ਆਪਣੇ ਬੱਚੇ ਨੂੰ ਮਾਰ, ਟੁਕੜੇ ਕਰ ਖਾ ਗਈ ਮਾਂ
ਕਾਹਿਰਾ, 5 ਅਕਤੂਬ (ਪ੍ਰਵੀਨ ਕੁਮਾਰ) ਬੱਚਾ ਮਾਂ ਲਈ ਜਿਗ਼ਰ ਦਾ ਟੁਕੜਾ ਹੁੰਦਾ ਹੈ। ਜਿਸ ਨੂੰ ਆਪਣੀ ਛਾਤੀ ਨਾਲ ਹਮੇਸ਼ਾ ਲਗਾ ਕੇ ਰੱਖਦੀ ਹੈ। ਉਸ ਦਾ ਸਾਰਾ ਦੁੱਖ ਆਪਣੇ ਤੇ ਲੈਂਦੀ ਹੈ ਤੇ ਇਹ ਦੁਆ ਕਰਦੀ ਹੈ ਕਿ ਇਸ ਨੂੰ ਤੱਤੀ ਵਾ ਲੱਗੇ ਮੇਰੀ ਭਾਂਵੇ ਜਾਨ ਚਲੀ ਜਾਏ। ਪਰ ਇਸਦੇ ਦੇ ਉਲਟ ਇੱਕ ਦਿਲ ਦਹਲਾਉਂਣ ਵਾਲੀ […]
By : Hamdard Tv Admin
ਕਾਹਿਰਾ, 5 ਅਕਤੂਬ (ਪ੍ਰਵੀਨ ਕੁਮਾਰ) ਬੱਚਾ ਮਾਂ ਲਈ ਜਿਗ਼ਰ ਦਾ ਟੁਕੜਾ ਹੁੰਦਾ ਹੈ। ਜਿਸ ਨੂੰ ਆਪਣੀ ਛਾਤੀ ਨਾਲ ਹਮੇਸ਼ਾ ਲਗਾ ਕੇ ਰੱਖਦੀ ਹੈ। ਉਸ ਦਾ ਸਾਰਾ ਦੁੱਖ ਆਪਣੇ ਤੇ ਲੈਂਦੀ ਹੈ ਤੇ ਇਹ ਦੁਆ ਕਰਦੀ ਹੈ ਕਿ ਇਸ ਨੂੰ ਤੱਤੀ ਵਾ ਲੱਗੇ ਮੇਰੀ ਭਾਂਵੇ ਜਾਨ ਚਲੀ ਜਾਏ। ਪਰ ਇਸਦੇ ਦੇ ਉਲਟ ਇੱਕ ਦਿਲ ਦਹਲਾਉਂਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਪੜ੍ਹ ਕੇ ਤੁਹਾਡੇ ਰੌਗਟੇ ਖੜੇ ਹੋ ਜਾਣਗੇ।
ਮਾਮਲਾ ਹੈ ਕਾਹਿਰਾ (ਮਿਸਰ) ਦਾ ਜਿੱਥੇ ਇੱਕ ਕਲਯੁੱਗੀ ਔਰਤ ਨੇ ਆਪਣੇ 5 ਸਾਲਾ ਬੱਚੇ ਨੂੰ ਮਾਰ ਕੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ।ਇੱਕ 29 ਸਾਲਾ ਔਰਤ ਜਿਸਦਾ ਨਾਂ ਹਨਾ ਮੁਹੰਮਦ ਹਸਨ ਦੱਸਿਆ ਜਾ ਰਿਹਾ ਹੈ। ਉਸਨੇ ਆਪਣੇ 5 ਸਾਲਾ ਬੇਟੇ ਯੂਸੁਫ਼ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਘਟਨਾ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਔਰਤ ਨੂੰ ਆਪਣੇ ਬੱਚੇ ਨੂੰ ਚਾਕੂ ਨਾਲ ਵੱਢ ਕੇ ਮਾਰ ਦਿੱਤਾ ਤੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਤੇ ਫਿਰ ਸਬੂਤ ਮਿਟਾਉਂਣ ਲਈ ਉਸਦੇ ਕੁਝ ਟੁਕੜਿਆਂ ਨੂੰ ਕੱਚੇ ਹੀ ਖਾ ਗਈ।
