Begin typing your search above and press return to search.

ਭਾਰਤ ’ਚ ਹਰ ਘੰਟੇ ਹੋ ਰਹੇ ਤਿੰਨ ਤੋਂ ਵੱਧ ਕਤਲ

ਚੰਡੀਗੜ੍ਹ, 6 ਦਸੰਬਰ (ਸ਼ਾਹ) : ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਸਾਲ 2022 ਦੀ ਜੋ ਰਿਪੋਰਟ ਜਾਰੀ ਕੀਤੀ ਗਈ ਐ, ਜਿਸ ਵਿਚ ਦੇਸ਼ ਦੇ 19 ਮਹਾਂਨਗਰਾਂ ਵਿਚ ਅਪਰਾਧ ਦੇ ਅੰਕੜਿਆਂ ’ਤੇ ਝਾਤ ਮਾਰੀ ਗਈ ਐ, ਜਿਸ ਵਿਚ ਇਕ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਐ ਕਿ ਹੱਤਿਆ ਦੇ ਮਾਮਲਿਆਂ ਵਿਚ ਤੀਜੀ ਸਭ ਤੋਂ ਵੱਡੀ ਵਜ੍ਹਾ […]

ncrb report 2023
X

Hamdard Tv AdminBy : Hamdard Tv Admin

  |  6 Dec 2023 10:55 AM IST

  • whatsapp
  • Telegram

ਚੰਡੀਗੜ੍ਹ, 6 ਦਸੰਬਰ (ਸ਼ਾਹ) : ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਸਾਲ 2022 ਦੀ ਜੋ ਰਿਪੋਰਟ ਜਾਰੀ ਕੀਤੀ ਗਈ ਐ, ਜਿਸ ਵਿਚ ਦੇਸ਼ ਦੇ 19 ਮਹਾਂਨਗਰਾਂ ਵਿਚ ਅਪਰਾਧ ਦੇ ਅੰਕੜਿਆਂ ’ਤੇ ਝਾਤ ਮਾਰੀ ਗਈ ਐ, ਜਿਸ ਵਿਚ ਇਕ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਐ ਕਿ ਹੱਤਿਆ ਦੇ ਮਾਮਲਿਆਂ ਵਿਚ ਤੀਜੀ ਸਭ ਤੋਂ ਵੱਡੀ ਵਜ੍ਹਾ ਪ੍ਰੇਮ ਪ੍ਰਸੰਗ ਨੂੰ ਦੱਸਿਆ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਭਾਰਤ ਦੇ ਮਹਾਂਨਗਰਾਂ ਵਿਚ ਅਪਰਾਧਾਂ ਦੇ ਅੰਕੜਿਆਂ ਸਬੰਧੀ ਕੁੱਝ ਖ਼ਾਸ ਗੱਲਾਂ।

ਭਾਰਤ ਵਿਚ ਹਰ ਹਰ ਘੰਟੇ ਤਿੰਨ ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਹੋ ਰਹੀ ਐ। ਇਹ ਖ਼ੁਲਾਸਾ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਏ। ਰਿਪੋਰਟ ਵਿਚ ਕਿਹਾ ਗਿਆ ਏ ਕਿ ਪਿਛਲੇ ਸਾਲ ਭਾਰਤ ਵਿਚ 2022 ਦੌਰਾਨ ਕੁੱਲ 28,522 ਹੱਤਿਆ ਦੇ ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਸਾਫ਼ ਐ ਕਿ ਹਰ ਦਿਨ ਕਰੀਬ 78 ਲੋਕਾਂ ਦੀ ਹੱਤਿਆ ਹੋਈ ਐ। ਹਾਲਾਂਕਿ ਪਿਛਲੇ ਦੋ ਸਾਲਾਂ ਦਾ ਅੰਕੜਾ ਇਸ ਤੋਂ ਵੀ ਜ਼ਿਆਦਾ ਸੀ। ਰਿਪੋਰਟ ਮੁਤਾਬਕ ਸਾਲ 2021 ਵਿਚ 29272 ਅਤੇ 2020 ਵਿਚ 29193 ਲੋਕਾਂ ਦੀ ਹੱਤਿਆ ਹੋਈ।

