Begin typing your search above and press return to search.
ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ
ਫਿਰੋਜ਼ਪੁਰ, 29 ਦਸੰਬਰ, ਨਿਰਮਲ : ਥਾਣਾ ਕੁੱਲਗੜੀ ਅਧੀਨ ਆਉਂਦੇ ਪਿੰਡ ਬਜੀਦਪੁਰ ਵਿਖੇ ਨਿਜੀਂ ਰੰਜਿਸ਼ ਦੇ ਚਲਦਿਆਂ ਗਵਾਂਢੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ 23 ਸਾਲਾ ਸੌਰਵ ਸ਼ਰਮਾ ਪੁੱਤਰ ਬਲਵਿੰਦਰ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਨੇ ਕਾਤਲ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ […]
By : Editor Editor
ਫਿਰੋਜ਼ਪੁਰ, 29 ਦਸੰਬਰ, ਨਿਰਮਲ : ਥਾਣਾ ਕੁੱਲਗੜੀ ਅਧੀਨ ਆਉਂਦੇ ਪਿੰਡ ਬਜੀਦਪੁਰ ਵਿਖੇ ਨਿਜੀਂ ਰੰਜਿਸ਼ ਦੇ ਚਲਦਿਆਂ ਗਵਾਂਢੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ 23 ਸਾਲਾ ਸੌਰਵ ਸ਼ਰਮਾ ਪੁੱਤਰ ਬਲਵਿੰਦਰ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਨੇ ਕਾਤਲ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਨਾਂ ਦਾ ਲੜਕਾ ਅਤੇ ਹੋਰ ਸਾਥੀ ਫਰਾਰ ਦੱਸੇ ਜਾ ਰਹੇ ਹਨ । ਭਾਵੇਂ ਅਜੇ ਵਜ੍ਹਾ ਰੰਜਿਸ਼ ਸਾਹਮਣੇ ਨਹੀਂ ਆਈ ਹੈ ਪਰ ਮੁਢਲੇ ਤੌਰ ’ਤੇ ਅਵਾਰਾ ਗਾਵਾਂ ਖੇਤ ਵਿੱਚ ਜਾਣ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਚੱਲ ਰਹੀ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਜੀਦਪੁਰ ਦੇ ਰਜੇਸ਼ ਕੁਮਾਰ ਉਰਫ ਟੀਟੂ ਪੁੱਤਰ ਬਲਵੰਤ ਰਾਏ ਦੀ ਪਿੰਡ ਦੇ ਹੀ ਸੌਰਵ ਸ਼ਰਮਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ।
ਸ਼ੁਕਰਵਾਰ ਬਾਅਦ ਦੁਪਹਿਰ ਜਦੋਂ ਸੌਰਵ ਸ਼ਰਮਾ ਆਪਣੇ ਘਰ ਦੇ ਕਰੀਬ ਗਲੀ ਵਿੱਚ ਆ ਰਿਹਾ ਸੀ ਤਾਂ ਰਾਜੇਸ਼ ਕੁਮਾਰ ਅਤੇ ਉਸਦੇ ਸਾਥੀਆਂ ਨੇ ਤੇਜਧਾਰ ਹਥਿਆਰਾਂ ਨਾਲ ਸੌਰਵ ’ਤੇ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਕਾਤਲ ਮ੍ਰਿਤਕ ਦੇ ਸਿਰ ਵਿੱਚ ਉਨੀ ਦੇਰ ਤੱਕ ਗੰਡਾਸੀਆਂ ਮਾਰਦੇ ਰਹੇ ਜਿੰਨੀ ਦੇਰ ਉਸਦੀ ਜਾਨ ਨਹੀਂ ਨਿਕਲ ਗਈ। ਇਥੋਂ ਤੱਕ ਕੀ ਬੇਹੋਸ਼ ਪਏ ਸੌਰਵ ਦੇ ਵੀ ਹਥਿਆਰਾਂ ਨਾਲ ਹਮਲਾ ਕੀਤੀ ਗਏ ।
ਗੰਭੀਰ ਜਖਮੀ ਹਾਲਤ ਵਿੱਚ ਸੌਰਵ ਨੂੰ ਸਥਾਨਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਜਿੱਥੇ ਦੇਰ ਰਾਤ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਧਰ ਕਤਲ ਦੇ ਮਾਮਲੇ ਵਿੱਚ ਫੌਰੀ ਤੌਰ ’ਤੇ ਹਰਕਤ ਵਿੱਚ ਆਉਂਦਿਆਂ ਥਾਨਾ ਕੁੱਲਗੜੀ ਪੁਲਿਸ ਵੱਲੋਂ ਕਾਤਲ ਰਾਜੇਸ਼ ਕੁਮਾਰ ਉਰਫ ਟੀਟੂ ਅਤੇ ਉਸਦੀ ਪਤਨੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ , ਜਦਕਿ ਟੀਟੂ ਦਾ ਲੜਕਾ ਅਤੇ ਉਸਦੇ ਦੂਜੇ ਸਾਥੀ ਫਰਾਰ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ
