ਨਾਲਾਗੜ੍ਹ 'ਚ ਦੋ ਭਰਾਵਾਂ ਦਾ ਕਤਲ ਕਰਨ ਵਾਲਾ ਗ੍ਰਿਫਤਾਰ, ਪੜ੍ਹੋ ਕੀ ਰਹੀ ਵਜ੍ਹਾ
ਲੋਹੀਆਂ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਨਾਲਾਗੜ੍ਹ 'ਚ ਪੁਲਿਸ ਨੇ ਦੋ ਸਕੇ ਭਰਾਵਾਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ 2 ਦੋਸ਼ੀ ਅਜੇ ਫਰਾਰ ਹਨ। ਕਾਤਲ ਬਾਹਰੋਂ ਨਹੀਂ ਆਏ ਸਗੋਂ ਮ੍ਰਿਤਕ ਵਰੁਣ ਅਤੇ ਕੁਨਾਲ ਦੇ ਦੋਸਤ ਸਨ। ਦੋਵਾਂ ਭਰਾਵਾਂ ਦਾ ਆਪਣੇ ਦੋਸਤਾਂ ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ […]
By : Editor (BS)
ਲੋਹੀਆਂ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਨਾਲਾਗੜ੍ਹ 'ਚ ਪੁਲਿਸ ਨੇ ਦੋ ਸਕੇ ਭਰਾਵਾਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ 2 ਦੋਸ਼ੀ ਅਜੇ ਫਰਾਰ ਹਨ। ਕਾਤਲ ਬਾਹਰੋਂ ਨਹੀਂ ਆਏ ਸਗੋਂ ਮ੍ਰਿਤਕ ਵਰੁਣ ਅਤੇ ਕੁਨਾਲ ਦੇ ਦੋਸਤ ਸਨ। ਦੋਵਾਂ ਭਰਾਵਾਂ ਦਾ ਆਪਣੇ ਦੋਸਤਾਂ ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਦੋਸਤਾਂ ਨੇ ਨਾਲਾਗੜ੍ਹ ਜਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਉਰਫ ਛਿੰਦਾ ਵਾਸੀ ਖੀਵਾ ਨਕੋਦਰ (ਜਲੰਧਰ) ਵਜੋਂ ਹੋਈ ਹੈ। ਇੰਦਰਜੀਤ ਨੂੰ ਪੁਲਿਸ ਨੇ ਲੋਹੀਆਂ ਤੋਂ ਗ੍ਰਿਫਤਾਰ ਕੀਤਾ ਹੈ। ਜਦਕਿ ਗੌਰਵ ਗਿੱਲ ਅਤੇ ਇੱਕ ਹੋਰ ਦੋਸਤ ਅਜੇ ਫਰਾਰ ਹਨ।
ਮੁੱਖ ਮੁਲਜ਼ਮ ਗੌਰਵ ਗਿੱਲ ਅਤੇ ਉਸ ਦੇ ਸਾਥੀ ਨੂੰ ਫੜਨ ਲਈ ਹਿਮਾਚਲ ਪੁਲਿਸ ਪੰਜਾਬ ਪੁਲਿਸ ਦੀ ਮਦਦ ਨਾਲ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਵਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਦੋਵਾਂ ਭਰਾਵਾਂ ਦੇ ਕਤਲ ਦੀ ਸਾਰੀ Video ਉਥੇ ਮੌਜੂਦ ਕਿਸੇ ਵਿਅਕਤੀ ਨੇ ਆਪਣੇ ਮੋਬਾਈਲ ਫੋਨ 'ਚ ਕੈਦ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਵਰੁਣ ਅਤੇ ਕੁਨਾਲ ਦਾ ਗੌਰਵ ਗਿੱਲ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਪੈਸਾ ਵੀ ਲੱਖਾਂ ਵਿੱਚ ਨਹੀਂ ਹਜ਼ਾਰਾਂ ਵਿੱਚ ਸੀ। ਇਸੇ ਝਗੜੇ ਕਾਰਨ ਉਹ ਇੱਥੋਂ ਨਾਲਾਗੜ੍ਹ ਸਥਿਤ ਆਪਣੀ ਮਾਸੀ ਕੋਲ ਨੌਕਰੀ ਲਈ ਚਲਾ ਗਿਆ ਸੀ। ਇਸ ਗੱਲ ਦਾ ਪਤਾ ਗੌਰਵ ਵਾਸੀ ਖੀਵਾ ਨੂੰ ਲੱਗਾ। ਉਸ ਨੂੰ ਮਾਰਨ ਤੋਂ ਪਹਿਲਾਂ ਉਸ ਨੇ ਸਵੇਰੇ ਫੋਨ ਕੀਤਾ ਕਿ ਦੋਵੇਂ ਭਰਾ ਜਲੰਧਰ ਵਾਪਸ ਆ ਜਾਣ। ਜੇਕਰ ਦੋਵੇਂ ਵਾਪਸ ਨਾ ਆਏ ਤਾਂ ਉਹ ਫਿਰ ਨਾਲਾਗੜ੍ਹ ਪਹੁੰਚ ਜਾਵੇਗਾ, ਚੰਗਾ ਨਹੀਂ ਹੋਵੇਗਾ।
ਦੋਵਾਂ ਭਰਾਵਾਂ ਨੇ ਗੌਰਵ ਗਿੱਲ ਨੂੰ ਜਲੰਧਰ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੌਰਵ ਗਿੱਲ ਆਪਣੇ ਦੋ ਸਾਥੀਆਂ ਨਾਲ ਨਾਲਾਗੜ੍ਹ ਪਹੁੰਚ ਗਿਆ। ਦਿਨੇ ਦੋਵਾਂ ਭਰਾਵਾਂ ਦੀ ਰੇਕੀ ਕੀਤੀ ਅਤੇ ਸ਼ਾਮ ਨੂੰ ਸੜਕ ਕਿਨਾਰੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।