ਪਿਛਲੇ ਸਾਲ ਉਤਰ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ 3491 ਐਫਆਈਆਰ ਦਰਜ ਕੀਤੀਆਂ ਗਈਆਂ, ਜਿਸ ਤੋਂ ਬਾਅਦ ਬਿਹਾਰ ਵਿਚ 2930, ਮਹਾਰਾਸ਼ਟਰ ਵਿਚ 2295, ਮੱਧ ਪ੍ਰਦੇਸ਼ ਵਿਚ 1978 ਅਤੇ ਰਾਜਸਥਾਨ ਵਿਚ 1834 ਮਾਮਲੇ ਦਰਜ ਹੋਏ। ਇਨ੍ਹਾਂ ਪੰਜ ਸਾਲਾਂ ਵਿਚ ਹੱਤਿਆ ਦੇ ਕੁੱਲ 43.92 ਫ਼ੀਸਦੀ ਮਾਮਲੇ ਦਰਜ ਕੀਤੇ ਗਏ। ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਵਿਚ 99, ਪੁਡੂਚੇਰੀ ਵਿਚ 30, ਚੰਡੀਗੜ੍ਹ ਵਿਚ 18, ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਦੀਵ ਵਿਚ 16, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ 7, ਲੱਦਾਖ ਵਿਚ 5 ਅਤੇ ਲਕਸ਼ਦੀਪ ਵਿਚ ਜ਼ੀਰੋ ਮਾਮਲੇ ਦਰਜ ਕੀਤੇ ਗਏ ਨੇ।

ਹੁਣ ਸਵਾਲ ਇਹ ਉਠਦਾ ਏ ਕਿ ਆਖ਼ਰਕਾਰ ਭਾਰਤ ਵਿਚ ਹੋ ਰਹੀਆਂ ਹੱਤਿਆਵਾਂ ਦੇ ਪਿੱਛੇ ਦਾ ਕਾਰਨ ਕੀ ਐ? ਰਿਪੋਰਟ ਮੁਤਾਬਕ ਪਿਛਲੇ ਸਾਲ 9962 ਤੋਂ ਜ਼ਿਆਦਾ ਕਤਲਾਂ ਦੇ ਮਾਮਲਿਆਂ ਵਿਚ ਸਾਫ਼ ਸੀ ਕਿ ਲੋਕਾਂ ਦੀਆਂ ਵਿਵਾਦ ਦੇ ਕਾਰਨ ਸਭ ਤੋਂ ਜ਼ਿਆਦਾ ਜਾਨਾਂ ਜਾ ਰਹੀਆਂ ਨੇ। ਹੱਤਿਆ ਦੇ ਮਾਮਲਿਆਂ ਵਿਚ ਦੂਜਾ ਸਭ ਤੋਂ ਵੱਡਾ ਕਾਰਨ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਪਾਇਆ ਗਿਆ ਏ, ਜਿਸ ਦੇ ਚਲਦਿਆਂ ਪਿਛਲੇ ਸਾਲ 3761 ਅਜਿਹੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ ਬਿਹਾਰ ਵਿਚ 804, ਮੱਧ ਪ੍ਰਦੇਸ਼ ਵਿਚ 364 ਅਤੇ ਕਰਨਾਟਕ ਵਿਚ 353 ਮਾਮਲੇ ਸ਼ਾਮਲ ਨੇ। ਇਸ ਤੋਂ ਇਲਾਵਾ ਦਾਜ ਦਹੇਜ, ਜਾਦੂ ਟੂਣਾ, ਮਨੁੱਖੀ ਤਸਕਰੀ, ਸੰਪਰਦਾਇਕ ਵਿਵਾਦ, ਜਾਤੀਵਾਦ, ਸਿਆਸੀ ਕਾਰਨ, ਆਨਰ ਕਿÇਲੰਗ ਅਤੇ ਪ੍ਰੇਮ ਸਬੰਧ ਵਰਗੇ ਮਾਮਲੇ ਵੀ ਹੱਤਿਆਵਾਂ ਦਾ ਕਾਰਨ ਬਣੇ।

ਇਸੇ ਤਰ੍ਹਾਂ ਖ਼ੁਦਕੁਸ਼ੀ ਦੇ ਮਾਮਲਿਆਂ ’ਤੇ ਝਾਤ ਮਾਰੀ ਜਾਵੇ ਤਾਂ ਰਿਪੋਰਟ ਮੁਤਾਬਕ ਸਾਲ 2022 ਵਿਚ ਕੁੱਲ ਇਕ ਲੱਖ 71 ਹਜ਼ਾਰ ਲੋਕਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ, ਯਾਨੀ ਰੋਜ਼ਾਨਾ 468 ਲੋਕਾਂ ਨੇ ਜਾਨ ਦਿੱਤੀ। 3 ਦਸੰਬਰ ਨੂੰ ਜਾਰੀ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਸੁਸਾਈਡ ਹੋਏ, ਜਿੱਥੇ 22746 ਲੋਕਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ।