ਲੁਧਿਆਣਾ ’ਚ ਦੇਰ ਰਾਤ ਪੁਲਸ ਨੇ ਘਰ ’ਚ ਰੱਖੇ ਬੈੱਡ ਬਾਕਸ ’ਚੋਂ 4 ਸਾਲਾ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ। ਡਾਬਾ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਕਿਸੇ ਬਹਾਨੇ ਲੜਕੀ ਨੂੰ ਕਮਰੇ ਵਿੱਚ ਲੈ ਗਿਆ ਸੀ। ਦੁਪਹਿਰ 2 ਵਜੇ ਤੋਂ ਬਾਅਦ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ। ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।
ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਸੋਨੂੰ ਨਾਂ ਦਾ ਨੌਜਵਾਨ ਆਪਣੇ ਭਰਾ ਅਸ਼ੋਕ ਨਾਲ ਰਹਿਣ ਲਈ ਇਲਾਕੇ ’ਚ ਆਇਆ ਸੀ। ਸੋਨੂੰ ਦਾ ਭਰਾ ਇਲਾਕੇ ’ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ। ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਹਰਕਤ ’ਚ ਆਈ ਅਤੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ। ਦੇਰ ਰਾਤ ਅਸ਼ੋਕ ਦੇ ਘਰ ਦੇ ਬਾਕਸ ਬੈੱਡ ਤੋਂ ਲੜਕੀ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ ਮੁਲਜ਼ਮ ਸੋਨੂੰ ਕੱਲ੍ਹ ਲੜਕੀ ਨੂੰ ਉਸ ਦੀ ਨਾਨੀ ਦੀ ਚਾਹ ਦੀ ਦੁਕਾਨ ਤੋਂ ਉਸ ਨਾਲ ਖੇਡਣ ਅਤੇ ਕੁਝ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਸੀਸੀਟੀਵੀ ਵਿੱਚ ਉਹ ਲੜਕੀ ਨੂੰ ਚੁੱਕ ਕੇ ਲਿਜਾਂਦਾ ਵੀ ਨਜ਼ਰ ਆਇਆ। ਉਹ ਕੁੜੀ ਦੀ ਉਂਗਲ ਫੜ ਕੇ ਕਮਰੇ ਵਿੱਚ ਲੈ ਗਿਆ। ਦੁਪਹਿਰ ਤੱਕ ਜਦੋਂ ਲੜਕੀ ਨਜ਼ਰ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਰੌਲਾ ਪਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਦੇਰ ਰਾਤ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਏਡੀਸੀਪੀ ਜਸਕਿਰਨਜੀਤ ਤੇਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕਿਸੇ ਕਿਸਮ ਦਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਲੜਕੀ ਦੀ ਲਾਸ਼ ਦੀ ਹਾਲਤ ਤੋਂ ਜਾਪਦਾ ਹੈ ਕਿ ਉਸ ਦਾ ਗਲਾ ਘੁੱਟਿਆ ਗਿਆ
। ਕਾਤਲ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਆਈਪੀਸੀ ਦੀ ਧਾਰਾ 302 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਰਿਪੋਰਟ ਅਨੁਸਾਰ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਸਾਰੇ ਪੁਲਿਸ ਅਧਿਕਾਰੀ ਦੇਰ ਰਾਤ ਤੱਕ ਮੁਜਰਿਮ ਦੀ ਭਾਲ ਵਿੱਚ ਲੱਗੇ ਹੋਏ ਹਨ। ਪੁਲਸ ਸੋਨੀ ਦੇ ਭਰਾ ਅਸ਼ੋਕ ਤੋਂ ਪੁੱਛਗਿੱਛ ਕਰ ਰਹੀ ਹੈ।
Next Story