Begin typing your search above and press return to search.

ਬਿੱਗ ਬੌਸ ਵਿਚ ਕਿਸ ਨੇ ਮਾਰੀ ਬਾਜ਼ੀ, ਕਿੰਨਾ ਜਿੱਤਿਆ ਇਨਾਮ, ਜਾਣੋ

ਮੁੰਬਈ, 29 ਜਨਵਰੀ, ਨਿਰਮਲ : ਬਿੱਗ ਬੌਸ ਵਿਚ ਜੇਤੂ ਦਾ ਫੈਸਲਾ ਹੋ ਗਿਆ ਹੈ। ਇਸ ਵਿਚ ਮੁਨੱਵਰ ਫਾਰੂਕੀ ਨੇ ਐਤਵਾਰ ਰਾਤ ਬਿੱਗ ਬੌਸ- 17 ਦਾ ਖਿਤਾਬ ਜਿੱਤ ਲਿਆ ਹੈ। ਅਭਿਸ਼ੇਕ ਕੁਮਾਰ ਰਨਰ ਅੱਪ ਰਹੇ। ਜਿੱਤਣ ’ਤੇ ਮੁਨੱਵਰ ਨੂੰ 50 ਲੱਖ ਰੁਪਏ ਦਾ ਇਨਾਮ, ਇਕ ਕਾਰ ਅਤੇ ਬਿੱਗ ਬੌਸ ਟਰਾਫੀ ਮਿਲੀ। ਦੱਸ ਦਈਏ ਕਿ ਅੰਕਿਤਾ ਲੋਖੰਡੇ, […]

ਬਿੱਗ ਬੌਸ ਵਿਚ ਕਿਸ ਨੇ ਮਾਰੀ ਬਾਜ਼ੀ, ਕਿੰਨਾ ਜਿੱਤਿਆ ਇਨਾਮ, ਜਾਣੋ
X

Editor EditorBy : Editor Editor

  |  29 Jan 2024 8:32 AM IST

  • whatsapp
  • Telegram


ਮੁੰਬਈ, 29 ਜਨਵਰੀ, ਨਿਰਮਲ : ਬਿੱਗ ਬੌਸ ਵਿਚ ਜੇਤੂ ਦਾ ਫੈਸਲਾ ਹੋ ਗਿਆ ਹੈ। ਇਸ ਵਿਚ ਮੁਨੱਵਰ ਫਾਰੂਕੀ ਨੇ ਐਤਵਾਰ ਰਾਤ ਬਿੱਗ ਬੌਸ- 17 ਦਾ ਖਿਤਾਬ ਜਿੱਤ ਲਿਆ ਹੈ। ਅਭਿਸ਼ੇਕ ਕੁਮਾਰ ਰਨਰ ਅੱਪ ਰਹੇ। ਜਿੱਤਣ ’ਤੇ ਮੁਨੱਵਰ ਨੂੰ 50 ਲੱਖ ਰੁਪਏ ਦਾ ਇਨਾਮ, ਇਕ ਕਾਰ ਅਤੇ ਬਿੱਗ ਬੌਸ ਟਰਾਫੀ ਮਿਲੀ। ਦੱਸ ਦਈਏ ਕਿ ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਮੁਨੱਵਰ ਫਾਰੂਕੀ, ਮੰਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਟਾਪ ਦੇ 5 ਪ੍ਰਤੀਯੋਗੀਆਂ ਦੀ ਦੌੜ ਵਿੱਚ ਸਨ। ਇਹ ਸੀਜ਼ਨ 16 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਇਸ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਸਲਮਾਨ ਖਾਨ ਨੇ ਹੋਸਟ ਕੀਤਾ ਸੀ।

