Begin typing your search above and press return to search.

ਐਨ.ਡੀ.ਪੀ. ਦੀ ਵਾਗਡੋਰ ਸੰਭਾਲ ਸਕਦੇ ਨੇ ਕੈਲਗਰੀ ਦੇ ਸਾਬਕਾ ਮੇਅਰ

ਕੈਲਗਰੀ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸਾਬਕਾ ਮੇਅਰ ਨਾਹੀਦ ਨੈਂਸ਼ੀ ਨੇ ਐਲਬਰਟਾ ਵਿਚ ਐਨ.ਡੀ.ਪੀ. ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਹੈ। ਸੋਮਵਾਰ ਬਾਅਦ ਦੁਪਹਿਰ ਸੋਸ਼ਲ ਮੀਡੀਆ ’ਤੇ ਪੋਸਟ ਵੀਡੀਓ ਸੁਨੇਹੇ ਰਾਹੀਂ ਨਾਹੀਦ ਨੈਂਸ਼ੀ ਨੇ ਕਿਹਾ ਕਿ ਉਹ ਡੈਨੀਅਲ ਸਮਿੱਥ ਨੂੰ 30 ਸਾਲ ਤੋਂ ਜਾਣਦੇ ਹਨ ਪਰ ਪ੍ਰੀਮੀਅਰ ਬਣਨ ਮਗਰੋਂ […]

NDP The former mayor of Calgary can take over the reins
X

Editor EditorBy : Editor Editor

  |  12 March 2024 12:12 PM IST

  • whatsapp
  • Telegram

ਕੈਲਗਰੀ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸਾਬਕਾ ਮੇਅਰ ਨਾਹੀਦ ਨੈਂਸ਼ੀ ਨੇ ਐਲਬਰਟਾ ਵਿਚ ਐਨ.ਡੀ.ਪੀ. ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਹੈ। ਸੋਮਵਾਰ ਬਾਅਦ ਦੁਪਹਿਰ ਸੋਸ਼ਲ ਮੀਡੀਆ ’ਤੇ ਪੋਸਟ ਵੀਡੀਓ ਸੁਨੇਹੇ ਰਾਹੀਂ ਨਾਹੀਦ ਨੈਂਸ਼ੀ ਨੇ ਕਿਹਾ ਕਿ ਉਹ ਡੈਨੀਅਲ ਸਮਿੱਥ ਨੂੰ 30 ਸਾਲ ਤੋਂ ਜਾਣਦੇ ਹਨ ਪਰ ਪ੍ਰੀਮੀਅਰ ਬਣਨ ਮਗਰੋਂ ਇਹ ਔਰਤ ਉਹ ਨਹੀਂ ਰਹੀ ਜਿਸ ਨੂੰ ਮੈਂ ਜਾਣਦਾ ਸੀ। ਇਹ ਔਰਤ ਐਲਬਰਟਾ ਦੇ ਲੋਕਾਂ ਦੀ ਬਿਹਤਰੀ ਤੋਂ ਪਾਸਾ ਵੱਟ ਰਹੀ ਹੈ।

