Begin typing your search above and press return to search.

ਜੇਲ੍ਹ ਵਿਚ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮਾਂ ਕੋਲੋਂ ਮਿਲੇ ਮੋਬਾਈਲ

ਤਰਨਤਾਰਨ, 13 ਜਨਵਰੀ, ਨਿਰਮਲ : ਤਰਨਤਾਰਨ ਜ਼ਿਲੇ ’ਚ ਸਥਿਤ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ’ਚ ਦੋ ਮੋਬਾਇਲ ਫੋਨ ਬਰਾਮਦ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਦਰਅਸਲ, ਜਿਨ੍ਹਾਂ ਕੈਦੀਆਂ ਕੋਲੋਂ ਇਹ ਮੋਬਾਈਲ ਮਿਲੇ ਹਨ, ਉਹ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਹਨ। ਇਸ ਕਾਰਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਤਰਨਤਾਰਨ ਸਥਿਤ […]

ਜੇਲ੍ਹ ਵਿਚ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮਾਂ ਕੋਲੋਂ ਮਿਲੇ ਮੋਬਾਈਲ
X

Editor EditorBy : Editor Editor

  |  13 Jan 2024 4:26 AM IST

  • whatsapp
  • Telegram

ਤਰਨਤਾਰਨ, 13 ਜਨਵਰੀ, ਨਿਰਮਲ : ਤਰਨਤਾਰਨ ਜ਼ਿਲੇ ’ਚ ਸਥਿਤ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ’ਚ ਦੋ ਮੋਬਾਇਲ ਫੋਨ ਬਰਾਮਦ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਦਰਅਸਲ, ਜਿਨ੍ਹਾਂ ਕੈਦੀਆਂ ਕੋਲੋਂ ਇਹ ਮੋਬਾਈਲ ਮਿਲੇ ਹਨ, ਉਹ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਹਨ। ਇਸ ਕਾਰਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਤਰਨਤਾਰਨ ਸਥਿਤ ਸ੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਪਵਨ ਨਹਿਰਾ ਅਤੇ ਕੇਸ਼ਵ ਕੁਮਾਰ ਕੋਲੋਂ ਦੋ ਸਮਾਰਟਫ਼ੋਨ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਪਵਨ ਨਹਿਰਾ ਖਿਲਾਫ ਦਿੱਲੀ ਤੋਂ ਇਲਾਵਾ ਹੋਰ ਕਈ ਥਾਣਿਆਂ ’ਚ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਉਸ ਦੇ ਭਰਾ ਗੈਂਗਸਟਰ ਸੰਪਤ ਨਹਿਰਾ ’ਤੇ ਵੀ ਕਈ ਮਾਮਲੇ ਦਰਜ ਹਨ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਪਵਨ ਨਹਿਰਾ ਇਸ ਸਮੇਂ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਬੀਤੇ ਦਿਨ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਸਮਾਰਟਫੋਨ ਬਰਾਮਦ ਕੀਤਾ ਸੀ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮਜ਼ਦ ਕੀਤੇ ਗਏ ਕੇਸ਼ਵ ਕੁਮਾਰ ਕੋਲੋਂ ਤਲਾਸ਼ੀ ਮੁਹਿੰਮ ਦੌਰਾਨ ਇਕ ਸਮਾਰਟਫੋਨ ਵੀ ਮਿਲਿਆ ਹੈ। ਥਾਣਾ ਸਦਰ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਦੋਵੇਂ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਨ ਕਿ ਦਰਅਸਲ, ਜਿਨ੍ਹਾਂ ਕੈਦੀਆਂ ਕੋਲੋਂ ਇਹ ਮੋਬਾਈਲ ਮਿਲੇ ਹਨ, ਉਹ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਹਨ। ਇਸ ਕਾਰਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਤਰਨਤਾਰਨ ਸਥਿਤ ਸ੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਪਵਨ ਨਹਿਰਾ ਅਤੇ ਕੇਸ਼ਵ ਕੁਮਾਰ ਕੋਲੋਂ ਦੋ ਸਮਾਰਟਫ਼ੋਨ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਪਵਨ ਨਹਿਰਾ ਖਿਲਾਫ ਦਿੱਲੀ ਤੋਂ ਇਲਾਵਾ ਹੋਰ ਕਈ ਥਾਣਿਆਂ ’ਚ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਉਸ ਦੇ ਭਰਾ ਗੈਂਗਸਟਰ ਸੰਪਤ ਨਹਿਰਾ ’ਤੇ ਵੀ ਕਈ ਮਾਮਲੇ ਦਰਜ ਹਨ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਪਵਨ ਨਹਿਰਾ ਇਸ ਸਮੇਂ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਬੀਤੇ ਦਿਨ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਸਮਾਰਟਫੋਨ ਬਰਾਮਦ ਕੀਤਾ ਸੀ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮਜ਼ਦ ਕੀਤੇ ਗਏ ਕੇਸ਼ਵ ਕੁਮਾਰ ਕੋਲੋਂ ਤਲਾਸ਼ੀ ਮੁਹਿੰਮ ਦੌਰਾਨ ਇਕ ਸਮਾਰਟਫੋਨ ਵੀ ਮਿਲਿਆ ਹੈ। ਥਾਣਾ ਸਦਰ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਦੋਵੇਂ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Next Story
ਤਾਜ਼ਾ ਖਬਰਾਂ
Share it