ਫਿਲੀਪੀਨਜ਼ 'ਚ ਜਲੰਧਰ ਦੇ ਨੌਜਵਾਨ ਦਾ ਕਤਲ
ਹਮਲਾਵਰਾਂ ਨੇ ਦੁਕਾਨ 'ਚ ਦਾਖਲ ਹੋ ਕੇ ਮਾਰੀ ਗੋਲੀ; ਵਿਆਹ ਫਰਵਰੀ 'ਚ ਹੋਣਾ ਸੀਜਲੰਧਰ : ਰਣਜੀਤ ਰਾਣਾ ਅਗਲੇ ਸਾਲ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਸੀ। ਉਹ 2024 ਵਿੱਚ ਵਿਆਹ ਲਈ ਭਾਰਤ ਆਉਣ ਵਾਲਾ ਸੀ। ਰੋਟਰੀ ਕਲੱਬ ਦੇ ਪ੍ਰਧਾਨ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਸ ਦਾ ਭਤੀਜਾ ਰਣਜੀਤ ਸਿੰਘ ਉਰਫ਼ ਰਾਣਾ […]
By : Editor (BS)
ਹਮਲਾਵਰਾਂ ਨੇ ਦੁਕਾਨ 'ਚ ਦਾਖਲ ਹੋ ਕੇ ਮਾਰੀ ਗੋਲੀ; ਵਿਆਹ ਫਰਵਰੀ 'ਚ ਹੋਣਾ ਸੀ
ਜਲੰਧਰ : ਰਣਜੀਤ ਰਾਣਾ ਅਗਲੇ ਸਾਲ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਸੀ। ਉਹ 2024 ਵਿੱਚ ਵਿਆਹ ਲਈ ਭਾਰਤ ਆਉਣ ਵਾਲਾ ਸੀ। ਰੋਟਰੀ ਕਲੱਬ ਦੇ ਪ੍ਰਧਾਨ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਸ ਦਾ ਭਤੀਜਾ ਰਣਜੀਤ ਸਿੰਘ ਉਰਫ਼ ਰਾਣਾ ਫਿਲੀਪੀਨਜ਼ ਦੇ ਸਨਬਲੋ ਸ਼ਹਿਰ ਵਿੱਚ ਰਹਿ ਰਿਹਾ ਸੀ। ਉਹ ਸਵੇਰੇ ਹੀ ਆਪਣਾ ਕੰਮ ਕਰਨ ਲਈ ਦੁਕਾਨ 'ਤੇ ਪਹੁੰਚ ਗਿਆ ਸੀ। ਜਿੱਥੇ ਦੋ ਨੌਜਵਾਨਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਅਸਲ ਵਿਚ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦਾ ਸਿਲਸਿਲਾ ਜਾਰੀ ਹੈ। ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਫਿਲੀਪੀਨਜ਼ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰਣਜੀਤ ਰਾਣਾ (33) ਵਾਸੀ ਪਿੰਡ ਲੋਹੀਆਂ ਵਜੋਂ ਹੋਈ ਹੈ। ਜਿਸ ਤੋਂ ਬਾਅਦ ਜਲੰਧਰ ਦੇ ਪਿੰਡ ਲੋਹੀਆਂ ਵਿੱਚ ਸੋਗ ਦੀ ਲਹਿਰ ਹੈ।
ਜੋਗਾ ਸਿੰਘ ਨੇ ਦੱਸਿਆ ਕਿ ਰਾਣਾ ਦੀ ਪਿੱਠ ਵਿੱਚ ਗੋਲੀ ਲੱਗੀ ਸੀ ਅਤੇ ਉਸਦੀ ਛਾਤੀ ਵਿੱਚੋਂ ਦੀ ਲੰਘ ਗਈ ਸੀ। ਜਿਸ ਤੋਂ ਬਾਅਦ ਰਣਜੀਤ ਰਾਣਾ ਉੱਥੇ ਡਿੱਗ ਪਿਆ ਅਤੇ ਮੌਕੇ 'ਤੇ ਹੀ ਦਮ ਤੋੜ ਗਿਆ। ਜਿਸ ਤਰ੍ਹਾਂ ਰਣਜੀਤ ਰਾਣਾ ਦਾ ਕਤਲ ਕੀਤਾ ਗਿਆ ਸੀ, ਉਸ ਤੋਂ ਸਾਫ਼ ਹੈ ਕਿ ਹਮਲਾਵਰ ਉਸ ਨੂੰ ਮਾਰਨ ਲਈ ਹੀ ਆਏ ਸਨ।