ਨਾਹੀਦ ਨੈਂਸ਼ੀ ਵੱਲੋਂ ਐਲਬਰਟਾ ਵਿਚ ਲੀਡਰਸ਼ਿਪ ਦੌੜ ’ਚ ਸ਼ਾਮਲ ਹੋਣ ਦਾ ਐਲਾਨ

ਐਲਬਰਟਾ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਫਾਇਤੀ ਰਿਹਾਇਸ਼ ਅਤੇ ਹੈਲਥ ਕੇਅਰ ਵਰਗੇ ਕਈ ਅਹਿਮ ਮਸਲਿਆਂ ਦਾ ਹੱਲ ਕੱਢਿਆ ਜਾਣਾ ਲਾਜ਼ਮੀ ਹੈ। ਐਲਬਰਟਾ ਵਿਚ ਲੋਕ ਹਿਤੈਸ਼ੀ ਸਰਕਾਰ ਦੀ ਜ਼ਰੂਰਤ ਹੈ ਜੋ ਖੁਸ਼ਹਾਲੀ ਅਤੇ ਨਵੇਂ ਮੌਕਿਆਂ ਦੀ ਸਿਰਜਣਾ ਵੱਲ ਕੇਂਦਰਤ ਹੋਵੇ। ਇਥੇ ਦਸਣਾ ਬਣਦਾ ਹੈ ਕਿ ਨਾਹੀਦ ਨੈਂਸ਼ੀ 11 ਸਾਲ ਕੈਲਗਰੀ ਦੇ ਮੇਅਰ ਰਹੇ। ਯੂਨੀਵਰਸਿਟੀ ਆਫ਼ ਕੈਲਗਰੀ ਵਿਚ ਰਾਜਨੀਤੀ ਵਿਗਿਆਨ ਦੀ ਮਾਹਰ ਲਿਜ਼ਾ ਯੰਗ ਦਾ ਕਹਿਣਾ ਸੀ ਕਿ ਨੈਂਸ਼ੀ ਵਾਸਤੇ ਹਮਾਇਤ ਇਕੱਤਰ ਕਰਨੀ ਸੌਖੀ ਨਹੀਂ ਹੋਵੇਗੀ ਕਿਉਂਕਿ ਉਹ ਆਪਣੇ ਪੰਜ ਵਿਰੋਧੀਆਂ ਤੋਂ ਇਕ ਮਹੀਨਾ ਦੇਰ ਨਾਲ ਦੌੜ ਵਿਚ ਸ਼ਾਮਲ ਹੋਏ ਹਨ। ਫਿਰ ਵੀ ਜੇ ਐਲਬਰਟਾ ਐਨ.ਡੀ.ਪੀ. ਨੈਂਸ਼ੀ ਨੂੰ ਆਪਣਾ ਆਗੂ ਚੁਣ ਲੈਂਦੀ ਹੈ ਤਾਂ ਇਸ ਦੇ ਅਕਸ ਵਿਚ ਸੁਧਾਰ ਆ ਸਕਦਾ ਹੈ। ਦੱਸ ਦੇਈਏ ਕਿ ਰੇਚਲ ਨੌਟਲੀ ਵੱਲੋਂ ਜਨਵਰੀ ਵਿਚ ਐਨ.ਡੀ.ਪੀ. ਆਗੂ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਵੱਲੋਂ ਕਿਸੇ ਉਮੀਦਵਾਰ ਦੀ ਹਮਾਇਤ ਨਹੀਂ ਕੀਤੀ ਗਈ।

22 ਮਈ ਨੂੰ ਹੋਵੇਗੀ ਵੋਟਿੰਗ, 22 ਜੂਨ ਨੂੰ ਐਲਾਨਿਆ ਜਾਵੇਗਾ ਨਵਾਂ ਆਗੂ

ਲੀਡਰਸ਼ਿਪ ਦੌੜ ਵਿਚ ਸ਼ਾਮਲ ਉਮੀਦਵਾਰਾਂ ਵਿਚ ਭਾਰਤੀ ਮੂਲ ਦੀ ਰਾਖੀ ਪੰਚੋਲੀ, ਕੈਥਲੀਨ ਗੈਨਲੀ, ਸਾਰਾਹ ਹੌਫਮੈਨ, ਜੌਡੀ ਕੈਲਾਹੂ ਸਟੋਨ ਹਾਊਸ ਅਤੇ ਐਲਬਰਟਾ ਫੈਡਰੇਸ਼ਨ ਆਫ਼ ਲੇਬਰ ਦੇ ਪ੍ਰਧਾਨ ਗਿਲ ਮਗਾਓਨ ਸ਼ਾਮਲ ਹਨ। ਲੀਡਰਸ਼ਿਪ ਦੌੜ ਵਿਚ ਸ਼ਮੂਲੀਅਤ ਵਾਸਤੇ ਆਉਂਦੇ ਸ਼ੁੱਕਰਵਾਰ ਤੋਂ ਪਹਿਲਾਂ ਨਾਂ ਦਰਜ ਕਰਵਾਉਣਾ ਲਾਜ਼ਮੀ ਹੈ। ਨਵੇਂ ਲੀਡਰ ਦੀ ਚੋਣ 22 ਮਈ ਨੂੰ ਹੋਵੇਗੀ ਅਤੇ 22 ਜੂਨ ਨੂੰ ਨਵੇਂ ਆਗੂ ਦਾ ਐਲਾਨ ਕਰ ਦਿਤਾ ਜਾਵੇਗਾ। ਐਨ.ਡੀ.ਪੀ. ਦੇ ਮੈਂਬਰਾਂ ਨੂੰ ਨਵੇਂ ਆਗੂ ਦੀ ਚੋਣ ਲਈ ਆਨਲਾਈਨ, ਡਾਕ ਰਾਹੀਂ ਜਾਂ ਫੋਨ ਰਾਹੀਂ ਵੋਟ ਪਾਉਣ ਦੀ ਸਹੂਲਤ ਦਿਤੀ ਗਈ ਹੈ। 22 ਅਪ੍ਰੈਲ ਤੋਂ ਪਹਿਲਾਂ ਐਕਟਿਵ ਮੈਂਬਰਸ਼ਿਪ ਰੱਖਣ ਵਾਲੇ ਵੋਟ ਪਾ ਸਕਦੇ ਹਨ ਅਤੇ 14 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਐਲਬਰਟਾ ਵਾਸੀ ਮੈਂਬਰ ਬਣ ਸਕਦਾ ਹੈ।

Next Story
ਤਾਜ਼ਾ ਖਬਰਾਂ
Share it