ਫਰਾਂਸ 'ਚ 'ਅੱਲਾਹ ਹੂ ਅਕਬਰ' ਕਹਿ ਕੇ ਅਧਿਆਪਕ ਦਾ ਕਤਲ
ਪੈਰਿਸ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੇ ਨਾਲ ਹੀ ਉੱਤਰੀ ਫਰਾਂਸ ਦੇ ਅਰਾਸ ਸ਼ਹਿਰ ਦੇ ਇਕ ਸਕੂਲ ਵਿਚ ਸ਼ੁੱਕਰਵਾਰ ਨੂੰ 20 ਸਾਲਾ ਨੌਜਵਾਨ ਨੇ 'ਅੱਲ੍ਹਾ ਹੂ ਅਕਬਰ' ਦਾ ਨਾਅਰਾ ਲਗਾਉਂਦੇ ਹੋਏ ਇਕ ਅਧਿਆਪਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਹਮਲੇ 'ਚ ਦੋ ਹੋਰ ਲੋਕ ਜ਼ਖਮੀ ਹੋਏ ਹਨ। ਫਰਾਂਸ ਦੇ […]
By : Editor (BS)
ਪੈਰਿਸ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੇ ਨਾਲ ਹੀ ਉੱਤਰੀ ਫਰਾਂਸ ਦੇ ਅਰਾਸ ਸ਼ਹਿਰ ਦੇ ਇਕ ਸਕੂਲ ਵਿਚ ਸ਼ੁੱਕਰਵਾਰ ਨੂੰ 20 ਸਾਲਾ ਨੌਜਵਾਨ ਨੇ 'ਅੱਲ੍ਹਾ ਹੂ ਅਕਬਰ' ਦਾ ਨਾਅਰਾ ਲਗਾਉਂਦੇ ਹੋਏ ਇਕ ਅਧਿਆਪਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਹਮਲੇ 'ਚ ਦੋ ਹੋਰ ਲੋਕ ਜ਼ਖਮੀ ਹੋਏ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਨੂੰ ਵਹਿਸ਼ੀ ਇਸਲਾਮੀ ਅੱਤਵਾਦ ਦੱਸਿਆ ਹੈ। ਉਨ੍ਹਾਂ ਇਸ ਹਮਲੇ ਦੀ ਨਿੰਦਾ ਵੀ ਕੀਤੀ ਹੈ। ਫਰਾਂਸ ਦੇ ਮੰਤਰੀ ਗੇਰਾਲਡ ਡਰਮਨਿਨ ਨੇ ਕਿਹਾ ਕਿ ਫਰਾਂਸ ਹੁਣ ਸਭ ਤੋਂ ਵੱਧ ਅਲਰਟ 'ਤੇ ਹੈ। ਉਸ ਨੇ ਇਸ ਹਮਲੇ ਨੂੰ ਇਜ਼ਰਾਈਲ-ਹਮਾਸ ਜੰਗ ਨਾਲ ਜੋੜਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਠੀਕ ਇੱਕ ਦਿਨ ਪਹਿਲਾਂ ਮੈਕਰੋਨ ਨੇ ਫਰਾਂਸ ਨੂੰ ਇਕਜੁੱਟ ਰਹਿਣ ਅਤੇ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਫਰਾਂਸ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਸੀ।
ਮੁਲਜ਼ਮ ਮੁਹੰਮਦ ਐੱਮ. ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਲਾਇਸੀ ਗੈਂਬੇਟਾ ਹਾਈ ਸਕੂਲ ਦਾ ਸਾਬਕਾ ਵਿਦਿਆਰਥੀ ਸੀ। ਹਮਲਾਵਰ ਦੇ ਇੱਕ ਭਰਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਕਤਲ ਦੀ ਜਾਂਚ ਅੱਤਵਾਦ ਵਿਰੋਧੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ।
ਸੂਤਰ ਨੇ ਕਿਹਾ ਕਿ ਕਥਿਤ ਹਮਲਾਵਰ ਦਾ ਵੱਡਾ ਭਰਾ ਇਸਲਾਮਿਕ ਅੱਤਵਾਦੀ ਨੈੱਟਵਰਕ ਨਾਲ ਸਬੰਧ ਰੱਖਣ ਅਤੇ ਅੱਤਵਾਦੀ ਕਾਰਵਾਈਆਂ ਦੀ ਵਡਿਆਈ ਕਰਨ ਦੇ ਦੋਸ਼ 'ਚ ਜੇਲ ਦੀ ਸਜ਼ਾ ਕੱਟ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਕੁਝ ਸਾਲਾਂ 'ਚ ਫਰਾਂਸ ਕਈ ਇਸਲਾਮਿਕ ਹਮਲਿਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ। ਫਰਾਂਸ ਦਾ ਸਭ ਤੋਂ ਭੈੜਾ ਤਜਰਬਾ ਨਵੰਬਰ 2015 ਵਿੱਚ ਹੋਇਆ, ਜਦੋਂ ਪੈਰਿਸ ਵਿੱਚ ਮਨੋਰੰਜਨ ਸਥਾਨਾਂ ਅਤੇ ਕੈਫੇ ਉੱਤੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਦੁਆਰਾ ਇੱਕੋ ਸਮੇਂ ਹਮਲਾ ਕੀਤਾ ਗਿਆ।