈਡੀਕਲ ਸੋਸ਼ਲ ਵਰਕਰ ਹਰਪਾਲ ਸਿੰਘ ਨੇ ਕਾਊਂਸਲਿੰਗ ਵੀ ਕੀਤੀ ਤਾਂ ਮਰੀਜ਼ ਨੇ ਅਪਣਾ ਘਰ ਰੋਪੜ ਦੱਸਿਆ। ਉਪਰੰਤ ਉਸਦੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਇਹ ਤਕਰੀਬਨ ਇੱਕ ਸਾਲ ਤੋਂ ਲਾਪਤਾ ਸੀ। ਅੱਜ ਉਸਦੇ ਭਰਾ ਆਪਣੀ ਭੈਣ ਪਾਲੋ ਨੂੰ ਪਛਾਣ ਕੇ ਆਪਣੇ ਨਾਲ ਘਰ ਲੈ ਗਿਆ ਹੈ। ਮਰੀਜ਼ ਲਈ ਕੀਤੇ ਇਲਾਜ ਅਤੇ ਰੱਖਾਓ ਲਈ ਪਾਲੋ ਦੇ ਪਰਿਵਾਰ ਨੇ ਪਿੰਗਲਵਾੜਾ ਦਾ ਬਹੁਤ ਸ਼ੂਕਰੀਆ ਕੀਤਾ।