ਮੰਨਾਰਾ ਚੋਪੜਾ ਸ਼ੋਅ ਦੇ ਟਾਪ 3 ਵਿਚ ਸ਼ਾਮਲ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ। ਸ਼ੋਅ ਵਿਚ ਉਨ੍ਹਾਂ ਦਾ ਸਫਰ ਬਹੁਤ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਕਈ ਵਾਰ ਉਸ ਨੂੰ ਔਖੇ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਫਿਰ ਵੀ ਮੰਨਾਰਾ ਨੇ ਟਾਪ 3 ਮੁਕਾਬਲੇਬਾਜ਼ਾਂ ਵਿਚ ਆਪਣੀ ਜਗ੍ਹਾ ਬਣਾ ਲਈ ਸੀ। ‘ਬਿੱਗ ਬੌਸ 17’ ਦੀ ਫਿਨਾਲੇ ਪਾਰਟੀ ਵਿਚ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਨੇ ਵੀ ਪਰਫਾਰਮ ਕੀਤਾ। ਦੋਵੇਂ ਸਲਮਾਨ ਖਾਨ ਦੇ ਗੀਤ ‘ਟਨ ਟਨਾ ਟਨ’ ‘ਤੇ ਡਾਂਸ ਕਰਦੇ ਨਜ਼ਰ ਆਏ।

ਸ਼ੋਅ ਦੇ ਫਿਨਾਲੇ ਵਿੱਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਡਾਂਸ ਪੇਸ਼ਕਾਰੀ ਦਿੱਤੀ। ਇਸ ਜੋੜੀ ਨੇ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ ਗੀਤ ਤੇ ਪਰਫਾਰਮ ਕੀਤਾ। ਸ਼ੋਅ ਦੇ ਫਾਈਨਲਿਸਟਾਂ ਵਿੱਚੋਂ ਇੱਕ ਅਭਿਸ਼ੇਕ ਨੇ ਵੀ ਜ਼ਬਰਦਸਤ ਪਰਫਾਰਮੈਂਸ ਦਿੱਤੀ। ਦੱਸ ਦਈਏ ਕਿ ਬਿੱਗ ਬੌਸ ਸ਼ੋਅ ਦੇ ਆਖ਼ਰੀ ਸੀਜ਼ਨ ਵਿੱਚ ਜੇਤੂ ਦੇ ਐਲਾਨ ਤੋਂ ਪਹਿਲਾਂ ਪ੍ਰਤੀਯੋਗੀਆਂ ਨੂੰ ਪੈਸਿਆਂ ਨਾਲ ਭਰਿਆ ਇੱਕ ਬ੍ਰੀਫਕੇਸ ਪੇਸ਼ ਕੀਤਾ ਜਾਂਦਾ ਸੀ। ਇਹ ਬ੍ਰੀਫਕੇਸ ਸੀਜ਼ਨ 15 ਵਿੱਚ ਨਿਸ਼ਾਂਤ ਭੱਟ ਅਤੇ ਸੀਜ਼ਨ 16 ਵਿੱਚ ਅਰਚਨਾ ਗੌਤਮ ਨੇ ਲਿਆ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ।