ਤਾਮਿਲਨਾਡੂ ਵਿਚ 19834 ਅਤੇ ਮੱਧ ਪ੍ਰਦੇਸ਼ ਵਿਚ 15386 ਲੋਕਾਂ ਨੇ ਮੌਤ ਨੂੰ ਗਲੇ ਲਗਾਇਆ। ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ 11290 ਲੋਕਾਂ ਵਿਚ 5207 ਕਿਸਾਨ ਅਤੇ 6083 ਖੇਤ ਮਜ਼ਦੂਰ ਸਨ, ਇਸ ਹਿਸਾਬ ਨਾਲ ਰੋਜ਼ਾਨਾ 30 ਮਜ਼ਦੂਰਾਂ ਜਾਂ ਕਿਸਾਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਇਹ 2021 ਦੀ ਤੁਲਨਾ ਵਿਚ 3.7 ਫ਼ੀਸਦੀ ਜ਼ਿਆਦਾ ਏ। ਮਹਾਨਗਰਾਂ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਸਭ ਤੋਂ ਵੱਧ 3367, ਬੰਗਲੁਰੂ ਵਿਚ 2313, ਚੇਨੱਈ ਵਿਚ 1581 ਅਤੇ ਮੁੰਬਈ ਵਿਚ 1501 ਲੋਕਾਂ ਨੇ ਪਿਛਲੇ ਸਾਲ ਆਪਣੀ ਜੀਵਨ ਲੀਲਾ ਸਮਾਪਤ ਕੀਤੀ।

ਰਿਪੋਰਟ ਦੇ ਮੁਤਾਬਕ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲਿਆਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿਚ ਪਰਿਵਾਰਕ ਸਮੱਸਿਆ ਅਤੇ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਆਪਣੀ ਜਾਨ ਦਿੱਤੀ। ਇਸ ਤੋਂ ਇਲਾਵਾ ਪ੍ਰੇਮ ਪ੍ਰਸੰਗ ਅਤੇ ਵਿਆਹ ਵਿਚ ਸਮੱਸਿਆ ਦੇ ਕਾਰਨ 9.3 ਫ਼ੀਸਦੀ ਲੋਕਾਂ ਨੇ ਆਪਣੀ ਜਾਨ ਦਿੱਤੀ, ਜਦਕਿ 4.1 ਫ਼ੀਸਦੀ ਮਾਮਲਿਆਂ ਵਿਚ ਲੋਕਾਂ ਨੇ ਕਰਜ਼ ਜਾਂ ਦਿਵਾਲੀਆਪਣ ਦੇ ਕਾਰਨ ਆਪਣੀ ਜਾਨ ਦੇ ਦਿੱਤੀ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਸਾਲ 2022 ਦੀ ਰਿਪੋਰਟ ਦਿੱਲੀ ਨੂੰ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸ਼ਹਿਰ ਦੱਸਿਆ ਗਿਾ ਏ, ਜਿੱਥੇ ਸਾਲ 2022 ਵਿਚ ਰੋਜ਼ਾਨਾ 3 ਰੇਪ ਕੇਸ ਦਰਜ ਕੀਤੇ ਗਏ। ਰਿਪੋਰਟ ਵਿਚ ਦੱਸਿਆ ਗਿਆ ਏ ਕਿ ਦੇਸ਼ ਦੇ ਔਰਤਾਂ ਦੇ ਖ਼ਿਲਾਫ਼ ਅਪਰਾਧ ਦੇ ਕੁੱਲ 4 ਲੱਖ 45 ਹਜ਼ਾਰ 256 ਕੇਸ ਦਰਜ ਕੀਤੇ ਗਏ, ਯਾਨੀ ਹਰ ਘੰਟੇ ਲਗਭਗ 51 ਐਫਆਈਆਰ ਹੋਈਆਂ, ਜਦਕਿ ਸਾਲ 2021 ਵਿਚ ਇਹ ਅੰਕੜਾ 4 ਲੱਖ 28 ਹਜ਼ਾਰ 278 ਸੀ।

ਰਿਪੋਰਟ ਮੁਤਾਬਕ ਸਾਲ 2022 ਵਿਚ ਮੱਧ ਪ੍ਰਦੇਸ਼ ਵਿਚ ਬਲਾਤਕਾਰ ਦੇ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਐ, ਇਹ ਸੂਬਾ ਦੂਜੇ ਨੰਬਰ ਤੋਂ ਖਿਸਕ ਕੇ ਤੀਜੇ ਨੰਬਰ ’ਤੇ ਆ ਗਿਆ ਏ ਪਰ ਭੋਪਾਲ ਇੰਦੌਰ ਵਰਗੇ ਵੱਡੇ ਸ਼ਹਿਰਾਂ ਵਿਚ ਔਰਤਾਂ ਅਜੇ ਵੀ ਸੁਰੱਖਿਅਤ ਨਹੀਂ। ਸਾਲ 2022 ਵਿਚ ਭੋਪਾਲ ਵਿਚ ਜ਼ਬਰ ਜਨਾਹ ਦੇ ਸਭ ਤੋਂ ਜ਼ਿਆਦਾ 393 ਕੇਸ ਦਰਜ ਕੀਤੇ ਗਏ, ਪੂਰੇ ਭਾਰਤ ਵਿਚੋਂ ਇੰਦੌਰ 359 ਮਾਮਲਿਆਂ ਦੇ ਨਾਲ ਦੂਜੇ ਨੰਬਰ ’ਤੇ ਰਿਹਾ।

Next Story
ਤਾਜ਼ਾ ਖਬਰਾਂ
Share it