Begin typing your search above and press return to search.
ਫਰਾਂਸ ’ਚ ਫੜੇ ਗਏ 300 ਭਾਰਤੀਆਂ ’ਚ ਜ਼ਿਆਦਾਤਰ ਪੰਜਾਬੀ
ਪੈਰਿਸ, 24 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਫਰਾਂਸ ਵਿੱਚ ਰੋਕੇ ਗਏ 300 ਭਾਰਤੀਆਂ ਨਾਲ ਭਰੇ ਜਹਾਜ਼ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਦੱਸੇ ਜਾ ਰਹੇ ਹਨ। ਫਰਾਂਸ ਦੀ ਪੁਲਿਸ ਤੇ ਹੋਰ ਏਜੰਸੀਆਂ ਨੇ ਸ਼ੱਕ ਜਤਾਇਆ ਹੈ ਕਿ ਇਹ ਸਾਰੇ ਜਣੇ ਨਿਕਾਰਾਗੁਆ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਸੀ। ਪੰਜਾਬੀਆਂ ਤੋਂ ਇਲਾਵਾ ਇਨ੍ਹਾਂ ਵਿੱਚ 11 ਨਾਬਾਲਗ ਤੇ ਬਾਕੀ ਗੁਜਰਾਤੀ ਦੱਸੇ […]
By : Editor Editor
ਪੈਰਿਸ, 24 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਫਰਾਂਸ ਵਿੱਚ ਰੋਕੇ ਗਏ 300 ਭਾਰਤੀਆਂ ਨਾਲ ਭਰੇ ਜਹਾਜ਼ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਦੱਸੇ ਜਾ ਰਹੇ ਹਨ। ਫਰਾਂਸ ਦੀ ਪੁਲਿਸ ਤੇ ਹੋਰ ਏਜੰਸੀਆਂ ਨੇ ਸ਼ੱਕ ਜਤਾਇਆ ਹੈ ਕਿ ਇਹ ਸਾਰੇ ਜਣੇ ਨਿਕਾਰਾਗੁਆ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਸੀ। ਪੰਜਾਬੀਆਂ ਤੋਂ ਇਲਾਵਾ ਇਨ੍ਹਾਂ ਵਿੱਚ 11 ਨਾਬਾਲਗ ਤੇ ਬਾਕੀ ਗੁਜਰਾਤੀ ਦੱਸੇ ਜਾ ਰਹੇ ਹਨ। ਫਿਲਹਾਲ ਇਨ੍ਹਾਂ ਨੂੰ ਫਰਾਂਸ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਹੈ ਤੇ ਜਾਂਚ ਚੱਲ ਰਹੀ ਹੈ।
ਫਰਾਂਸ ਨੇ ਮਨੁੱਖੀ ਤਸਕਰੀ ਦੇ ਦੋਸ਼ ਲਾਉਂਦੇ ਹੋਏ ਇਸ ਮਾਮਲੇ ਸਬੰਧੀ ਭਾਰਤ ਨੂੰ ਇੱਕ ਰਿਪੋਰਟ ਭੇਜੀ ਗਈ ਹੈ। ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕਰਾਈਮ ਯੂਨਿਟ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਿਰਾਸਤ ਵਿੱਚ ਵਿੱਚ ਲਏ ਗਏ ਸਾਰੇ ਭਾਰਤੀਆਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ।
ਫਰਾਂਸ ਨੇ ਸਾਰੇ ਲੋਕਾਂ ਲਈ ਏਅਰਪੋਰਟ ’ਤੇ ਹੀ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਹੈ। ਇੱਥੇ ਹਰ ਰੋਜ਼ ਭਾਰਤ ਦੇ ਅਧਿਕਾਰੀ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਫਰਾਂਸ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ 4 ਦਿਨ ਤੋਂ ਜ਼ਿਆਦਾ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਦੇ ਲਈ ਜੱਜ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ, ਜੋ ਇਨ੍ਹਾਂ ਦੀ ਹਿਰਾਸਤ ਨੂੰ 8 ਦਿਨ ਤੱਕ ਵਧਾ ਸਕਦੇ ਹਨ। ਹਾਲਾਂਕਿ ਗੰਭੀਰ ਮਾਮਲਿਆਂ ਵਿੱਚ ਹਿਰਾਸਤ ਦਾ ਸਮਾਂ 24 ਦਿਨ ਵੀ ਕੀਤਾ ਜਾ ਸਕਦਾ ਹੈ।
