ਕੈਨੇਡਾ ’ਚ 56 ਸਾਲ ਦੇ ਕੁਲਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਹੈਮਿਲਟਨ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 56 ਸਾਲ ਦੇ ਕੁਲਦੀਪ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ ਅਤੇ ਵਾਰਦਾਤ ਨੂੰ ਕਥਿਤ ਤੌਰ ’ਤੇ ਕੁਲਦੀਪ ਸਿੰਘ ਦੇ 22 ਸਾਲਾ ਬੇਟੇ ਸੁਖਰਾਜ ਸਿੰਘ ਚੀਮਾ ਨੇ ਹੀ ਅੰਜਾਮ ਦਿਤਾ ਹੈ। ਹੈਮਿਲਟਨ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਵਾਪਰੀ ਵਾਰਦਾਤ ਮਗਰੋਂ ਸੁਖਰਾਜ ਸਿੰਘ ਚੀਮਾ ਫਰਾਰ ਹੈ […]
By : Editor Editor
ਹੈਮਿਲਟਨ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 56 ਸਾਲ ਦੇ ਕੁਲਦੀਪ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ ਅਤੇ ਵਾਰਦਾਤ ਨੂੰ ਕਥਿਤ ਤੌਰ ’ਤੇ ਕੁਲਦੀਪ ਸਿੰਘ ਦੇ 22 ਸਾਲਾ ਬੇਟੇ ਸੁਖਰਾਜ ਸਿੰਘ ਚੀਮਾ ਨੇ ਹੀ ਅੰਜਾਮ ਦਿਤਾ ਹੈ। ਹੈਮਿਲਟਨ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਵਾਪਰੀ ਵਾਰਦਾਤ ਮਗਰੋਂ ਸੁਖਰਾਜ ਸਿੰਘ ਚੀਮਾ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
22 ਸਾਲ ਦੇ ਬੇਟੇ ਸੁਖਰਾਜ ਸਿੰਘ ਚੀਮਾ ’ਤੇ ਲੱਗੇ ਦੋਸ਼
ਸੀ.ਪੀ. 24 ਦੀ ਰਿਪੋਰਟ ਮੁਤਾਬਕ ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ ਕੁਲਦੀਪ ਸਿੰਘ ਨਾਜ਼ੁਕ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਹੋਈ ਵਾਰਦਾਤ ਮਗਰੋਂ ਆਂਢ ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਪਿਉ ਪੁੱਤ ਦਾ ਕਿਸੇ ਗੱਲ ਦਾ ਝਗੜਾ ਹੋਇਆ ਅਤੇ ਇਸ ਮਗਰੋਂ ਸੁਖਰਾਜ ਸਿੰਘ ਚੀਮਾ ਗੂੜ੍ਹੇ ਨੀਲੇ ਰੰਗ ਦੀ ਗੱਡੀ ਵਿਚ ਫਰਾਰ ਹੋ ਗਿਆ।
ਹੈਮਿਲਟਨ ਪੁਲਿਸ ਕਰ ਰਹੀ ਹੈ ਸੁਖਰਾਜ ਸਿੰਘ ਚੀਮਾ ਦੀ ਭਾਲ
ਵਾਰਦਾਤ ਟ੍ਰਫੈਲਗਰ ਡਰਾਈਵ ਅਤੇ ਮਡ ਸਟ੍ਰੀਟ ਇਲਾਕੇ ਦੇ ਇਕ ਘਰ ਵਿਚ ਵਾਪਰੀ ਜਦਕਿ ਸੁਖਰਾਜ ਸਿੰਘ ਚੀਮਾ ਫਰਾਰ ਹੋਣ ਤੋਂ ਪਹਿਲਾਂ ਤਕਰੀਬਨ ਅੱਧਾ ਘੰਟਾ ਉਥੇ ਮੌਜੂਦ ਰਿਹਾ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕੋਈ ਡੈਸ਼ਕੈਮ ਵੀਡੀਓ ਹੋਵੇ ਤਾਂ ਡਿਟੈਕਟਿਵ ਲਿਜ਼ਾ ਚੈਂਬਰਜ਼ ਨਾਲ 905 546 3843 ’ਤੇ ਸੰਪਰਕ ਕੀਤਾ ਜਾਵੇ।
