ਅਚਾਨਕ ਆਇਆ ਭੂਚਾਲ, CCTV ਫੁਟੇਜ ਦੇਖ ਕੇ ਕੰਬ ਜਾਏਗੀ ਰੂਹ !
ਮਾਰਾਕੇਸ਼ (ਮੋਰੱਕੋ) : ਮੋਰੱਕੋ ਵਿੱਚ ਸ਼ੁੱਕਰਵਾਰ ਦੇਰ ਰਾਤ ਆਏ ਭਿਆਨਕ ਭੂਚਾਲ ਵਿੱਚ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਇਤਿਹਾਸਕ ਸ਼ਹਿਰ ਮਾਰਾਕੇਸ਼ ਤੋਂ ਲੈ ਕੇ ਐਟਲਸ ਪਹਾੜਾਂ ਵਿੱਚ ਸਥਿਤ ਪਿੰਡਾਂ ਤੱਕ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਆਉਣ 'ਤੇ ਘਰਾਂ 'ਚ ਸੁੱਤੇ ਲੋਕ ਬਾਹਰ ਭੱਜਣ ਲੱਗੇ। ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਫੁਟੇਜ […]
By : Editor (BS)
ਮਾਰਾਕੇਸ਼ (ਮੋਰੱਕੋ) : ਮੋਰੱਕੋ ਵਿੱਚ ਸ਼ੁੱਕਰਵਾਰ ਦੇਰ ਰਾਤ ਆਏ ਭਿਆਨਕ ਭੂਚਾਲ ਵਿੱਚ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਇਤਿਹਾਸਕ ਸ਼ਹਿਰ ਮਾਰਾਕੇਸ਼ ਤੋਂ ਲੈ ਕੇ ਐਟਲਸ ਪਹਾੜਾਂ ਵਿੱਚ ਸਥਿਤ ਪਿੰਡਾਂ ਤੱਕ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਆਉਣ 'ਤੇ ਘਰਾਂ 'ਚ ਸੁੱਤੇ ਲੋਕ ਬਾਹਰ ਭੱਜਣ ਲੱਗੇ। ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਲੋਕ ਦੇਰ ਰਾਤ ਡਾਊਨਟਾਊਨ ਮਾਰਾਕੇਸ਼ ਦੀਆਂ ਸੜਕਾਂ 'ਤੇ ਹਨ ਅਤੇ ਇਮਾਰਤਾਂ ਦੇ ਅੰਦਰ ਵਾਪਸ ਜਾਣ ਤੋਂ ਡਰਦੇ ਹਨ।
ਇਸ ਭੂਚਾਲ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਭੂਚਾਲ ਕਿੰਨਾ ਭਿਆਨਕ ਸੀ। ਵੀਡੀਓ 'ਚ ਕੁਝ ਲੋਕ ਇਕ ਇਮਾਰਤ ਦੇ ਬਾਹਰ ਬੈਠੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਭੂਚਾਲ ਆਉਂਦਾ ਹੈ ਅਤੇ ਇਮਾਰਤ ਹਿੱਲਣ ਲੱਗਦੀ ਹੈ। ਜਿਵੇਂ ਹੀ ਉਨ੍ਹਾਂ ਨੂੰ ਧਰਤੀ ਹਿੱਲਦੀ ਮਹਿਸੂਸ ਹੁੰਦੀ ਹੈ, ਉਹ ਤੁਰੰਤ ਉੱਥੋਂ ਭੱਜਣ ਲੱਗ ਪੈਂਦੇ ਹਨ।
ਫੁਟੇਜ 'ਚ ਵੱਡੀ ਗਿਣਤੀ 'ਚ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕੁਝ ਲੋਕ ਸੜਕ 'ਤੇ ਵੀ ਡਿੱਗ ਜਾਂਦੇ ਹਨ। ਵੀਡੀਓ ਦੇ ਅੰਤ 'ਚ ਦੇਖਿਆ ਜਾ ਸਕਦਾ ਹੈ ਕਿ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਢਹਿ ਗਈ। ਇਸ ਵੀਡੀਓ ਨੂੰ ਬੀਐਨਓ ਨਿਊਜ਼ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਅਪਲੋਡ ਕੀਤਾ ਹੈ, ਜੋ ਵਾਇਰਲ ਹੋ ਗਿਆ ਹੈ। ਹੁਣ ਤੱਕ ਇਸ ਨੂੰ 1.5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
WATCH: 6.8-magnitude earthquake hits Morocco, killing more than 300 people pic.twitter.com/sOHj2HRSMs
— BNO News (@BNONews) September 9, 2023