ਉੱਧਰ ਫਰਾਂਸ ਨੇ ਫਲਾਈਟ ਅਪਰੇਟ ਕਰ ਰਹੇ ਪ੍ਰਾਈਵੇਟ ਜੈੱਟ ਦੇ ਕਰੂ ਮੈਂਬਰਾਂ ਤੋਂ ਵੀ ਪੁੱਛ-ਪੜਤਾਲ ਕੀਤੀ ਤੇ ਬਾਅਦ ’ਚ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ। ਪੈਰਿਸ ਪੁਲਿਸ ਨੇ ਵੀ ਇਸ ਏਅਰ ਕਰਾਫ਼ਟ ਨੂੰ ਰੋਕੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਦੇ ਮੁਤਾਬਕ ਇੱਕ ਸੀਕਰੇਟ ਇਨਫਰੇਸ਼ਨ ਮਿਲੀ ਸੀ। ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਫਰਾਂਸ ਦੀ ਪੁਲਿਸ ਏਅਰ ਕਰਾਫ਼ਟ ਨੂੰ ਨਹੀਂ ਛੱਡੇਗੀ।
ਦੱਸ ਦੇਈਏ ਕਿ ਇਸ ਜਹਾਜ਼ ਨੇ ਦੁਬਈ ਤੋਂ ਟੇਕਆਫ਼ ਕੀਤਾ ਸੀ ਅਤੇ ਇਹ ਨਿਕਾਰਾਗੁਆ ਦੇ ਕਿਸੇ ਹਿੱਸੇ ਵਿੱਚ ਉਤਰਨ ਵਾਲਾ ਸੀ। ਹੁਣ ਫਰਾਂਸ ਦੀ ਇੰਟੈਲੀਜੈਂਸ ਏਜੰਸੀ ਅਤੇ ਪੁਲਿਸ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਜਿਸ ਏਅਰਕਰਾਫ਼ਟ ਨੂੰ ਵਾਟਰੀ ਏਅਰਪੋਰਟ ’ਤੇ ਪੁਲਿਸ ਨੇ ਰੋਕਿਆ ਹੈ, ਉਹ ਰੋਮਾਨੀਆ ਦੀ ਚਾਰਟਰ ਕੰਪਨੀ ਦਾ ਹੈ। ਵਾਟਰੀ ਏਅਰਪੋਰਟ ’ਤੇ ਫਿਊਲ ਅਤੇ ਤਕਨੀਕੀ ਮੁਰੰਮਤ ਲਈ ਇਸ ਦਾ ਉਤਰਨਾ ਤੈਅ ਕੀਤਾ ਗਿਆ ਸੀ। ਲੈਂਡਿੰਗ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਅਤੇ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ।
ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕਰਾਈਮ ਯੂਨਿਟ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਪੁਲਿਸ ਮੁਤਾਬਕ ਇਹ ਏ340 ਏਅਰਕਰਾਫ਼ਟ ਹੈ। ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਨੇ ਇਸ ਜਹਾਜ਼ ਨੂੰ ਕੁਝ ਲੋਕਾਂ ਲਈ ਬੁੱਕ ਕੀਤਾ ਸੀ। ਮਾਮਲੇਦੀ ਜਾਂਚ ਕਰ ਰਹੇ ਇੱਕ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਸੈਂਟਰਲ ਅਮਰੀਕਾ ਵਿੱਚ ਕਿਸੇ ਥਾਂ ਲਿਜਾਣਾ ਜਾਣਾ ਸੀ। ਇਹ ਵੀ ਮੁਮਕਿਨ ਹੈ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਕੈਨੇਡਾ ਜਾਣਾ ਚਾਹੁੰਦੇ ਹੋਣ।
ਫਿਲਹਾਲ, ਸਾਰੇ ਯਾਤਰੀਆਂ ਨੂੰ ਰਿਸੈਪਸ਼ਨ ਹਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਇਨ੍ਹਾਂ ਨੂੰ ਸਾਰੀਆਂ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ।
Next Story