ਮੁਹਾਲੀ ਕੋਰਟ ਤੋਂ ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ
ਮੁਹਾਲੀ, 12 ਫ਼ਰਵਰੀ, ਨਿਰਮਲ : ਕਈ ਦਿਨਾਂ ਤੋਂ ਜੇਲ੍ਹ ਵਿਚ ਬੰਦ ਭਾਨਾ ਸਿੱਧੂ ਨੂੰ ਮੁਹਾਲੀ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
ਜੇਲ੍ਹ ਵਿਚ ਬੰਦ ਬਲੌਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਮੁਹਾਲੀ ਵਿਚ ਦਰਜ ਕੇਸ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। 50 ਹਜ਼ਾਰ ਦੇ ਨਿੱਜੀ ਬੌਂਡ ’ਤੇ ਜ਼ਮਾਨਤ ਦਿੱਤੀ ਗਈ ਹੈ। ਉਹ ਮਾਲੇਰਕੋਟਲਾ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਉਂਜ ਤਾਂ ਭਾਨਾ ਸਿੱਧੂ ’ਤੇ ਲੁਧਿਆਣਾ ਅਤੇ ਪਟਿਆਲਾ ਵਿਚ ਕੇਸ ਦਰਜ ਸੀ। ਮੁਹਾਲੀ ਵਿਚ ਉਸ ’ਤੇ ਇੱਕ ਇਮੀਗਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਧਮਕਾਉਣ ਅਤੇ ਉਸ ਨੂੰ ਬਲੈਕਮੇਲ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ ਵਿਚ ਭਾਨਾ ਸਿੱਧੂ ਦਾ ਸਾਥੀ ਅਮਨਾ ਸਿੱਧੂ ਵੀ ਮੁਲਜ਼ਮ ਹੈ। ਇਹ ਮਾਮਲਾ ਫੇਜ਼ 1 ਥਾਣੇ ਵਿਚ ਦਰਜ ਕੀਤਾ ਗਿਆ ਹੈ। ਇਹ ਸ਼ਿਕਾਇਤ ਕਿੰਦਰਬੀਰ ਸਿੰਘ ਨਿਵਾਸੀ ਸੰਗਰੂਰ ਨੇ ਪੁਲਿਸ ਨੂੰ ਦਿੱਤੀ ਸੀ।
ਅਦਾਲਤ ਵਿੱਚ ਦੋ ਦਿਨ ਪਹਿਲਾਂ ਜਦੋਂ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਉਹ ਨਿਰਦੋਸ਼ ਹੈ, ਉਸ ਨੇ ਕੋਈ ਪੈਸਾ ਨਹੀਂ ਮੰਗਿਆ ਹੈ। ਉਹਨਾਂ ਕਿਹਾ ਸੀ ਕਿ ਜਾਣ ਬੁਝ ਕੇ ਸਰਕਾਰ ਉਸ ਨੂੰ ਫਸਾ ਰਹੀ ਹੈ, ਉਹ ਨਹੀਂ ਚਾਹੁੰਦੇ ਕਿ ਉਹ ਲੋਕਾਂ ਦੀ ਸੇਵਾ ਕਰਦਾ ਰਹੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਡਰ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਲਈ ਲਗਾਤਾਰ ਸੇਵਾ ਕਰਦਾ ਰਹੇਗਾ ਅਤੇ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਆਪਣਾ ਮੋਰਚਾ ਖੋਲ੍ਹ ਕੇ ਰੱਖੇਗਾ, ਜੋ ਪੰਜਾਬ ਦੇ ਲੋਕਾਂ ਦਾ ਲੱਖਾਂ ਰੁਪਿਆ ਲੁੱਟ ਰਹੇ ਹਨ ਤੇ ਉਹਨਾਂ ਨੂੰ ਚੂਨਾ ਲਗਾ ਰਹੇ ਹਨ।