Begin typing your search above and press return to search.
ਇਟਲੀ ’ਚ 47 ਸਾਲਾ ਪੰਜਾਬੀ ਦਾ ਕਤਲ
ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਤੋਂ ਮੰਦਭਾਗੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਇਹ ਦੋਵੇਂ ਜਣੇ ਇੱਕ ਗੱਡੀ ਵਿੱਚ ਫਰਾਰ ਹੋ ਗਏ।ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀਆਂ ਦੀ ਮੌਤ […]
By : Editor Editor
ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਤੋਂ ਮੰਦਭਾਗੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਇਹ ਦੋਵੇਂ ਜਣੇ ਇੱਕ ਗੱਡੀ ਵਿੱਚ ਫਰਾਰ ਹੋ ਗਏ।
ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦਾ ਹੀ ਦੁਖਦਾਈ ਮਾਮਲਾ ਉੱਤਰੀ ਇਟਲੀ ਦੇ ਭਾਰਤੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਬਰੇਸੀਆ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕ੍ਰਿਸਮਸ ਤੋਂ ਪਹਿਲਾਂ ਵਾਲੀ ਰਾਤ ਲਗਭਗ 47 ਸਾਲਾ ਇੱਕ ਭਾਰਤੀ ਨੌਜਵਾਨ ਦਾ ਕਤਲ ਹੋ ਗਿਆ।
ਸਥਾਨਕ ਸਮੇਂ ਮੁਤਾਬਕ ਬੀਤੀ ਰਾਤ ਕਰੀਬ 9 ਵਜੇ ਬਰੇਸ਼ੀਆ ਸ਼ਹਿਰ ਦੇ ਮੇਨ (ਰਸਤੇ) ਵੀਆ ਮਿਲਾਨੋ ਵਿਖੇ ਇੱਕ ਕਾਰ ਪਾਰਕਿੰਗ ਦੇ ਵਿੱਚ ਇਹ ਨੌਜਵਾਨ ਮੌਜੂਦ ਸੀ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੰਭੀਰ ਜ਼ਖਮੀ ਹੋਏ ਇਸ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਮਗਰੋਂ ਦੋਵੇਂ ਹਮਲਾਵਰ ਇੱਕ ਗੱਡੀ ਵਿੱਚ ਫਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ਼ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਵਿਦੇਸ਼ ਵਿੱਚ ਪੰਜਾਬੀ ਵਿਅਕਤੀ ਦੇ ਕਤਲ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਖਾਸ ਤੌਰ ’ਤੇ ਕੈਨੇਡਾ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੀਤੇ ਕਈ ਮਹੀਨੇ ਪਹਿਲਾਂ ਬਰੈਂਪਟਨ ਦੇ ਇੱਕ ਗੈਸ ਸਟੇਸ਼ਨ ’ਤੇ ਇੱਕ ਪੰਜਾਬਣ ਵਿਦਿਆਰਥਣ ਦਾ ਕਤਲ ਹੋ ਗਿਆ ਸੀ। ਇਸ ਤੋਂ ਇਲਾਵਾ ਸਰੀ ਦੇ ਇੱਕ ਘਰ ਵਿੱਚੋਂ ਇੱਕ ਪੰਜਾਬੀ ਮੂਲ ਦੀ ਲਾਸ਼ ਬਰਾਮਦ ਹੋਈ ਸੀ। ਬਾਅਦ ਵਿੱਚ ਉਸ ਦੇ ਪਤੀ ’ਤੇ ਹੀ ਉਸ ਦੇ ਕਤਲ ਦੇ ਦੋਸ਼ ਲੱਗੇ ਸਨ। ਕਤਲ ਤੋਂ ਇਲਾਵਾ ਸੜਕ ਹਾਦਸੇ ਤੇ ਦਿਲ ਦੇ ਦੌਰਾ ਵੀ ਮੌਤਾਂ ਦਾ ਕਾਰਨ ਬਣ ਰਿਹਾ ਹੈ। ਸਟੱਡੀ ਵੀਜ਼ੇ ’ਤੇ ਵਿਦੇਸ਼ ਗਏ ਕਈ ਪੰਜਾਬੀ ਵਿਦਿਆਰਥੀਆਂ ਦੀ ਇਸੇ ਕਾਰਨ ਮੌਤ ਹੋ ਚੁੱਕੀ ਹੈ। ਸੋ ਇਨ੍ਹਾਂ ਘਟਨਾਵਾਂ ਵਿਚਾਲੇ ਹੀ ਅੱਜ ਇਟਲੀ ਤੋਂ ਵੀ ਮੰਦਭਾਗੀ ਖਬਰ ਸਾਹਮਣੇ ਆ ਗਈ, ਜਿੱਥੇ ਬਰੇਸੀਆ ’ਚ ਪੰਜਾਬੀ ਵਿਅਕਤੀ ਦਾ ਕਤਲ ਹੋ ਗਿਆ।
Next Story