ਲੱਖ ਰੁਪਏ ਦੀ ਟੋਪੀ ਪਾ ਕੇ ਚੋਣ ਪ੍ਰਚਾਰ ’ਚ ਉਤਰੇ ਨਵਾਜ਼ ਸ਼ਰੀਫ
ਇਸਲਾਮਾਬਾਦ, 29 ਜਨਵਰੀ, ਨਿਰਮਲ : ਪਾਕਿਸਤਾਨ ’ਚ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਸੱਤਾ ਵਿੱਚ ਆਉਣ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਨਵਾਜ਼ ਸ਼ਰੀਫ਼ ਵੀ ਲਗਾਤਾਰ ਰੈਲੀਆਂ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਹਾਲ ਹੀ ਵਿੱਚ ਨਨਕਾਣਾ ਸਾਹਿਬ, ਪੰਜਾਬ ਵਿੱਚ ਆਪਣੀ ਪਾਰਟੀ ਪੀਐਮਐਲਐਨ ਦੀ ਇੱਕ ਰੈਲੀ […]
By : Editor Editor
ਇਸਲਾਮਾਬਾਦ, 29 ਜਨਵਰੀ, ਨਿਰਮਲ : ਪਾਕਿਸਤਾਨ ’ਚ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਸੱਤਾ ਵਿੱਚ ਆਉਣ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਨਵਾਜ਼ ਸ਼ਰੀਫ਼ ਵੀ ਲਗਾਤਾਰ ਰੈਲੀਆਂ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਹਾਲ ਹੀ ਵਿੱਚ ਨਨਕਾਣਾ ਸਾਹਿਬ, ਪੰਜਾਬ ਵਿੱਚ ਆਪਣੀ ਪਾਰਟੀ ਪੀਐਮਐਲਐਨ ਦੀ ਇੱਕ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਰੈਲੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਪਾਕਿਸਤਾਨ ’ਚ ਸੋਸ਼ਲ ਮੀਡੀਆ ’ਤੇ ਖਲਬਲੀ ਮਚਾ ਦਿੱਤੀ ਹੈ। ਦਰਅਸਲ ਇਸ ਰੈਲੀ ’ਚ ਨਵਾਜ਼ ਸ਼ਰੀਫ ਟੋਪੀ ਪਹਿਨੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਨਵਾਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਇਹ ਕੈਪ ਗੁਚੀ ਕੰਪਨੀ ਦੀ ਹੈ, ਜਿਸ ਦੀ ਕੀਮਤ ਇਕ ਲੱਖ ਪਾਕਿਸਤਾਨੀ ਰੁਪਏ ਤੋਂ ਜ਼ਿਆਦਾ ਹੈ।
ਨਵਾਜ਼ ਸ਼ਰੀਫ਼ ਦੀ ਟੋਪੀ ਦੀ ਕੀਮਤ ਦੇ ਨਾਲ-ਨਾਲ ਇਸ ਦੇ ਡਿਜ਼ਾਈਨ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ। ਟੋਪੀ ਦੇ ਡਿਜ਼ਾਈਨ ’ਤੇ ਅਜਿਹੀਆਂ ਧਾਰੀਆਂ ਸਨ, ਜੋ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਝੰਡੇ ਨਾਲ ਮਿਲਦੀਆਂ-ਜੁਲਦੀਆਂ ਸਨ। ਪਾਕਿਸਤਾਨ ਦੇ ਸੋਸ਼ਲ ਮੀਡੀਆ ਯੂਜਰਸ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਸਵਾਲ ਕਰ ਰਹੇ ਹਨ ਕਿ ਜਦੋਂ ਦੇਸ਼ ਦੀ ਆਰਥਿਕ ਹਾਲਤ ਖਸਤਾ ਹੈ ਅਤੇ ਦੇਸ਼ ਦੀ ਵੱਡੀ ਆਬਾਦੀ ਭੋਜਨ ਨੂੰ ਤਰਸ ਰਹੀ ਹੈ, ਤਾਂ ਕੀ ਨਵਾਜ਼ ਸ਼ਰੀਫ ਲਈ ਇਹ ਕੈਪ ਲਗਾਉਣਾ ਉਚਿਤ ਹੈ? ਕਈ ਸੋਸ਼ਲ ਯੂਜ਼ਰਸ ਨੇ ਤਸਵੀਰਾਂ ਅਤੇ ਅੰਕੜੇ ਸ਼ੇਅਰ ਕਰਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇਸ਼ ਦੀ ਵੱਡੀ ਆਬਾਦੀ ਇਸ ਸਰਦੀ ’ਚ ਗਰਮ ਕੱਪੜਿਆਂ ਤੋਂ ਬਿਨਾਂ ਰਹਿਣ ਲਈ ਮਜਬੂਰ ਹੈ ਅਤੇ ਦੇਸ਼ ਦਾ ਨੇਤਾ 1 ਲੱਖ ਰੁਪਏ ਦੀ ਟੋਪੀ ਪਾ ਕੇ ਘੁੰਮ ਰਿਹਾ ਹੈ। ਕਈ ਸੋਸ਼ਲ ਯੂਜ਼ਰਸ ਨੇ ਨਵਾਜ਼ ਦੀ ਕੈਪ ਦੇ ਡਿਜ਼ਾਈਨ ਨੂੰ ਲੈ ਕੇ ਮਜ਼ਾਕ ਉਡਾਇਆ ਹੈ। ਸੋਸ਼ਲ ਯੂਜ਼ਰਸ ਨੇ ਉਸ ਦੀ ਟੋਪੀ ਅਤੇ ਪੀਟੀਆਈ ਦੇ ਝੰਡੇ ਦੇ ਡਿਜ਼ਾਈਨ ਵਿਚ ਸਮਾਨਤਾ ਦਾ ਜ਼ਿਕਰ ਕੀਤਾ ਅਤੇ ਪੁੱਛਿਆ ਕਿ ਕੀ ਨਵਾਜ਼ ਸ਼ਰੀਫ ਟੋਪੀ ਪਹਿਨ ਕੇ ਇਮਰਾਨ ਖਾਨ ਨੂੰ ਸਮਰਥਨ ਦੇ ਰਹੇ ਹਨ।
ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦੇ ਸਭ ਤੋਂ ਸੀਨੀਅਰ ਅਤੇ ਸਫਲ ਸਿਆਸਤਦਾਨਾਂ ਵਿੱਚ ਗਿਣਿਆ ਜਾਂਦਾ ਹੈ। 74 ਸਾਲਾ ਨਵਾਜ਼ ਸ਼ਰੀਫ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਉਹ ਇਕ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਲਈ ਚੋਣਾਂ ਵਿਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਨਵਾਜ਼ ਸ਼ਰੀਫ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਅਤੇ ਭਰਾ ਸ਼ਾਹਬਾਜ਼ ਸ਼ਰੀਫ ਵੀ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ। ਪਿਛਲੀਆਂ ਆਮ ਚੋਣਾਂ ਜਿੱਤਣ ਵਾਲੇ ਇਮਰਾਨ ਖਾਨ ਇਸ ਸਮੇਂ ਜੇਲ੍ਹ ਵਿੱਚ ਹਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਵੀ ਬਹੁਤੀ ਮਜ਼ਬੂਤ ਨਜ਼ਰ ਨਹੀਂ ਆ ਰਹੀ ਹੈ। ਅਜਿਹੇ ’ਚ ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐੱਮ.ਐੱਲ.ਐੱਨ. ਦੀ ਇਸ ਚੋਣ ’ਚ ਜਿੱਤ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਇਸ ਚੋਣ ਵਿੱਚ ਫ਼ੌਜ ਦੇ ਚਹੇਤੇ ਹਨ ਅਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਪਾਕਿਸਤਾਨ ’ਚ 8 ਫਰਵਰੀ ਨੂੰ ਵੋਟਿੰਗ ਹੋਣੀ ਹੈ।