ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 16 ਨੂੰ
ਨਿਰਮਲ ਰੋਮ, ਇਟਲੀ, (ਗੁਰਸ਼ਰਨ ਸਿੰਘ ਸੋਨੀ)- ਪਿਛਲੇ 3 ਦਹਾਕਿਆਂ ਦੇ ਕਰੀਬ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨਾਲ ਜੋੜਦਾ ਆ ਰਿਹਾ ਲਾਸੀਓ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ (ਲਾਤੀਨਾ) ਵੱਲੋਂ ਸਾਂਤੀ ਦੇ ਪੁੰਜ ਸ਼ਹੀਦੇ ਦੇ ਸਿਰਤਾਜ 5ਵੇਂ ਪਾਤਸ਼ਾਹ ਜੀਓ ਦੇ 418ਵੇਂ ਸ਼ਹੀਦੀ ਦਿਨ ਨੂੰ […]
By : Editor Editor
ਨਿਰਮਲ
ਰੋਮ, ਇਟਲੀ, (ਗੁਰਸ਼ਰਨ ਸਿੰਘ ਸੋਨੀ)- ਪਿਛਲੇ 3 ਦਹਾਕਿਆਂ ਦੇ ਕਰੀਬ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨਾਲ ਜੋੜਦਾ ਆ ਰਿਹਾ ਲਾਸੀਓ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ (ਲਾਤੀਨਾ) ਵੱਲੋਂ ਸਾਂਤੀ ਦੇ ਪੁੰਜ ਸ਼ਹੀਦੇ ਦੇ ਸਿਰਤਾਜ 5ਵੇਂ ਪਾਤਸ਼ਾਹ ਜੀਓ ਦੇ 418ਵੇਂ ਸ਼ਹੀਦੀ ਦਿਨ ਨੂੰ ਸਮਰਪਿਤ 24ਵਾਂ ਵਿਸ਼ਾਲ ਨਗਰ ਕੀਰਤਨ 16 ਜੂਨ ਦਿਨ ਐਤਵਾਰ 2024 ਨੂੰ ਸ਼ਹਿਰ ਸਬਾਊਦੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਆਪਣੀ ਦਮਦਾਰ ਆਵਾਜ਼ ਵਿੱਚ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਸਾਕਾ ਸਰਵਣ ਕਰਵਾਉਣਗੇ।
ਇਸ ਨਗਰ ਕੀਰਤਨ ਵਾਰੇ ਬੀਬੀ ਇੰਦਰਜੀਤ ਕੌਰ ਢਿੱਲੋਂ ਮੁੱਖ ਸੇਵਾਦਾਰ ,ਭਾਈ ਜਸਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ (ਲਾਤੀਨਾ)ਤੇ ਪ੍ਰਬੰਧਕਾਂ, ਸੰਗਤਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦਾ 24ਵਾਂ ਨਗਰ ਕੀਰਤਨ ਲਾਸੀਓ ਸੂਬੇ ਦਾ ਵਿਸੇ ਨਗਰ ਕੀਰਤਨ ਹੈ ਜਿਸ ਵਿੱਚ ਸਿੱਖ ਸੰਗਤਾਂ ਕਾਫ਼ਲਿਆ ਦੇ ਰੂਪ ਵਿੱਚ ਹਾਜ਼ਰੀ ਭਰਦੀਆਂ ਹਨ। 16 ਜੂਨ ਨੂੰ ਸੱਜ ਰਹੇ ਵਿਸ਼ਾਲ ਨਗਰ ਕੀਰਤਨ ਦੀਆਂ ਸੰਗਤਾਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਜਿਸ ਵਿੱਚ ਸਭ ਸੰਗਤਾਂ ਨੂੰ ਹਾਜ਼ਰੀ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।