ਨਾਟੋ ਸਵੀਕਾਰ ਕਰੇ ਕਿ ਯੂਕਰੇਨ ਉੱਤੇ ਰੂਸ ਦਾ ਕਬਜ਼ਾ ਹੋ ਗਿਆ ਹੈ : ਪੁਤਿਨ
ਮਾਸਕੋ : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਨੂੰ ਹਰਾਉਣਾ ਅਸੰਭਵ ਹੈ ਅਤੇ ਅਜਿਹੀ ਸਥਿਤੀ ਵਿੱਚ ਨਾਟੋ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਯੂਕਰੇਨ ਉੱਤੇ ਰੂਸ ਦਾ ਕਬਜ਼ਾ ਹੋ ਗਿਆ ਹੈ। ਫਰਵਰੀ 2022 ਵਿੱਚ ਯੂਕਰੇਨ ਉੱਤੇ ਹੋਏ ਹਮਲੇ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਰੂਸ ਨੂੰ ਪੱਛਮੀ ਦੇਸ਼ਾਂ ਦੀ ਮਦਦ […]
By : Editor (BS)
ਮਾਸਕੋ : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਨੂੰ ਹਰਾਉਣਾ ਅਸੰਭਵ ਹੈ ਅਤੇ ਅਜਿਹੀ ਸਥਿਤੀ ਵਿੱਚ ਨਾਟੋ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਯੂਕਰੇਨ ਉੱਤੇ ਰੂਸ ਦਾ ਕਬਜ਼ਾ ਹੋ ਗਿਆ ਹੈ। ਫਰਵਰੀ 2022 ਵਿੱਚ ਯੂਕਰੇਨ ਉੱਤੇ ਹੋਏ ਹਮਲੇ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਰੂਸ ਨੂੰ ਪੱਛਮੀ ਦੇਸ਼ਾਂ ਦੀ ਮਦਦ ਨਾਲ ਵੀ ਹਰਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ, ਨਾਟੋ ਅਤੇ ਯੂਰਪ ਨੂੰ ਵੀ ਪਤਾ ਲੱਗ ਗਿਆ ਹੈ ਕਿ ਰੂਸ ਦੀ ਤਾਕਤ ਕੀ ਹੈ। ਤੁਹਾਨੂੰ ਦੱਸ ਦੇਈਏ ਕਿ ਪੁਤਿਨ ਅਮਰੀਕੀ ਨਿਊਜ਼ ਚੈਨਲ ਫੌਕਸ ਨਿਊਜ਼ ਦੇ ਹੋਸਟ ਟਰੱਕਰ ਕਾਰਲਸਨ ਨੂੰ ਇੰਟਰਵਿਊ ਦੇ ਰਹੇ ਸਨ। ਕਾਰਲਸਨ ਪੱਛਮੀ ਮੀਡੀਆ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ।
ਕੀ ਪੁਤਿਨ ਇਕ ਹੋਰ ਜੰਗ ਸ਼ੁਰੂ ਕਰਨਾ ਚਾਹੁੰਦੇ ਹਨ ?
ਆਪਣੇ ਦੋ ਘੰਟੇ ਦੇ ਇੰਟਰਵਿਊ ਦੌਰਾਨ ਕਾਰਲਸਨ ਨੇ ਪੁਤਿਨ ਨੂੰ ਕਈ ਸਵਾਲ ਪੁੱਛੇ। ਉਸ ਨੇ ਪੁੱਛਿਆ ਕਿ ਕੀ ਰੂਸ ਪੋਲੈਂਡ ਅਤੇ ਲਾਤਵੀਆ 'ਤੇ ਵੀ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ 'ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ, ਪੋਲੈਂਡ ਅਤੇ ਲਾਤਵੀਆ 'ਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਸਿਰਫ ਇਹ ਦੋ ਦੇਸ਼ ਹੀ ਨਹੀਂ, ਕਿਸੇ ਹੋਰ ਦੇਸ਼ ਨਾਲ ਸਾਡੀ ਕੋਈ ਦਿਲਚਸਪੀ ਨਹੀਂ ਹੈ। ਅਸੀਂ ਹਮਲਾ ਕਿਉਂ ਕਰਾਂਗੇ? ਜੰਗ ਵੀ ਇਸੇ ਸਥਿਤੀ ਵਿੱਚ ਹੋ ਸਕਦੀ ਹੈ। ਜੇਕਰ ਪੋਲੈਂਡ ਹਮਲਾ ਕਰਦਾ ਹੈ ਤਾਂ ਰੂਸ ਨੂੰ ਜਵਾਬ ਦੇਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਪੋਲੈਂਡ ਅਤੇ ਲਾਤਵੀਆ ਵੀ ਨਾਟੋ ਦੇ ਮੈਂਬਰ ਦੇਸ਼ ਹਨ।
ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਡੈਟਰਾਇਟ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ ਜਿਸ ਕੋਲੋਂ 87 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡ ਪ੍ਰੋਟੈਕਸ਼ਨ ਅਫਸਰਾਂ ਵੱਲੋਂ ਡੈਟਰਾਇਟ ਵਿਖੇ ਅੰਬੈਸਡਰ ਬ੍ਰਿਜ ਵੱਲ ਜਾ ਰਹੇ ਇਕ ਟਰੱਕ ਨੂੰ ਰੋਕਿਆ ਜਿਸ ਨੂੰ ਇਕ ਭਾਰਤੀ ਨਾਗਰਿਕ ਚਲਾ ਰਿਹਾ ਸੀ।
ਗਗਨਦੀਪ ਸਿੰਘ ਵਜੋਂ ਹੋਈ ਡਰਾਈਵਰ ਦੀ ਸ਼ਨਾਖਤ
ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਫਸਰਾਂ ਵੱਲੋਂ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ਡਰਾਈਵਰ ਟੋਲਜ਼ ਵੱਲ ਵਧਦਾ ਰਿਹਾ ਜਿਸ ਮਗਰੋਂ ਬਾਰਡਰ ਪ੍ਰੋਟੈਕਸ਼ਨ ਦਾ ਕੇ-9 ਦਸਤਾ ਹਰਕਤ ਵਿਚ ਆ ਗਿਆ ਅਤੇ ਟਰੱਕ ਨੂੰ ਰੋਕਿਆ ਗਿਆ। ਹੋਮਲੈਂਡ ਸਕਿਉਰਟੀ ਵਿਭਾਗ ਦੇ ਇਕ ਸਪੈਸ਼ਲ ਏਜੰਟ ਮੁਤਾਬਕ ਟਰੱਕ ਨੂੰ ਇਕ ਪਾਸੇ ਲਿਜਾਣ ਮਗਰੋਂ ਇਸ ਦੀ ਤਲਾਸ਼ੀ ਲਈ ਜਿਸ ਵਿਚੋਂ ਟੇਪ ਨਾਲ ਸੀਲ ਕੀਤੇ ਗੱਤੇ ਦੇ 13 ਡੱਬੇ ਮਿਲੇ। ਡੱਬਿਆਂ ਨੂੰ ਖੋਲ੍ਹਣ ’ਤੇ ਇਨ੍ਹਾਂ ਵਿਚੋਂ 290 ਕਿਲੋ ਸਫੈਦ ਪਾਊਡਰ ਨਿਕਲਿਆ ਜਿਸ ਦੇ ਟੈਸਟ ਦੌਰਾਨ ਕੋਕੀਨ ਹੋਣ ਦੀ ਤਸਦੀਕ ਹੋ ਗਈ। ਕੋਕੀਨ ਦੀ ਅੰਦਾਜ਼ਨ ਕੀਮਤ 87 ਲੱਖ ਡਾਲਰ ਬਣਦੀ ਹੈ ਅਤੇ ਸਪੈਸ਼ਲ ਏਜੰਟ ਜੈਫਰੀ ਰਿਚਰਡਸਨ ਵੱਲੋਂ ਦਾਇਰ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਟਰੱਕ ਦੇ ਕੈਬਿਨ ਵਿਚੋਂ ਮਿਲੀ ਟੇਪ ਅਤੇ ਕੈਂਚੀਆਂ, ਗੱਤੇ ਦੇ ਡੱਬਿਆਂ ’ਤੇ ਲੱਗੀ ਟੇਪ ਨਾਲ ਮੇਲ ਖਾ ਰਹੀਆਂ ਸਨ।