Begin typing your search above and press return to search.

ਕਲਯੁੱਗੀ ਪੁੱਤ ਵਲੋਂ ਸੁੱਤੇ ਪਏ ਪਿਉ ਦਾ ਕਤਲ

ਭਿਵਾਨੀਗੜ੍ਹ, 21 ਦਸੰਬਰ, ਨਿਰਮਲ : ਭਵਾਨੀਗੜ੍ਹ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਕਲਯੁਗੀ ਪੁੱਤ ਨੇ ਘਰ ਵਿਚ ਸੁੱਤੇ ਪਏ ਆਪਣੇ ਹੀ ਪਿਤਾ ਨੂੰ ਟਕੂਏ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੇੜਲੇ ਪਿੰਡ ਬਟੜਿਆਣਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤ ਦਾ ਢਾਈ ਮਹੀਨੇ ਪਹਿਲਾਂ ਆਪਣੀ ਘਰ […]

ਕਲਯੁੱਗੀ ਪੁੱਤ ਵਲੋਂ ਸੁੱਤੇ ਪਏ ਪਿਉ ਦਾ ਕਤਲ
X

Editor EditorBy : Editor Editor

  |  21 Dec 2023 10:24 AM IST

  • whatsapp
  • Telegram

ਭਿਵਾਨੀਗੜ੍ਹ, 21 ਦਸੰਬਰ, ਨਿਰਮਲ : ਭਵਾਨੀਗੜ੍ਹ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਕਲਯੁਗੀ ਪੁੱਤ ਨੇ ਘਰ ਵਿਚ ਸੁੱਤੇ ਪਏ ਆਪਣੇ ਹੀ ਪਿਤਾ ਨੂੰ ਟਕੂਏ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੇੜਲੇ ਪਿੰਡ ਬਟੜਿਆਣਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤ ਦਾ ਢਾਈ ਮਹੀਨੇ ਪਹਿਲਾਂ ਆਪਣੀ ਘਰ ਵਾਲੀ ਨਾਲ ਤਲਾਕ ਹੋਇਆ ਸੀ ਜਿਸਦੇ ਚੱਲਦਿਆਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਚਰਨਜੀਤ ਸਿੰਘ (64) ਮਿਹਨਤ ਮਜਦੂਰੀ ਕਰਦਾ ਸੀ ਜਦੋਂਕਿ ਉਸਦਾ ਕਾਤਲ ਪੁੱਤ ਮਨਪ੍ਰੀਤ ਸਿੰਘ (26) ਪਲੰਬਰ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਭਵਾਨੀਗੜ੍ਹ ਦੇ ਐਸ.ਐੱਚ.ਓ. ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਵਿਚ ਪੁਲਸ ਨੂੰ ਪਤਾ ਲੱਗਿਆ ਹੈ ਕਿ ਆਪਣੇ ਤਲਾਕ ਹੋਣ ਦੇ ਪਿੱਛੇ ਮਨਪ੍ਰੀਤ ਆਪਣੇ ਪਿਤਾ ਚਰਨਜੀਤ ਨੂੰ ਜ਼ੁੰਮੇਵਾਰ ਮੰਨਦਾ ਸੀ ਤੇ ਗੁੱਸੇ ਵਿਚ ਆ ਕੇ ਬੀਤੀ ਰਾਤ ਕਰੀਬ 2 ਵਜੇ ਮਨਪ੍ਰੀਤ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਿਤਾ ਚਰਨਜੀਤ ਨੂੰ ਕਤਲ ਕਰ ਦਿੱਤਾ। ਇੰਸਪੈਕਟਰ ਅਜੇ ਨੇ ਦੱਸਿਆ ਕਿ ਪੁਲਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਸ ਨੇ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋੰ ਪੁਛਗਿੱਛ ਕੀਤੀ ਜਾ ਰਹੀ ਹੈ।
Next Story
ਤਾਜ਼ਾ ਖਬਰਾਂ
Share it