Begin typing your search above and press return to search.

ਮੋਗਾ : ਕਬੱਡੀ ਖਿਡਾਰੀ ਨੂੰ ਮਾਰੀਆਂ ਗੋਲੀਆਂ

ਮੋਗਾ, 23 ਅਕਤੂਬਰ, ਨਿਰਮਲ : ਮੋਗਾ ਵਿਚ ਕਬੱਡੀ ਖਿਡਾਰੀ ਨੂੰ ਘਰ ਵਿਚ ਵੜ ਕੇ ਗੋਲੀਆਂ ਮਾਰੀਆਂ ਗਈਆਂ। ਇਹ ਵਾਰਦਾਤ ਨਿਹਾਲ ਸਿੰਘ ਵਾਲਾ ਦੀ ਹੈ। ਜਿੱਥੇ ਬਾਈਕ ’ਤੇ ਆਏ 2 ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਵਿਚ ਜ਼ਖ਼ਮੀ ਹੋਏ ਕਬੱਡੀ ਖਿਡਾਰੀ ਦੀ ਪਛਾਣ ਹਰਵਿੰਦਰ ਸਿੰਘ ਬਿੰਦਰੀ ਦੇ ਤੌਰ ’ਤੇ ਹੋਈ ਹੈ। ਬਿੰਦਰੀ ਪਿੰਡ ਧੂੜਕੋਟ […]

ਮੋਗਾ : ਕਬੱਡੀ ਖਿਡਾਰੀ ਨੂੰ ਮਾਰੀਆਂ ਗੋਲੀਆਂ
X

Hamdard Tv AdminBy : Hamdard Tv Admin

  |  23 Oct 2023 5:57 AM IST

  • whatsapp
  • Telegram


ਮੋਗਾ, 23 ਅਕਤੂਬਰ, ਨਿਰਮਲ :

ਮੋਗਾ ਵਿਚ ਕਬੱਡੀ ਖਿਡਾਰੀ ਨੂੰ ਘਰ ਵਿਚ ਵੜ ਕੇ ਗੋਲੀਆਂ ਮਾਰੀਆਂ ਗਈਆਂ। ਇਹ ਵਾਰਦਾਤ ਨਿਹਾਲ ਸਿੰਘ ਵਾਲਾ ਦੀ ਹੈ। ਜਿੱਥੇ ਬਾਈਕ ’ਤੇ ਆਏ 2 ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਵਿਚ ਜ਼ਖ਼ਮੀ ਹੋਏ ਕਬੱਡੀ ਖਿਡਾਰੀ ਦੀ ਪਛਾਣ ਹਰਵਿੰਦਰ ਸਿੰਘ ਬਿੰਦਰੀ ਦੇ ਤੌਰ ’ਤੇ ਹੋਈ ਹੈ। ਬਿੰਦਰੀ ਪਿੰਡ ਧੂੜਕੋਟ ਰਣ ਸਿੰਘ ਦੇ ਰਹਿਣ ਵਾਲੇ ਸੀ। ਉਹ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਸਰਪੰਚੀ ਅਹੁਦੇ ਦੇ ਉਮੀਦਵਾਰ ਬਣਾਏ ਗਏ ਸੀ।
ਪੁਲਿਸ ਦੀ ਜਾਂਚ ਮੁਤਾਬਕ ਇਹ ਵਾਰਦਾਤ ਸਵੇਰੇ ਕਰੀਬ ਪੌਣੇ 7 ਵਜੇ ਦੀ ਹੈ। ਜਦ ਬਾਈਕ ’ਤੇ ਆਏ 2 ਬਦਮਾਸ਼ ਕਬੂਤਰ ਦੇਖਣ ਦੇ ਬਹਾਨੇ ਕਬੱਡੀ ਖਿਡਾਰੀ ਦੇ ਘਰ ਪੁੱਜੇ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਉਨ੍ਹਾਂ ਨੇ ਬਿੰਦਰੀ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ।

ਇਸ ਦਾ ਪਤਾ ਚਲਦੇ ਹੀ ਪਿੰਡ ਵਿਚ ਭਾਜੜਾਂ ਪੈ ਗਈਆਂ। ਇਸ ਤੋਂ ਬਾਅਦ ਬਿੰਦਰੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪਰਵਾਰ ਦੇ ਮੈਂਬਰ ਵੀ ਇਸ ਬਾਰੇ ਵਿਚ ਕੋਈ ਗੱਲ ਨਹੀਂ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it