Begin typing your search above and press return to search.

N.C.E.R.T ਦੀਆਂ ਕਿਤਾਬਾਂ ’ਚ ਹੁਣ ਲਿਖਿਆ ਜਾਵੇਗਾ ‘ਭਾਰਤ’

ਚੰਡੀਗੜ੍ਹ, 25 ਅਕਤੂਬਰ (ਪ੍ਰਵੀਨ ਕੁਮਾਰ) : ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ’ਚ ਬਲਾਅ ਹੋਣ ਜਾ ਰਿਹਾ ਹੈ। ਜਿਸ ਨੂੰ ਅਸੀ ਇਤਿਹਾਸਿਕ ਬਦਲਾਅ ਵੀ ਕਹਿ ਸਕਦੇ ਹਾਂ। ਆਉਣ ਵਾਲਾ ਨਵਾ ਸਿਲੇਬਸ ਵਿੱਚ ਹੁਣ ਇੰਡੀਆ (INDIA) ਦੀ ਜਗ੍ਹਾ ’ਤੇ ਹੁਣ ਭਾਰਤ ਲਿਖਿਆ ਜਾਵੇਗਾ। ਭਾਰਤ ਸਰਕਾਰ ਦੇ ਇਸ ਪ੍ਰਸਤਾਵ ਨੂੰ ਐੱਨ.ਸੀ.ਈ.ਆਰ.ਟੀ. ਪੈਨਲ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਭਾਰਤ […]

N.C.E.R.T ਦੀਆਂ ਕਿਤਾਬਾਂ ’ਚ ਹੁਣ ਲਿਖਿਆ ਜਾਵੇਗਾ ‘ਭਾਰਤ’
X

Editor (BS)By : Editor (BS)

  |  25 Oct 2023 12:04 PM IST

  • whatsapp
  • Telegram

ਚੰਡੀਗੜ੍ਹ, 25 ਅਕਤੂਬਰ (ਪ੍ਰਵੀਨ ਕੁਮਾਰ) : ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ’ਚ ਬਲਾਅ ਹੋਣ ਜਾ ਰਿਹਾ ਹੈ। ਜਿਸ ਨੂੰ ਅਸੀ ਇਤਿਹਾਸਿਕ ਬਦਲਾਅ ਵੀ ਕਹਿ ਸਕਦੇ ਹਾਂ। ਆਉਣ ਵਾਲਾ ਨਵਾ ਸਿਲੇਬਸ ਵਿੱਚ ਹੁਣ ਇੰਡੀਆ (INDIA) ਦੀ ਜਗ੍ਹਾ ’ਤੇ ਹੁਣ ਭਾਰਤ ਲਿਖਿਆ ਜਾਵੇਗਾ। ਭਾਰਤ ਸਰਕਾਰ ਦੇ ਇਸ ਪ੍ਰਸਤਾਵ ਨੂੰ ਐੱਨ.ਸੀ.ਈ.ਆਰ.ਟੀ. ਪੈਨਲ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।

ਭਾਰਤ ਸਰਕਾਰ ਨੇ ਕੁਝ ਸਮੇਂ ਪਹਿਲਾਂ ਏਤਰਾਜ਼ ਜਤਾਇਆ ਸੀ ਕਿ ਦੇਸ਼ ਦਾ ਨਾਮ ਦੇ ਨਾਲੋਂ ਇੰਡੀਆ ਸ਼ਬਦ ਹਟਾਇਆ ਜਾਵੇ ਅਤੇ ਇਸ ਨੂੰ ਹੁਣ ਸਿਰਫ ‘ਭਾਰਤ’ ਦੇ ਨਾਮ ਨਾਲ ਹੀ ਜਾਣਿਆ ਜਾਵੇ। ਕਿਉਂਕਿ ਕਿ ਇਸ ਮੁੱਦੇ ਨੂੰ ਰਾਜਨੀਤੀ ਨਾਲ ਵੀ ਜੋੜਿਆ ਗਿਆ ਸੀ। ਜਿਸ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ।

