ਮੁਹਾਲੀ ਗੈਂਗਸਟਰਾਂ ਦਾ ਅੱਡਾ ਬਣ ਗਿਆ ਹੈ : ਵੜਿੰਗ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ਵਿੱਚ ਕਿਹਾ ਕਿ ਪੰਜਾਬ ਵਿੱਚ ਇਨ੍ਹੀਂ ਦਿਨੀਂ ਡਰ ਦਾ ਮਾਹੌਲ ਹੈ। ਪੰਜਾਬ ਵਿੱਚ ਦੁਕਾਨਾਂ ਅੱਧਾ ਘੰਟਾ ਪਹਿਲਾਂ ਹੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕਿਉਂਕਿ ਪੂਰੇ ਸੂਬੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋ ਗਿਆ ਹੈ। ਮੋਹਾਲੀ […]
By : Editor (BS)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ਵਿੱਚ ਕਿਹਾ ਕਿ ਪੰਜਾਬ ਵਿੱਚ ਇਨ੍ਹੀਂ ਦਿਨੀਂ ਡਰ ਦਾ ਮਾਹੌਲ ਹੈ। ਪੰਜਾਬ ਵਿੱਚ ਦੁਕਾਨਾਂ ਅੱਧਾ ਘੰਟਾ ਪਹਿਲਾਂ ਹੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕਿਉਂਕਿ ਪੂਰੇ ਸੂਬੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋ ਗਿਆ ਹੈ। ਮੋਹਾਲੀ ਗੈਂਗਸਟਰਾਂ ਦਾ ਅੱਡਾ ਬਣ ਚੁੱਕਾ ਹੈ। ਉਨ੍ਹਾਂ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਵੀ ਉਠਾਇਆ।
ਉਨ੍ਹਾਂ ਕਿਹਾ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦ ਨੋਟਿਸ ਲਿਆ। ਫਿਰ ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ ਪਰ ਇਸ ਦੀ ਜਾਂਚ ਦੀ ਰਫ਼ਤਾਰ ਬਹੁਤ ਮੱਠੀ ਹੈ। ਬੁੱਧਵਾਰ ਨੂੰ ਜਦੋਂ ਅਦਾਲਤ 'ਚ ਸੁਣਵਾਈ ਹੋਈ ਤਾਂ Police ਨੇ ਰਿਪੋਰਟ ਪੇਸ਼ ਕਰਨ ਲਈ ਤਿੰਨ ਮਹੀਨਿਆਂ ਦਾ ਹੋਰ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਲੋਕ ਗੈਂਗਸਟਰਾਂ ਤੋਂ ਡਰਦੇ ਹਨ। ਉਸ ਦੇ ਕਈ ਦੋਸਤ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਕਈ ਲੋਕ ਡਰ ਦੇ ਮਾਰੇ ਪੁਲਿਸ ਨਾਲ ਸੰਪਰਕ ਵੀ ਨਹੀਂ ਕਰਦੇ।
ਇਹ ਵੀ ਪੜ੍ਹੋ
ਮੁੰਬਈ ਵਿਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।
ਮੁੰਬਈ ਏਅਰਪੋਰਟ ’ਤੇ ਜਹਾਜ਼ ਵਿਚ ਬੰਬ ਦੀ ਅਫਵਾਹ ਫੈਲਾਉਣ ਦੇ ਇਲਜ਼ਾਮ ਵਿਚ ਬੰਗਲੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਤਨੀ ਏਅਰਪੋਰਟ ਪੁੱਜਣ ਵਿਚ ਲੇਟ ਹੋ ਰਹੀ ਸੀ। ਉਸ ਨੇ ਫਲਾਈਟ ਦੇ ਟੇਕ ਆਫ ਵਿਚ ਦੇਰੀ ਕਰਾਉਣ ਲਈ ਧਮਕੀ ਭਰਿਆ ਫੋਨ ਕਰਕੇ ਬੰਬ ਦੀ ਅਫ਼ਵਾਹ ਫੈਲਾਈ ਸੀ।
ਮੁਲਜ਼ਮ ਦੀ ਪਛਾਣ ਬੰਗਲੌਰ ਦੇ ਵਿਲਾਸ ਬਾਕੜੇ ਦੇ ਰੂਪ ਵਿਚ ਕੀਤੀ ਗਈ। ਉਹ ਇੱਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਬਾਕੜੇ ਦੀ ਪਤਨੀ ਇੰਟੀਰਿਅਰ ਡਿਜ਼ਾਈਨਰ ਹੈ। ਮਾਮਲਾ 24 ਫਰਵਰੀ ਦਾ ਹੈ, ਅਕਾਸਾ ਏਅਰਲਾਈਨ ਦੀ ਮੁੰਬਈ-ਬੰਗਲੌਰ ਫਲਾਈਟ ਕਿਊਪੀ 1376 ਦਾ ਹੈ। ਘਟਨਾ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਮੁੰਬਈ ਪੁਲਿਸ ਨੇ ਦੱਸਿਆ ਕਿ 24 ਫਰਵਰੀ ਨੂੰ ਮੁੰਬਈ-ਬੰਗਲੌਰ ਫਲਾਈਟ ਸ਼ਾਮ 6.40 ਵਜੇ ਟੇਕ ਆਫ ਲਈ ਤਿਆਰ ਸੀ। ਇਸ ਵਿਚ 167 ਲੋਕ ਸਵਾਰ ਸਨ। ਫਰਜ਼ੀ ਕਾਲ ਕਾਰਨ ਪੂਰਾ ਜਹਾਜ਼ ਖਾਲੀ ਕਰਾਇਆ ਗਿਆ । ਮੌਕੇ ’ਤੇ ਏਅਰਪੋਰਟ ਪੁਲਿਸ, ਕਰਾਈਮ ਬਰਾਂਚ, ਏਟੀਐਸ ਅਤੇ ਬੰਬ ਸਕਵਾਇਡ ਦੀ ਟੀਮ ਪੁੱਜੀ। ਕਰੀਬ ਛੇ ਘੰਟੇ ਦੀ ਦੇਰੀ ਨਾਲ ਫਲਾਈਟ ਬੰਗਲੌਰ ਲਈ ਰਵਾਨਾ ਹੋਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਮੋਬਾਈਲ ਨੰਬਰ ਦਾ ਪਤਾ ਲਗਾਇਆ ਗਿਆ ਜਿਸ ਨਾਲ ਧਮਕੀ ਦੀ ਕਾਲ ਆਈ ਸੀ। ਪਤਾ ਚਲਿਆ ਕਿ ਇਹ ਨੰਬਰ ਬੰਗਲੌਰ ਦੇ ਵਿਲਾਸ ਬਾਕੜੇ ਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਪੁਛਗਿੱਛ ਵਿਚ ਦੱਸਿਆ ਕਿ ਧਮਕੀ ਭਰਿਆ ਫੋਨ ਉਸ ਨੇ ਹੀ ਕੀਤਾ ਸੀ।