ਅਮਰੀਕਾ : ਪਤਨੀ ਦੀ ਹੱਤਿਆ ਦੇ 30 ਸਾਲ ਬਾਅਦ ਪਤੀ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : 30 ਸਾਲ ਤੋਂ ਵਧ ਸਮਾਂ ਪਹਿਲਾਂ ਪਤਨੀ ਦੀ ਹੱਤਿਆ ਤੋਂ ਬਾਅਦ ਲਾਪਤਾ ਹੋਏ ਉਸ ਦੇ ਪਤੀ ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਗ੍ਰਿ੍ਰਫਤਾਰ ਕਰ ਲੈਣ ਉਪਰੰਤ ਉਸ ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਜੋਸ ਲਾਜ਼ਾਰੋ ਕਰੂਜ਼ ਨੂੰ 2022 ਵਿਚ ਕੋਸਟਾ ਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਫੇਅਰਫੈਕਸ ਕਾਊਂਟੀ, ਵਿਰਜੀਨੀਆ ਵਿਚ ਲਿਆਂਦਾ ਗਿਆ ਹੈ ਜਿਥੇ ਉਸ ਨੂੰ 32 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਫੇਅਰਫੈਕਸ ਕਾਊਂਟੀ ਦੇ ਡਿਪਟੀ ਚੀਫ ਐਲੀ ਕੋਰੀ ਅਨੁਸਾਰ 30 ਅਪ੍ਰੈਲ 1991 ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੂੰ ਅਨਾ ਜੁਰਾਡੋ (24) ਮ੍ਰਿਤਕ ਹਾਲਤ ਵਿਚ ਮਿਲੀ ਸੀ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਡੂੰਘਾ ਜ਼ਖਮ ਸੀ। ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਜੋ ਉਸ ਵੇਲੇ ਜੁਰਾਡੋ ਦਾ ਪਤੀ ਸੀ ਤੇ ਉਸ ਨਾਲ ਨਰਾਜ ਸੀ, ਨੂੰ ਪੁਲਿਸ ਨੇ ਕਥਿੱਤ ਹੱਤਿਆਰੇ ਵਜੋਂ ਨਾਮਜ਼ਦ ਕੀਤਾ ਸੀ। ਹੱਤਿਆ ਉਪਰੰਤ ਪਹਿਲਾਂ ਲਾਜ਼ਾਰੋ ਨੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਫਰਜ਼ੀ ਦਸਤਾਵੇਜਾਂ ਕਾਰਨ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਰਡਰ ‘ਤੇ ਤਾਇਨਾਤ ਪੁਲਿਸ ਅਫਸਰਾਂ ਅਨੁਸਾਰ ਉਸ ਸਮੇ ਉਸ ਦੇ ਹੱਥ ਉਪਰ ਤਾਜਾ ਜਖਮ ਸੀ।

ਕੋਰੀ ਅਨੁਸਾਰ ਕੈਨਡਾ ਵਿਚ ਦਾਖਲ ਹੋਣ ਵਿੱਚ ਅਸਫਲ ਰਹਿਣ ਉਪਰੰਤ ਲਾਜ਼ਾਰੋ ਹੋਸਟਨ, ਟੈਕਸਾਸ ਚਲਾ ਗਿਆ ਜਿਥੋਂ ਉਹ ਕਿਸੇ ਤਸਕਰ ਦੀ ਮਦਦ ਨਾਲ ਅਮਰੀਕਾ ਤੋਂ ਬਾਹਰ ਐਲ ਸਲਵਾਡੋਰ ਚਲਾ ਗਿਆ। 29 ਜੁਲਾਈ 2022 ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੌਤ ਸਮੇ ਜੁਰਾਡੋ 3 ਬੱਚਿਆਂ ਦੀ ਮਾਂ ਸੀ ਜਿਨਾਂ ਵਿਚੋਂ 3 ਤੇ 7 ਸਾਲ ਦੀਆਂ ਧੀਆਂ ਉਸ ਦੇ ਨਾਲ ਹੀ ਅਮਰੀਕਾ ਵਿਚ ਰਹਿੰਦੀਆਂ ਸਨ ਜਦ ਕਿ ਇਕ 4 ਸਾਲ ਦਾ ਪੁੱਤਰ ਐਲ ਸਲਵਾਡੋਰ ਵਿਚ ਸੀ। ਪੁਲਿਸ ਚੀਫ ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਨੇ ਦੁਬਾਰਾ ਵਿਆਹ ਵੀ ਕਰਵਾਇਆ ਤੇ ਉਸ ਦੇ ਕਈ ਬੱਚੇ ਹਨ। ਇਸ ਸਮੇ ਉਸ ਨੂੰ ਫੇਅਰਫੈਕਸ ਕਾਊਂਟੀ ਕੋਰੈਕਸ਼ਨਲ ਸੈਂਟਰ ਵਿਚ ਰਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it