ਪੈਨਲ ਦੇ ਮੈਂਬਰਾਂ ’ਚੋਂ ਇਕ ਸੀ.ਆਈ.ਆਈਜੈਕ ਨੇ ਕਿਹਾ ਕਿ ਐੱਨ.ਸੀ.ਈ.ਆਰ.ਟੀ. ਕਿਤਾਬਾਂ ਦੇ ਅਗਲੇ ਸੈੱਟ ’ਚ ਇੰਡੀਆ ਦਾ ਨਾਂ ਬਦਲ ਕੇ ਭਾਰਤ ਕਰ ਦਿੱਤਾ ਜਾਵੇਗਾ। ਕੁਝ ਮਹੀਨੇ ਪਹਿਲਾਂ ਇਹ ਪ੍ਰਸਤਾਵ ਦਿੱਤਾ ਗਿਆ ਸੀ ਜਿਸ ਨੂੰ ਹੁਣ ਸਵੀਕਾਰ ਕਰ ਲਿਆ ਗਿਆ ਹੈ। ਕਮੇਟੀ ਨੇ ਪਾਠ ਪੁਸਤਕਾਂ ’ਚ ‘ਹਿੰਦੂ ਵਿਕਟ੍ਰੀਜ਼’ ਨੂੰ ਉਜਾਕਰ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ।

ਉਨ੍ਹਾਂ ਕਿਹਾ ਹੈ ਕਿ ਕਮੇਟੀ ਨੇ ਪਾਠ ਪੁਸਤਕਾਂ ’ਚ ‘ਐਂਸ਼ੀਐਂਟ ਹਿਸਟਰੀ’ ਦੇ ਸਥਾਨ ’ਤੇ ‘ਕਲਾਸਿਕਲ ਹਿਸਟਰੀ’ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਹੁਣ ਇਤਿਹਾਸ ਨੂੰ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ’ਚ ਨਹੀਂ ਵੰਡਿਆ ਜਾਵੇਗਾ ਕਿਉਂਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਇਕ ਪੁਰਾਣਾ ਅਤੇ ਬ੍ਰਿਟਿਸ਼ ਸਾਮਰਾਜਵਾਦ ਤੋਂ ਅਣਜਾਨ ਰਾਸ਼ਟਰ ਹੈ। ਅੰਗਰੇਜਾਂ ਨੇ ਭਾਰਤੀ ਇਤਿਹਾਸ ਨੂੰ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ’ਚ ਵੰਡਿਆ ਹੈ। ਉਨ੍ਹਾਂ ਕਿਹਾ ਕਿ ਐਂਸ਼ੀਐਂਟ ਦਾ ਮਤਲਬ ਪ੍ਰਚੀਨ ਹੁੰਦਾ ਹੈ।

ਆਈਜੈਕ ਨੇ ਕਿਹਾ ਇੰਡੀਆ ਸ਼ਬਦ ਦਾ ਇਸਤੇਮਾਲ ਈਸਟ ਇੰਡੀਆ ਕੰਪਨੀ ਅਤੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਸੀ ਅਤੇ ਭਾਰਤ ਸ਼ਬਦ ਦਾ ਜ਼ਿਕਰ ਵਿਸ਼ਣੂ ਪੁਰਾਣ ਵਰਗੇ ਪ੍ਰਾਚੀਨ ਲੇਖਾਂ ’ਚ ਮਿਲਦਾ ਹੈ। ਜੋ 7 ਹਜ਼ਾਰ ਸਾਲ ਪੁਰਾਣੇ ਹਨ। ਇਹੀ ਕਾਰਣ ਹਨ ਕਿ ਕਮੇਟੀ ਨੇ ਆਮ ਸਹਿਮਤੀ ਨਾਲ ਸਿਫਾਰਿਸ਼ ਕੀਤੀ ਹੈ ਕਿ ਸਾਰੀਆਂ ਜਮਾਤਾਂ ਦੀਆਂ ਕਿਤਾਬਾਂ ’ਚ ਭਾਰਤ ਦੇ ਨਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ।

Next Story
ਤਾਜ਼ਾ ਖਬਰਾਂ
Share it