ਨਵਜੋਤ ਸਿੰਘ ਸਿੱਧੂ ਦੇ ਮੁੰਡੇ ਦਾ ਹੋਇਆ ਵਿਆਹ
ਪਟਿਆਲਾ, 7 ਦਸੰਬਰ, ਨਿਰਮਲ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਘਰ ਢੋਲ ਢਮੱਕੇ ਵੱਜ ਰਹੇ ਹਨ। ਦੱਸਦੇ ਚਲੀਏ ਕਿ ਨਵਜੋਤ ਸਿੱਧੂ ਦੇ ਬੇਟੇ ਕਰਨ ਦਾ ਵਿਆਹ ਹੋ ਗਿਆ ਹੈ। ਕਰਨ ਦਾ ਵਿਆਹ ਪਟਿਆਲਾ ਦੀ ਇਨਾਇਤ ਨਾਲ ਹੋਇਆ ਹੈ। ਘਰ ਵਿੱਚ ਤਿਉਹਾਰ ਵਰਗਾ ਮਾਹੌਲ ਹੈ। ਨਵਜੋਤ ਸਿੰਘ ਸਿੱਧੂ ਇਸ ਦੌਰਾਨ ਗੀਤਾਂ ’ਤੇ ਡਾਂਸ […]

By : Editor Editor
ਪਟਿਆਲਾ, 7 ਦਸੰਬਰ, ਨਿਰਮਲ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਘਰ ਢੋਲ ਢਮੱਕੇ ਵੱਜ ਰਹੇ ਹਨ। ਦੱਸਦੇ ਚਲੀਏ ਕਿ ਨਵਜੋਤ ਸਿੱਧੂ ਦੇ ਬੇਟੇ ਕਰਨ ਦਾ ਵਿਆਹ ਹੋ ਗਿਆ ਹੈ। ਕਰਨ ਦਾ ਵਿਆਹ ਪਟਿਆਲਾ ਦੀ ਇਨਾਇਤ ਨਾਲ ਹੋਇਆ ਹੈ। ਘਰ ਵਿੱਚ ਤਿਉਹਾਰ ਵਰਗਾ ਮਾਹੌਲ ਹੈ। ਨਵਜੋਤ ਸਿੰਘ ਸਿੱਧੂ ਇਸ ਦੌਰਾਨ ਗੀਤਾਂ ’ਤੇ ਡਾਂਸ ਕਰਦੇ ਨਜ਼ਰ ਆਏ। ਉਸ ਦੀ ਬੇਟੀ ਰਾਬੀਆ ਨੇ ਆਪਣੇ ਭਰਾ ਦੇ ਸਿਰ ’ਤੇ ਸਿਹਰਾ ਸਜਾਇਆ।

ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਦਾ ਆਨੰਦ ਕਾਰਜ ਪਟਿਆਲਾ ਵਿਖੇ ਕੀਤਾ ਗਿਆ। ਵੀਰਵਾਰ ਸ਼ਾਮ ਨੂੰ ਪਟਿਆਲਾ ਦੇ ਨਿਮਰਾਣਾ ਹੋਟਲ ਵਿੱਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਨਾਮਵਰ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।
ਕਰਨ ਦੀ ਪਤਨੀ ਪਟਿਆਲਾ ਦੇ ਜਾਣੇ-ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਿੱਧੂ ਨੇ ਆਪਣੇ ਬੇਟੇ ਕਰਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਪਟਿਆਲਾ ਵਿੱਚ ਹੀ ਕੀਤੀਆਂ।

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੱਧੂ ਪਟਿਆਲਾ ਵਿੱਚ ਹੀ ਹਨ। ਪਹਿਲਾਂ ਆਪਣੀ ਪਤਨੀ ਡਾ.ਨਵਜੋਤ ਕੌਰ ਦੇ ਇਲਾਜ ਅਤੇ ਫਿਰ ਬੇਟੇ ਦੇ ਵਿਆਹ ਕਾਰਨ ਕਾਫੀ ਸਮੇਂ ਤੋਂ ਪਟਿਆਲਾ ਵਿਚ ਹੀ ਹਨ।


