Begin typing your search above and press return to search.

ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਪੋਸਟ

ਮਾਨਸਾ : ਬੀਤੇ ਦਿਨੀ ਸਿੱਧੂ ਮੂਸੇਵਾਲਾ ਦੀ ਮਾਤਾ ਨੇ 58 ਸਾਲ ਦੀ ਉਮਰ ਵਿਚ ਆਈਵੀਐਫ਼ ਤਕਨੀਕ ਰਾਹੀ ਇਕ ਬੱਚੇ ਨੂੰ ਜਨਮ ਦਿੱਤਾ ਸੀ। ਇਸ ਸਬੰਧੀ ਮਾਤਾ ਚਰਨ ਕੌਰ ਜੀ ਨੇ ਛੋਟੇ ਸ਼ੁਭ ਨੂੰ ਜਨਮ ਦੇਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ।ਉਨ੍ਹਾਂ ਲਿਖਿਆ, ਸੁਭਾਗ ਸਲੱਖਣਾ ਹੋ ਨਿਬੜਿਆ ਪੁੱਤ ਮੈਂ ਇੱਕ […]

ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਪੋਸਟ
X

Editor (BS)By : Editor (BS)

  |  18 March 2024 10:36 AM IST

  • whatsapp
  • Telegram

ਮਾਨਸਾ : ਬੀਤੇ ਦਿਨੀ ਸਿੱਧੂ ਮੂਸੇਵਾਲਾ ਦੀ ਮਾਤਾ ਨੇ 58 ਸਾਲ ਦੀ ਉਮਰ ਵਿਚ ਆਈਵੀਐਫ਼ ਤਕਨੀਕ ਰਾਹੀ ਇਕ ਬੱਚੇ ਨੂੰ ਜਨਮ ਦਿੱਤਾ ਸੀ। ਇਸ ਸਬੰਧੀ ਮਾਤਾ ਚਰਨ ਕੌਰ ਜੀ ਨੇ ਛੋਟੇ ਸ਼ੁਭ ਨੂੰ ਜਨਮ ਦੇਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ।ਉਨ੍ਹਾਂ ਲਿਖਿਆ, ਸੁਭਾਗ ਸਲੱਖਣਾ ਹੋ ਨਿਬੜਿਆ ਪੁੱਤ ਮੈਂ ਇੱਕ ਸਾਲ ਦਸ ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦੀਦਾਰ ਕੀਤਾ ਪੁੱਤ, ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸੁਆਗਤ ਕਰਦੀ ਆਂ, ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਹਨੇ ਇਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ, ਸਿਦਕ, ਸਫਲਤਾ , ਨੇਕੀ ਤੇ ਹਲੀਮੀ ਬਖਸ਼ਣ, ਘਰ ਪਰਤਣ ਲਈ ਧੰਨਵਾਦ ਪੁੱਤ।

Next Story
ਤਾਜ਼ਾ ਖਬਰਾਂ
Share it