ਦੱਸਿਆ ਜਾ ਰਿਹਾ ਹੈ ਕਿ ਹਨਾ ਹਸਨ ਪਤੀ ਦੇ ਤਲਾਕ ਤੋਂ ਬਾਅਦ ਇਕੱਲੀ ਰਹਿੰਦੀ ਸੀ। ਉਸ ਨੂੰ ਡਰ ਸੀ ਕੀ ਕਿਤੇ ਉਸ ਦਾ ਪਤੀ ਉਸ ਦੇ ਬੱਚੇ ਨੂੰ ਨਾ ਲੈ ਜਾਏ। ਉਹ ਆਪਣੇ ਬੱਚੇ ਤੋਂ ਬਿਨ੍ਹਾਂ ਨਹੀ ਰਹਿ ਸਕਦੀ ਸੀ।ਅਦਾਲਤ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਜੱਜਾਂ ਨੇ ਕਿਹਾ ਕਿ ਔਰਤ ਮਾਨਸਿਕ ਰੋਗੀ ਹੈ ’ਤੇ ਆਪਣੀ ਪੈਰਵੀ ਕਰਨ ਦੇ ਯੋਗ ਨਹੀਂ ਹੈ। ਫ਼ਿਲਹਾਲ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸਨੇ ਪਾਗਲਪਣ ਦੀ ਹਾਲਤ ਵਿਚ ਹੋਣ ਤੋਂ ਬਾਅਦ ਆਪਣੇ ਬੱਚੇ ਨੂ ਮਾਰ ਦਿੱਤਾ ਸੀ। ਹੁਣ ਉਸ ਨੂੰ ਇਕ ਸੁਰੱਖਿਅਤ ਮਨੋਵਿਗਿਆਨਕ ਯੂਨਿਟ ਵਿਚ ਰਿਹਾਸਤ ’ਚ ਦਾ ਹੁਕਮ ਦਿੱਤਾ ਹੈ।
ਸੁਣਵਾਈ ਤੋਂ ਵਕੀਲਾਂ ਨੇ ਤਰਕ ਦਿੱਤਾ ਹਨਾ ਮੁਹੰਮਦ ਹਸਨ ਨੇ ਇਸ ਲਈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦੇ ਬੇਟੇ ਦੀ ਕਸਟਡੀ ਉਸ ਦੇ ਪਤੀ ਦੇ ਕੋਲ ਚਲੀ ਜਾਵੇਗੀ। ਇਸ ਗੱਲ ਦਾ ਪਤਾ ਸ਼ੁਰੂਆਤੀ ਮਨੋਰੋਗ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਮਹਿਲਾ ਨੇ ਜਾਣ-ਬੁੱਝ ਕੇ ਵੱਡੀ ਪਲਾਨਿੰਗ ਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਮੋਟੀ ਲਕੜੀ ਅਤੇ ਚਾਕੂ ਲਿਆ। ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ’ਤੇ ਆਪਣੇ ਬੇਟੇ ਦੇ ਸਿਰ ’ਤੇ ਤਿੰਨ ਵਾਰ ਕੀਤੇ ਸਨ ਜਿਸ ਮਗਰੋਂ ਉਸਦੀ ਮੌਤ ਹੋ ਗਈ। ਉਸਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਸਰੀਰ ਦੇ ਕਈ ਛੋਟੇ-ਛੋਟੇ ਟੁਕੜੇ ਕਰ ਦਿੱਤੇ ਸੀ।
-
ਹਨਾ ਹਸਨ ਦੇ ਪਤੀ ਨੇ ਦੱਸਿਆ ਕਿ ਉਹ ਸਾਡੀ ਜੱਦੀ ਜਾਇਦਾਦ ਤੇ ਰਹਿਣਾ ਪਸੰਦ ਨਹੀ ਕਰਦੀ ਸੀ ਜਿਸ ਨੂੰ ਲੈ ਕਿ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਸ ਨੇ ਹਨਾ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ।